ਬੰਗਾਲੀ ਅਦਾਕਾਰਾ ਰਿਤੂਪਰਣਾ ਸੇਨਗੁਪਤਾ ਨੂੰ ਈ. ਡੀ. ਦਾ ਸੰਮਨ
Friday, May 31, 2024 - 09:42 AM (IST)
ਕੋਲਕਾਤਾ - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੱਛਮੀ ਬੰਗਾਲ ’ਚ ਕਥਿਤ ਰਾਸ਼ਨ ਵੰਡ ਘਪਲੇ ਦੀ ਜਾਂਚ ਦੇ ਸਿਲਸਿਲੇ ਵਿਚ ਵੀਰਵਾਰ ਨੂੰ ਬੰਗਾਲੀ ਅਦਾਕਾਰਾ ਰਿਤੂਪਰਣਾ ਸੇਨਗੁਪਤਾ ਨੂੰ ਸੰਮਨ ਜਾਰੀ ਕਰ ਕੇ 5 ਜੂਨ ਨੂੰ ਏਜੰਸੀ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੇਨਗੁਪਤਾ ਨੂੰ ਕੋਲਕਾਤਾ ਸਥਿਤ ਏਜੰਸੀ ਦੇ ਦਫਤਰ ’ਚ ਈ. ਡੀ. ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - IPL ਫਾਈਨਲ 'ਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਪਾਈ ਸੀ 5.45 ਕਰੋੜ ਦੀ ਘੜੀ, ਤਸਵੀਰਾਂ ਵੇਖ ਲੱਗੇਗਾ ਝਟਕਾ
ਈ. ਡੀ. ਅਧਿਕਾਰੀ ਨੇ ਦੱਸਿਆ ਕਿ ਸੇਨਗੁਪਤਾ ਨੂੰ 5 ਜੂਨ ਦੀ ਸਵੇਰ ਨੂੰ ਸਾਡੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਾ ਹੈ। ਈ. ਡੀ. ਨੇ ਸੇਨਗੁਪਤਾ ਤੋਂ 2019 ਵਿਚ ਰੋਜ਼ ਵੈਲੀ ਚਿਟਫੰਡ ਘਪਲੇ ਦੀ ਜਾਂਚ ਦੇ ਸਿਲਸਿਲੇ ਵਿਚ ਵੀ ਪੁੱਛਗਿੱਛ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।