ਈ. ਡੀ. ਸਾਹਮਣੇ ਪੇਸ਼ ਹੋਏ ਕਾਰਤੀ

02/16/2018 11:20:19 AM

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦਾਂਬਰਮ ਦੇ ਪੁੱਤਰ ਕਾਰਤੀ ਚਿਦਾਂਬਰਮ ਆਈ. ਐੱਨ. ਐਕਸ. ਮੀਡੀਆ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਅੱਜ ਦੂਸਰੀ ਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਏ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਜ ਲਈ ਜਾਰੀ ਸੰਮਨ ਦੇ ਆਧਾਰ 'ਤੇ ਕਾਰਤੀ ਮਾਮਲੇ ਦੇ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ। ਵਰਨਣਯੋਗ ਹੈ ਕਿ ਈ. ਡੀ. ਨੇ ਇਸ ਤੋਂ ਪਹਿਲਾਂ 18 ਜਨਵਰੀ ਨੂੰ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਸੀ। 

PunjabKesari
ਸ਼ਨੀਵਾਰ ਨੂੰ ਹੋਈ ਸੀ ਛਾਪੇਮਾਰੀ
ਕਾਰਤੀ ਚਿਦਾਂਬਰਮ ਅੱਜ ਈ.ਡੀ. ਦੇ ਸਾਹਮਣੇ ਪੇਸ਼ ਹੋਏ ਸਨ। 13 ਜਨਵਰੀ ਨੂੰ ਈ.ਡੀ. ਨੇ ਉਨ੍ਹਾਂ ਨੇ ਕਈ ਟਿਕਾਣਿਆਂ 'ਤੇ ਛਾਪੇ ਮਾਰੇ। ਛਾਪੇਮਾਰੀ ਕਾਰਤੀ ਚਿਦਾਂਬਰਮ ਦੇ ਚੇਨਈ ਅਤੇ ਦਿੱਲੀ ਦੇ ਟਿਕਾਣਿਆਂ 'ਤੇ ਕੀਤੀ ਗਈ ਸੀ। ਇਸ ਤੋਂ ਪਹਿਲਾਂ 11 ਜਨਵਰੀ ਨੂੰ ਈ.ਡੀ. ਨੇ ਕਾਰਤੀ ਚਿਦਾਂਬਰਮ ਨੂੰ ਸਮਨ ਵੀ ਜਾਰੀ ਕੀਤਾ ਸੀ।

PunjabKesari
ਕਾਰਤੀ 'ਤੇ ਦੋਸ਼
ਕਾਰਤੀ ਚਿਦਾਂਬਰਮ ਇਸ ਪੂਰੇ ਮਾਮਲੇ ਨੂੰ ਲੈ ਕੇ ਕਹਿ ਰਹੇ ਹਨ ਕਿ ਸੀ.ਬੀ.ਆਈ. ਅਤੇ ਦੂਜੀ ਜਾਂਚ ਏਜੰਸੀਆਂ ਕੇਂਦਰ ਸਰਕਾਰ ਦੇ ਅਧਿਕਾਰ 'ਚ ਹੈ, ਜੋ ਸਮੇਂ 'ਤੇ ਗਲਤ ਪ੍ਰੈੱਸ ਰਿਲੀਜ਼ ਜਾਰੀ ਕਰਦੇ ਹਨ ਅਤੇ ਇਸ ਦਾ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਕਰਦੇ ਹਨ। ਕਾਰਤੀ ਨੇ ਕੋਰਟ ਨੂੰ ਦਿੱਤੀ ਆਪਣੀ ਪਟੀਸ਼ਨ 'ਚ ਵੀ ਕਿਹਾ ਹੈ ਕਿ ਇਹ ਸਭ ਕੁਝ ਰਾਜਨੀਤਿਕ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਰਾਹੀ ਨਾ ਸਿਰਫ ਉਨ੍ਹਾਂ ਨੂੰ ਬਲਕਿ ਉਨ੍ਹਾਂ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਾਰਤੀ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਲਾਈਟ ਨੂੰ ਉਸ ਆਧਾਰ 'ਤੇ ਸਮਨ ਭੇਜਿਆ ਗਿਆ ਹੈ, ਜਿਸ 'ਚ ਉਨ੍ਹਾਂ ਨੂੰ ਪਹਿਲਾਂ ਵੀ ਬਰੀ ਕੀਤਾ ਜਾ ਚੁੱਕਿਆ ਹੈ।


Related News