ਰਾਸ਼ਟਰਪਤੀ ਨੂੰ ਮਿਲ ਕੇ PM ਮੋਦੀ ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ

06/07/2024 8:33:42 PM

ਨਵੀਂ ਦਿੱਲੀ- ਐੱਨ.ਡੀ.ਏ. ਦੇ ਨੇਤਾ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣੇ। 9 ਜੂਨ ਯਾਨੀ ਐਤਵਾਰ ਨੂੰ ਨਰਿੰਦਰ ਮੋਦੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਨੂੰ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ 'ਚ ਐੱਨ.ਡੀ.ਏ. ਦਾ ਨੇਤਾ ਚੁਣਿਆ ਗਿਆ। 

ਪੀ.ਐੱਮ. ਮੋਦੀ ਨੇ ਇਸ ਦੌਰਾਨ ਕਿਹਾ ਕਿ 18ਵੀਂ ਲੋਕ ਸਭਾ, ਇਕ ਤਰ੍ਹਾਂ ਨਾਲ ਨਵੀਂ ਯੁਵਾ ਊਰਜਾ ਅਤੇ ਕੁਝ ਕਰ ਗੁਜ਼ਰਨ ਦੇ ਇਰਾਦੇ ਵਾਲੀ ਲੋਕ ਸਭਾ ਹੈ। ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤੋਂ ਬਾਅਦ ਦੀ ਇਹ ਪਹਿਲੀ ਚੋਣ ਹੈ ਅਤੇ ਇਹ ਉਹ 25 ਸਾਲ ਹਨ ਜੋ ਅੰਮ੍ਰਿਤਕਾਲ ਦੇ 25 ਸਾਲ ਹਨ। 2047 'ਚ ਜਦੋਂ ਦੇਸ਼ ਆਜ਼ਾਦੀ ਦੀ ਵਰ੍ਹੇਗੰਢ ਮਨਾਏਗਾ ਤਾਂ ਉਨ੍ਹਾਂ ਸੁਫਨਿਆਂ ਨੂੰ ਪੂਰਾ ਕਰਨ ਦਾ ਇਹ ਇਕ ਪੜਾਅ ਹੈ। 

ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪਿਛਲੇ ਦੋ ਟਰਮ 'ਚ ਜਿਸ ਗਤੀ ਨਾਲ ਦੇਸ਼ ਅੱਗੇ ਵਧਿਆ ਹੈ, ਸਮਾਜ ਦੇ ਹਰ ਖੇਤਰ 'ਚ ਬਦਲਾਅ ਸਾਫ-ਸਾਫ ਨਜ਼ਰ ਆ ਰਿਹਾ ਹੈ। 25 ਕਰੋੜ ਲੋਕਾਂ ਦਾ ਗਰੀਬੀ 'ਚੋਂ ਬਾਹਰ ਆਉਣਾ ਆਪਣੇ ਆਪ 'ਚ ਦੇਸ਼ ਵਾਸੀਆਂ ਲਈ ਗਰਵ ਦੀ ਗੱਲ ਹੈ। ਭਾਰਤ ਦਾ ਜੋ ਗਲੋਬਲ ਅਕਸ ਬਣਿਆ ਹੈ, ਦੁਨੀਆ ਲਈ ਭਾਰਤ ਇਕ ਵਿਸ਼ਵਬੰਧੂ ਬਣ ਕੇ ਉਭਰਿਆ ਹੈ। ਇਸ ਦਾ ਵੱਧ ਤੋਂ ਵੱਧ ਫਾਇਦਾ ਹੁਣ ਸ਼ੁਰੂ ਹੋ ਰਿਹਾ ਹੈ। ਮੇਰਾ ਪੱਕਾ ਵਿਸ਼ਵਾਸ ਹੈ ਕਿ ਇਹ 5 ਸਾਲ ਆਲਮੀ ਮਾਹੌਲ ਵਿੱਚ ਵੀ ਭਾਰਤ ਲਈ ਬਹੁਤ ਲਾਭਦਾਇਕ ਹੋਣ ਵਾਲੇ ਹਨ।

ਮੋਦੀ ਨੇ ਕਿਹਾ ਕਿ 'ਅੱਜ ਸਵੇਰੇ ਐੱਨ.ਡੀ.ਏ. ਦੀ ਬੈਠਕ ਹੋਈ। ਸਾਰੇ ਸਾਥੀਆਂ ਨੇ ਮੈਨੂੰ ਇਸ ਜ਼ਿੰਮੇਵਾਰੀ ਲਈ ਫਿਰ ਤੋਂ ਪਸੰਦ ਕੀਤਾ ਹੈ ਅਤੇ ਸਾਰੇ ਸਾਥੀਆਂ ਨੇ ਇਸ ਬਾਰੇ ਪ੍ਰਧਾਨ ਨੂੰ ਜਾਣੂ ਕਰਵਾਇਆ। ਰਾਸ਼ਟਰਪਤੀ ਨੇ ਮੈਨੂੰ ਬੁਲਾ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਿਯੁਕਤ ਕੀਤਾ ਹੈ ਅਤੇ ਸਹੁੰ ਚੁੱਕ ਸਮਾਗਮ ਲਈ 9 ਜੂਨ ਦੀ ਤਰੀਕ ਬਾਰੇ ਜਾਣਕਾਰੀ ਦਿੱਤੀ ਹੈ।


Rakesh

Content Editor

Related News