ਕੇਜਰੀਵਾਲ ਨੇ LNJP ਹਸਪਤਾਲ ’ਚ ਟੀਕਾਕਰਨ ਦਾ ਲਿਆ ਜਾਇਜ਼ਾ, ਕਿਹਾ- ਲੋਕ ਅਫ਼ਵਾਹਾਂ ’ਤੇ ਨਾ ਦੇਣ ਧਿਆਨ

Saturday, Jan 16, 2021 - 01:57 PM (IST)

ਨਵੀਂ ਦਿੱਲੀ— ਭਾਰਤ ’ਚ ਅੱਜ ਤੋਂ ਯਾਨੀ ਕਿ 16 ਜਨਵਰੀ ਤੋਂ ਦੁਨੀਆ ਦੀ ਸਭ ਤੋਂ ਵੱਡੀ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟੀਕਾਕਰਨ ਮੁਹਿੰਮ ਨੂੰ ਲੈ ਕੇੇ ਖੁਸ਼ੀ ਜ਼ਾਹਰ ਕੀਤੀ। ਕੇਜਰੀਵਾਲ, ਸਿਹਤ ਮੰਤਰੀ ਸਤੇਂਦਰ ਜੈਨ ਨਾਲ ਟੀਕਾਕਰਨ ਪ੍ਰੋਗਰਾਮ ਦਾ ਜਾਇਜ਼ਾ ਲੈਣ ਲਈ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ (ਐੱਲ. ਐੱਨ. ਜੇ. ਪੀ.) ਪੁੱਜੇ ਅਤੇ ਕੋਰੋਨਾ ਟੀਕਾਕਰਨ ਦਾ ਜਾਇਜ਼ਾ ਲਿਆ। 

ਇਹ ਵੀ ਪੜ੍ਹੋ: ਕੋਰੋਨਾ ਟੀਕਾਕਰਨ: ਏਮਜ਼ ’ਚ ਸਭ ਤੋਂ ਪਹਿਲਾਂ ਇਸ ਸ਼ਖਸ ਨੂੰ ਲੱਗਾ ‘ਟੀਕਾ’

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ 81 ਕੇਂਦਰਾਂ ’ਤੇ 8100 ਲੋਕਾਂ ਨੂੰ ਵੈਕਸੀਨ ਮਿਲੇਗੀ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਫ਼ਵਾਹਾਂ ’ਤੇ ਧਿਆਨ ਨਾ ਦੇਣ। ਕੋਰੋਨਾ ਵੈਕਸੀਨ ਦੇ ਮਾਹਰਾਂ ਨੇ ਕਿਹਾ ਕਿ ਟੀਕੇ ਸੁਰੱਖਿਅਤ ਹਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਅਖ਼ੀਰ ਕੋਰੋਨਾ ਤੋਂ ਛੁਟਕਾਰਾ ਮਿਲੇਗਾ ਪਰ ਵੈਕਸੀਨ ਲੈਣ ਤੋਂ ਬਾਅਦ ਵੀ ਮਾਸਕ ਅਤੇ ਸਮਾਜਿਕ ਦੂੂਰੀ ਦਾ ਪਾਲਣ ਕਰੋ। ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਦਿੱਲੀ ’ਚ 1,000 ਕੇਂਦਰ ਬਣਾਏ ਜਾਣਗੇ।

ਇਹ ਵੀ ਪੜ੍ਹੋ: ਕੋਰੋਨਾ ਟੀਕਾਕਰਨ ਮੁਹਿੰਮ : PM ਮੋਦੀ ਬੋਲੇ- ਅੱਜ ਦੇ ਦਿਨ ਦੀ ਬੇਸਬਰੀ ਨਾਲ ਸੀ ਉਡੀਕ

ਓਧਰ ਦਿੱਲੀ ਦੇ ਸਿਹਤ ਮੰਤਰੀ ਜੈਨ ਨੇ ਕਿਹਾ ਕਿ ਦਿੱਲੀ ’ਚ ਅੱਜ ਟੀਕਾਕਰਨ ਸ਼ੁਰੂ ਹੋ ਗਿਆ ਹੈ। ਟੀਕਾਕਰਨ ਦਾ ਕੰਮ 81 ਕੇਂਦਰਾਂ ’ਤੇ ਜਾਰੀ ਹੈ। ਸਾਰੇ ਕੇਂਦਰਾਂ ’ਤੇ ਟੀਕਾਕਰਨ ਦੀ ਸ਼ੁਰੂਆਤ ਇਕੱਠੇ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ’ਚ ਜ਼ਿਆਦਾਤਰ ਕੇਂਦਰ ਹਸਪਤਾਲ ਹਨ। ਇਕ ਕੇਂਦਰ ’ਚ 100 ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ। ਕੁੱਲ ਮਿਲਾ ਕੇ 81,00 ਲੋਕਾਂ ਨੂੰ ਵੈਕਸੀਨ ਲਾਉਣ ਦੀ ਯੋਜਨਾ ਹੈ।


Tanu

Content Editor

Related News