ਪੰਜਾਬ ''ਚ ਕੁੰਡੀ ਕੁਨੈਕਸ਼ਨ ਜਾਰੀ, ਪਾਵਰਕਾਮ ਨੇ ਪੇਸ਼ ਕੀਤੇ ਬਿਜਲੀ ਚੋਰੀ ਦੇ ਅੰਕੜੇ

06/11/2024 2:14:37 PM

ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦੇ ਮੁਤਾਬਕ ਸੂਬੇ 'ਚ ਵਿੱਤੀ ਸਾਲ 2023-24 ਦੌਰਾਨ ਕੁੰਡੀ ਕੁਨੈਕਸ਼ਨਾਂ ਰਾਹੀਂ ਬਿਜਲੀ ਚੋਰੀ ਦੇ ਮਾਮਲਿਆਂ 'ਚ 112 ਫ਼ੀਸਦੀ ਵਾਧਾ ਦੇਖਿਆ ਗਿਆ ਹੈ। ਸੰਗਰੂਰ ਨਾਲ ਸਬੰਧਿਤ ਕਮਲ ਆਨੰਦ ਨੂੰ ਸੂਚਨਾ ਦੇ ਅਧਿਕਾਰ ਤਹਿਤ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਪਾਵਰਕਾਮ ਨੂੰ ਪਿਛਲੇ ਵਿੱਤੀ ਸਾਲ ਦੌਰਾਨ ਬਿਜਲੀ ਚੋਰੀ ਅਤੇ ਅਣ-ਅਧਿਕਾਰਤ ਕੁਨੈਕਸ਼ਨਾਂ ਜਾਂ ਕੁੰਡੀ ਕੁਨੈਕਸ਼ਾਂ ਕਾਰਨ 184 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਦੁਖ਼ਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ, ਕੁੱਝ ਦਿਨਾਂ ਬਾਅਦ ਆਉਣਾ ਸੀ ਪੰਜਾਬ

ਇਨ੍ਹਾਂ 'ਚੋਂ ਪਾਵਰਕਾਮ ਨੇ ਉਲੰਘਣਾ ਕਰਨ ਵਾਲੇ ਲੋਕਾਂ ਤੋਂ ਜੁਰਮਾਨੇ ਦੇ ਰੂਪ 'ਚ 164 ਕਰੋੜ ਰੁਪਏ ਵਸੂਲ ਕੀਤੇ। ਪਾਵਰਕਾਮ ਨੇ ਸੂਬੇ ਨੂੰ 5 ਜ਼ੋਨਾਂ 'ਚ ਵੰਡਿਆ ਹੈ ਅਤੇ 2020-21 'ਚ ਕੁੱਲ 7.97 ਲੱਖ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ। ਇਸ 'ਚ ਵੱਖ-ਵੱਖ ਕਾਰਨਾਂ ਕਰਕੇ ਹੋਏ ਬਿਜਲੀ ਦੇ ਨੁਕਸਾਨ ਕਾਰਨ 130 ਕਰੋੜ ਰੁਪਏ ਦੀ ਬਿਜਲੀ ਲੀਕ ਹੋਣ ਤਾ ਪਤਾ ਲੱਗਿਆ, ਜਦੋਂ ਕਿ ਰਿਕਵਰੀ ਦੇ ਤੌਰ 'ਤੇ ਸਿਰਫ 83.15 ਕਰੋੜ ਰੁਪਏ ਹੀ ਵਸੂਲੇ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ, ਇਨ੍ਹਾਂ 6 ਜ਼ਿਲ੍ਹਿਆਂ 'ਚ ਅੱਜ ਤੋਂ ਝੋਨਾ ਲਾ ਸਕਣਗੇ ਕਿਸਾਨ

ਅਧਿਕਾਰਤ ਜਾਣਕਾਰੀ ਮੁਤਾਬਕ ਸਾਲ 2022-23 'ਚ 119 ਕਰੋੜ ਰੁਪਏ ਦੀ ਬਿਜਲੀ ਚੋਰੀ ਕੀਤੀ ਗਈ ਸੀ। ਜਦੋਂ ਪੰਜਾਬ 'ਚ 600 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਣ ਲੱਗੀ ਤਾਂ 184 ਕਰੋੜ ਰੁਪਏ ਦੀ ਬਿਜਲੀ ਲੀਕੇਜ ਦਾ ਪਤਾ ਲੱਗਿਆ। ਸਾਲ 2023-24 'ਚ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ 'ਚ 53.70 ਕਰੋੜ ਰੁਪਏ ਦਾ ਬਿਜਲੀ ਦਾ ਨੁਕਸਾਨ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News