ਸ਼ਰਮਨਾਕ: ਪਤਨੀ ਨੇ ਗਲ਼ ਲਾਈ ਮੌਤ, ਕੁੜੀ ਦੇ ਪੇਕਿਆਂ ਨੂੰ ਵਿਖਾਉਣ ਲਈ ਪਤੀ ਬਣਾਉਂਦਾ ਰਿਹਾ ਵੀਡੀਓ

Wednesday, Oct 26, 2022 - 05:56 PM (IST)

ਸ਼ਰਮਨਾਕ: ਪਤਨੀ ਨੇ ਗਲ਼ ਲਾਈ ਮੌਤ, ਕੁੜੀ ਦੇ ਪੇਕਿਆਂ ਨੂੰ ਵਿਖਾਉਣ ਲਈ ਪਤੀ ਬਣਾਉਂਦਾ ਰਿਹਾ ਵੀਡੀਓ

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਨੇ ਖ਼ੁਦਕੁਸ਼ੀ ਕਰ ਲਈ ਗਈ। ਪਤੀ ਉਸ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾਉਂਦਾ ਰਿਹਾ। ਇਹ ਮਾਮਲਾ ਕਾਨਪੁਰ ਦੇ ਗੁਲਮੋਹਰ ਵਿਹਾਰ ਉਸਮਾਨਪੁਰ ਦਾ ਹੈ, ਜਿੱਥੇ ਔਰਤ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਔਰਤ ਜਦੋਂ ਖ਼ੁਦਕੁਸ਼ੀ ਕਰ ਰਹੀ ਸੀ ਤਾਂ ਉਸ ਨੂੰ ਰੋਕਣ ਜਾਂ ਬਚਾਉਣ ਦੀ ਬਜਾਏ ਪਤੀ ਉਸ ਦੀ ਵੀਡੀਓ ਬਣਾਉਂਦਾ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲਿਆ। ਪੁਲਸ ਨੇ ਦੋਸ਼ੀ ਪਤੀ ਨੂੰ ਹਿਰਾਸਤ ’ਚ ਲੈ ਲਿਆ ਹੈ।

ਇਹ ਵੀ ਪੜ੍ਹੋ- ਮੋਦੀ ਸਰਕਾਰ ਦੀ ਚਾਂਦੀ, ਸਰਕਾਰੀ ਦਫ਼ਤਰਾਂ ’ਚੋਂ ਨਿਕਲੇ ਕਬਾੜ ਤੋਂ ਕਮਾਏ 254 ਕਰੋੜ ਰੁਪਏ

ਪਤੀ ਨੇ ਇਹ ਵੀਡੀਓ ਪਤਨੀ ਦੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ। ਵੀਡੀਓ ਦੇਖ ਕੇ ਕਾਨਪੁਰ ਦੀ ਰਹਿਣ ਵਾਲੀ ਔਰਤ ਦੇ ਪੇਕੇ ਪਰਿਵਾਰ ਵਾਲੇ ਉਸ ਦੇ ਸਹੁਰੇ ਘਰ ਪਹੁੰਚ ਗਏ। ਉਨ੍ਹਾਂ ਨੇ ਪਤੀ ’ਤੇ ਕਤਲ ਦਾ ਦੋਸ਼ ਲਾਇਆ। ਓਧਰ ਪੁਲਸ ਅਤੇ ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕਰ ਕੇ ਸਬੂਤ ਇਕੱਠੇ ਕੀਤੇ ਹਨ।

ਕਿਦਵਈ ਨਗਰ ਦੇ ਰਹਿਣ ਵਾਲੇ ਰਾਜ ਕਿਸ਼ੋਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਸ਼ੋਭਿਤਾ ਦਾ ਵਿਆਹ 5 ਸਾਲ ਪਹਿਲਾਂ ਗੁਲਮੋਹਰ ਇਲਾਕੇ ਵਿਚ ਰਹਿਣ ਵਾਲੇ ਸੰਜੀਵ ਗੁਪਤਾ ਨਾਲ ਕੀਤਾ ਸੀ। ਸੰਜੀਵ ਪ੍ਰਾਈਵੇਟ ਨੌਕਰੀ ਕਰਦਾ ਹੈ। ਮੰਗਲਵਾਰ ਦੁਪਹਿਰ ਸ਼ੋਭਿਤਾ ਨੇ ਆਪਣੇ ਘਰ ਖ਼ੁਦਕੁਸ਼ੀ ਕਰ ਲਈ। ਪਤੀ ਸੰਜੀਵ ਨੇ ਇਸ ਦੀ ਸੂਚਨਾ ਸਾਨੂੰ ਦਿੱਤੀ। ਸ਼ੋਭਿਤਾ ਦੇ ਪਰਿਵਾਰ ਵਾਲੇ ਜਦੋਂ ਉਸ ਦੇ ਸਹੁਰੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਧੀ ਦੀ ਲਾਸ਼ ਬੈੱਡ ’ਤੇ ਪਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਵਿਚਾਲੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।

ਇਹ ਵੀ ਪੜ੍ਹੋ- ਰਿਸ਼ੀ ਸੁਨਕ ਦੇ PM ਬਣਨ ’ਤੇ ਓਵੈਸੀ ਬੋਲੇ- ਹਿਜਾਬ ਪਹਿਨਣ ਵਾਲੀ ਕੁੜੀ ਇਕ ਦਿਨ ਬਣੇਗੀ ਭਾਰਤ ਦੀ ਪ੍ਰਧਾਨ ਮੰਤਰੀ

ਪਿਤਾ ਕਿਸ਼ੋਰ ਨੇ ਕਿਹਾ ਕਿ ਜਦੋਂ ਅਸੀਂ ਸੰਜੀਵ ਨੂੰ ਪੁੱਛਿਆ ਕਿ ਸ਼ੋਭਿਤਾ ਨੇ ਕਿਵੇਂ ਫਾਹਾ ਲਾਇਆ ਤਾਂ ਉਸ ਨੇ ਆਪਣੇ ਮੋਬਾਈਲ ਦੀ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਪਹਿਲਾਂ ਵੀ ਫਾਹਾ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਮੈਂ ਉਸ ਨੂੰ ਬਚਾਇਆ ਸੀ। ਵੀਡੀਓ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਉਨ੍ਹਾਂ ਦੀ ਧੀ ਖ਼ੁਦਕੁਸ਼ੀ ਕਰ ਰਹੀ ਸੀ, ਫਿਰ ਉਸ ਨੂੰ ਬਚਾਉਣ ਦੀ ਬਜਾਏ ਉਨ੍ਹਾਂ ਦਾ ਜਵਾਈ ਸੰਜੀਵ ਵੀਡੀਓ ਬਣਾ ਰਿਹਾ ਸੀ ਅਤੇ ਉਸ ਨੂੰ ਕਹਿ ਰਿਹਾ ਸੀ, ਤੂੰ ਅਜਿਹਾ ਹੀ ਕਰੇਗੀ, ਤੇਰੀ ਸੋਚ ਅਜਿਹੀ ਹੈ।

ਇਹ ਵੀ ਪੜ੍ਹੋ- ਰਿਸ਼ੀ ਸੁਨਕ ਦੇ PM ਬਣਨ ’ਤੇ ਓਵੈਸੀ ਬੋਲੇ- ਹਿਜਾਬ ਪਹਿਨਣ ਵਾਲੀ ਕੁੜੀ ਇਕ ਦਿਨ ਬਣੇਗੀ ਭਾਰਤ ਦੀ ਪ੍ਰਧਾਨ ਮੰਤਰੀ


author

Tanu

Content Editor

Related News