ਮੋਦੀ ਜੀ, ਰਾਜਨੀਤੀ ''ਤੇ ਘੱਟ ਅਤੇ ਬੱਚਿਆਂ ''ਤੇ ਜ਼ਿਆਦਾ ਧਿਆਨ ਦਿਉ : ਸਿੱਬਲ

10/16/2019 12:33:30 PM

ਨਵੀਂ ਦਿੱਲੀ (ਭਾਸ਼ਾ)— ਗਲੋਬਲ ਹੰਗਰ (ਭੁੱਖ) ਇੰਡੈਕਸ ਵਿਚ ਭਾਰਤ ਦੇ 102ਵੇਂ ਨੰਬਰ 'ਤੇ ਪਹੁੰਚ ਜਾਣ ਨਾਲ ਜੁੜੀਆਂ ਖ਼ਬਰਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਬੁੱਧਵਾਰ ਨੂੰ ਪੀ. ਐੱਮ. ਨਰਿੰਦਰ ਮੋਦੀ 'ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੂੰ ਰਾਜਨੀਤੀ 'ਤੇ ਘੱਟ ਅਤੇ ਬੱਚਿਆਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਸਿੱਬਲ ਨੇ ਟਵੀਟ ਕਰ ਕੇ ਕਿਹਾ, ''ਮੋਦੀ ਜੀ ਰਾਜਨੀਤੀ 'ਤੇ ਘੱਟ ਅਤੇ ਸਾਡੇ ਬੱਚਿਆਂ 'ਤੇ ਜ਼ਿਆਦਾ ਧਿਆਨ ਦਿਉ। ਉਹ ਸਾਡਾ ਭਵਿੱਖ ਹਨ।'' 

PunjabKesari
ਸਿੱਬਲ ਨੇ ਦਾਅਵਾ ਕੀਤਾ ਕਿ ਗਲੋਬਲ ਹੰਗਰ ਇੰਡੈਕਸ 'ਚ ਭਾਰਤ ਫਿਸਲ ਗਿਆ ਹੈ। ਸਾਲ 2010 'ਚ ਭਾਰਤ 95ਵੇਂ ਨੰਬਰ 'ਤੇ ਸੀ ਅਤੇ 2019 'ਚ 102ਵੇਂ ਨੰਬਰ 'ਤੇ ਹੈ। 93 ਫੀਸਦੀ ਬੱਚਿਆਂ ਨੂੰ ਘੱਟੋ-ਘੱਟ ਖੁਰਾਕ ਨਹੀਂ ਮਿਲਦੀ ਹੈ। ਖ਼ਬਰਾਂ ਮੁਤਾਬਕ ਭਾਰਤ 117 ਦੇਸ਼ਾਂ ਦੇ ਗਲੋਬਰ ਹੰਗਰ ਇੰਡੈਕਸ 'ਚ 102ਵੇਂ ਨੰਬਰ 'ਤੇ ਚਲਾ ਗਿਆ ਹੈ। ਇਹ ਦੱਖਣੀ ਏਸ਼ੀਆਈ ਦੇਸ਼ਾਂ ਦਾ ਸਭ ਤੋਂ ਹੇਠਾਂ ਪਾਇਦਾਨ ਹੈ। ਬਾਕੀ ਦੱਖਣੀ ਏਸ਼ੀਆਈ ਦੇਸ਼ 66ਵੇਂ ਤੋਂ 94ਵੇਂ ਨੰਬਰਾਂ ਵਿਚਾਲੇ ਹਨ।


Tanu

Content Editor

Related News