2 ਕਸ਼ਮੀਰੀ ਲੜਕੀਆਂ ਨੇ ਰਾਸ਼ਟਰੀ ਪੇਨਕ ਮਿਲਤ ਚੈਂਪੀਅਨਸ਼ਿਪ 'ਚ ਸੋਨ ਤੇ ਕਾਂਸੀ ਜਿੱਤ ਕੇ ਘਾਟੀ ਦਾ ਨਾਂ ਰੌਸ਼ਨ ਕੀਤਾ

Monday, Jan 03, 2022 - 02:40 AM (IST)

2 ਕਸ਼ਮੀਰੀ ਲੜਕੀਆਂ ਨੇ ਰਾਸ਼ਟਰੀ ਪੇਨਕ ਮਿਲਤ ਚੈਂਪੀਅਨਸ਼ਿਪ 'ਚ ਸੋਨ ਤੇ ਕਾਂਸੀ ਜਿੱਤ ਕੇ ਘਾਟੀ ਦਾ ਨਾਂ ਰੌਸ਼ਨ ਕੀਤਾ

ਸ਼੍ਰੀਨਗਰ- 5ਵੀਂ ਕਲਾਸ ਦੀਆਂ 2 ਕਸ਼ਮੀਰੀ ਲੜਕੀਆਂ ਨੇ ਰਾਸ਼ਟਰੀ ਪੇਨਲ ਮਿਲਤ ਚੈਂਪੀਅਨਸ਼ਿਪ ਵਿਚ ਸੋਨ ਤੇ ਕਾਂਸੀ ਤਮਗੇ ਜਿੱਤ ਕੇ ਘਾਟੀ ਦਾ ਨਾਮ ਰੌਸ਼ਨ ਕੀਤਾ ਹੈ। ਨਵਰੀਨ ਜਹੂਰ ਤੇ ਸਾਦੀਆ ਮੁਸ਼ਤਾਕ 2 ਅਜਿਹੀਆਂ ਲੜਕੀਆਂ ਹਨ, ਜਿਨ੍ਹਾਂ ਨੇ ਦਸੰਬਰ ਵਿਚ ਹਰਿਆਣਾ ਵਿਚ ਆਯੋਜਿਤ ਪੇਨਲ ਮਿਤਲ ਚੈਂਪੀਅਨਸ਼ਪ ਵਿਚ ਸੋਨ ਤੇ ਕਾਂਸੀ ਤਮਗੇ ਜਿੱਤੇ।

ਇਹ ਖ਼ਬਰ ਪੜ੍ਹੋ- SA v IND : ਦੂਜੇ ਟੈਸਟ ਮੈਚ 'ਚ ਅਸ਼ਵਿਨ ਤੋੜ ਸਕਦੇ ਹਨ ਇਨ੍ਹਾਂ ਦਿੱਗਜ ਗੇਂਦਬਾਜ਼ਾਂ ਦਾ ਰਿਕਾਰਡ

PunjabKesari

ਨਵਰੀਨ ਤੇ ਸਾਦੀਆਂ ਨੇ ਯੂ. ਕੇ. ਜੀ. ਕਲਾਸ ਤੋਂ ਇਸ ਖੇਡ ਲਈ ਅਭਿਆਸ ਕਰਨਾ ਸ਼ੁਰੂ ਕੀਤਾ ਸੀ। ਉਹ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲੇ ਦੇ ਆਰ. ਪੀ. ਸਕੂਲ ਵਿਚ ਪੜ੍ਹਦੀਆਂ ਹਨ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲੜਕੀਆਂ ਨੂੰ ਮਾਰਸ਼ਲ ਆਰਟ ਵਿਚ ਕਾਫੀ ਦਿਲਚਸਪੀ ਸੀ। ਖੇਡ ਦੇ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਨੂੰ ਦੇਖਦੇ ਹੋਏ ਅਸੀਂ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਤੇ ਉਨ੍ਹਾਂ ਨੂੰ ਕੋਚ ਮੁਰਤਜਾ ਬਖਤ ਦੀ ਸਥਾਨਕ ਅਕੈਡਮੀ ਵਿਚ ਭਰਤੀ ਕਰਵਾਇਆ।

ਇਹ ਖ਼ਬਰ ਪੜ੍ਹੋ-ਇੰਗਲੈਂਡ ਟੀਮ ਨੇ ਰੱਦ ਕੀਤਾ ਆਪਣਾ ਟ੍ਰੇਨਿੰਗ ਸੈਸ਼ਨ, ਦੱਸੀ ਇਹ ਵਜ੍ਹਾ

PunjabKesari

ਚੈਂਪੀਅਨ ਵਿਚ ਤਮਗਾ ਜਿੱਤਣ ਤੋਂ ਬਾਅਦ ਨਵਰੀਨ ਤੇ ਸਾਦੀਓ ਦੋਵੇਂ ਹੁਣ ਕੌਮਾਂਤਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਾ ਚਾਹੁੰਦੀਆਂ ਹਨ। ਦੋਵਾਂ ਨੇ ਕਿਹਾ ਕਿ ਉਹ ਓਲੰਪਿਕ ਵਿਚ ਹਿੱਸਾ ਲੈ ਕੇ ਦੇਸ਼ ਲਈ ਤਮਗਾ ਜਿੱਤਣਾ ਚਾਹੁੰਦੀਆਂ ਹਨ। ਹਾਲਾਂਕਿ ਉਨ੍ਹਾਂ ਦੇ ਕੋਚ ਬਖਤ ਦਾ ਕਹਿਣਾ ਹੈ ਕਿ ਦੋਵੇਂ ਲੜਕੀਆਂ ਅਜੇ ਕਾਫੀ ਛੋਟੀਆਂ ਹਨ ਤੇ ਕੌਮਾਂਤਰੀ ਪੱਧਰ 'ਤੇ ਕਿਸੇ ਵੀ ਪ੍ਰਤੀਯੋਗਿਤਾ ਵਿਚ ਅਜੇ ਹਿੱਸਾ ਨਹੀਂ ਲੈ ਸਕਦੀਆਂ ਹਨ। ਕੋਚ ਨੇ ਕਿਹਾ ਕਿ ਅਜਿਹਾ ਕਰਨ ਲਈ ਉਨ੍ਹਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ।
 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News