ਜੰਮੂ ਕਸ਼ਮੀਰ : ਫ਼ਲ ਵਪਾਰੀ ਦੇ ਪੁੱਤਰ ਨੇ NEET-UG 2022 'ਚ ਕੀਤਾ ਟਾਪ, 720 'ਚੋਂ 710 ਅੰਕ ਹਾਸਲ ਕੀਤੇ

Thursday, Sep 08, 2022 - 12:19 PM (IST)

ਜੰਮੂ ਕਸ਼ਮੀਰ : ਫ਼ਲ ਵਪਾਰੀ ਦੇ ਪੁੱਤਰ ਨੇ NEET-UG 2022 'ਚ ਕੀਤਾ ਟਾਪ, 720 'ਚੋਂ 710 ਅੰਕ ਹਾਸਲ ਕੀਤੇ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਇਕ ਫ਼ਲ ਵਪਾਰੀ ਦੇ ਪੁੱਤਰ ਹਾਜ਼ਿਕ ਪਰਵੇਜ਼ ਲੋਨ ਨੇ ਅਖਿਲ ਭਾਰਤੀ ਪੱਧਰ ਦੀ ਨੀਟ-ਯੂਜੀ 2022 ਪ੍ਰੀਖਿਆ 'ਚ 10ਵੀਂ ਰੈਂਕ ਹਾਸਲ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਟਾਪ ਕੀਤਾ ਹੈ। ਹਾਜ਼ਿਕ ਪਰਵੇਜ਼ ਸ਼ੋਪੀਆਂ ਜ਼ਿਲ੍ਹੇ ਦੇ ਤੇਨਜ਼ ਪਿੰਡ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਪਰਵੇਜ਼ ਲੋਨ ਇਕ ਫ਼ਲ ਵਪਾਰੀ ਹਨ ਅਤੇ ਉਸ ਦੀ ਮਾਂ ਇਕ ਘਰੇਲੂ ਔਰਤ ਹੈ। ਹਾਜ਼ਿਕ ਨੇ ਨੀਟ-ਯੂਜੀ 2022 'ਚ 720 'ਚੋਂ 710 ਅੰਕ ਹਾਸਲ ਕੀਤੇ, ਜਿਸ ਦੇ ਨਤੀਜੇ ਬੁੱਧਵਾਰ ਦੇਰ ਰਾਤ ਐਲਾਨ ਕੀਤਾ ਗਏ। ਉਸ ਨੇ ਜੰਮੂ ਕਸ਼ਮੀਰ 'ਚ ਇਸ ਸਾਲ ਦੇ ਨੀਟ ਟੈਸਟ 'ਚ ਟਾਪ ਕੀਤਾ ਅਤੇ ਆਲ ਇੰਡੀਆ ਲੇਵਲ ਨੀਟ-ਯੂਜੀ 2022 ਟੈਸਟ 'ਚ 10ਵੀਂ ਰੈਂਕ ਹਾਸਲ ਕੀਤੀ। ਹਾਜ਼ਿਕ ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਸ਼ੋਪੀਆਂ ਜ਼ਿਲ੍ਹੇ ਦੇ ਤੁਰਕਵਾਮਗਾਮ ਪਿੰਡ ਦੇ ਸਰਕਾਰੀ ਹਾਈ ਸੈਕੰਡਰੀ ਸਕੂਲ ਤੋਂ ਪਾਸ ਕੀਤੀ। ਉਸ ਨੇ ਸ਼੍ਰੀਨਗਰ ਸ਼ਹਿਰ ਦੇ ਆਕਾਸ਼ ਇੰਸਟੀਚਿਊਟ ਤੋਂ ਨੀਟ-ਯੂਜੀ ਦੀ ਕੋਚਿੰਗ ਕੀਤੀ।

ਇਹ ਵੀ ਪੜ੍ਹੋ : ਹੈਰਾਨੀਜਨਕ! ਟੀਵੀ ਦੀ ਆਵਾਜ਼ ਘੱਟ ਕਰਨ ਲਈ ਕਿਹਾ ਤਾਂ ਨੂੰਹ ਨੇ ਸੱਸ ਨਾਲ ਕਰ ਦਿੱਤਾ ਇਹ ਕਾਰਾ

ਹਾਜ਼ਿਕ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਸਫ਼ਲਤਾ ਦਾ ਸਿਹਤ ਅੱਲਾਹ ਨੂੰ, ਆਪਣੇ ਮਾਤਾ-ਪਿਤਾ ਦੇ ਸਮਰਥਨ ਅਤੇ ਕੋਚਿੰਗ ਸੰਸਥਾ 'ਚ ਆਪਣੇ ਅਧਿਆਪਕ ਰੋਹਿਤ ਜੈਨ ਦੇ ਕੋਚਿੰਗ ਮਾਰਗਦਰਸ਼ਨ ਨੂੰ ਦਿੰਦਾ ਹੈ। ਹਾਜ਼ਿਕ ਨੇ ਕਿਹਾ,''ਜੀਵਨ 'ਚ ਕਿਸੇ ਵੀ ਇੱਛਾ ਨੂੰ ਪ੍ਰਾਪਤ ਕਰਨ ਲਈ ਸਮਰਪਣ, ਸਖ਼ਤ ਮਿਹਨਤ ਅਤੇ ਮਾਤਾ-ਪਿਤਾ ਦੇ ਆਸ਼ੀਰਵਾਦ ਅਤੇ ਸਮਰਥਨ ਦੀ ਜ਼ਰੂਰਤ ਹੈ।'' ਦਿਲਚਸਪ ਗੱਲ ਇਹ ਹੈ ਕਿ ਹਾਜ਼ਿਕ ਇਕ ਅਜਿਹੇ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹੈ, ਜੋ ਕੁਝ ਸਾਲ ਪਹਿਲਾਂ ਆਪਣੇ ਨੌਜਵਾਨਾਂ ਦੇ ਅੱਤਵਾਦੀਆਂ 'ਚ ਸ਼ਾਮਲ ਹੋਣ ਲਈ ਬਦਨਾਮ ਸੀ। ਅੱਜ ਸ਼ੋਪੀਆਂ ਦੇ ਨੌਜਵਾਨ ਅਤੇ ਦੱਖਣ ਕਸ਼ਮੀਰ 'ਚ ਅੱਤਵਦ ਦੇ ਹੋਰ ਸਾਰੇ ਗੜ੍ਹ ਦੇਸ਼ 'ਚ ਵੱਖ-ਵੱਖ ਮੁਕਾਬਲੇ ਵਾਲੇ ਖੇਤਰਾਂ 'ਚ ਕਰੀਅਰ ਦਾ ਪਿੱਛਾ ਕਰ ਰਹੇ ਹਨ। ਹਾਜ਼ਿਕ ਵਰਗੇ ਕਈ ਲੋਕਾਂ ਨੇ ਪਹਿਲੇ ਹੀ ਸਾਬਿਤ ਕਰ ਦਿੱਤਾ ਹੈ ਕਿ ਉਹ ਆਪਣੇ ਸਮਰਪਣ, ਪ੍ਰਤਿਭਾ ਅਤੇ ਸਖ਼ਤ ਮਿਹਨਤ 'ਚ ਕਿਸੇ ਤੋਂ ਪਿੱਛੇ ਨਹੀਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


author

DIsha

Content Editor

Related News