ਮਾਇਆਵਤੀ ਨੇ ਰਾਹੁਲ ਗਾਂਧੀ ''ਤੇ ਟਿੱਪਣੀ ਕਰਨ ਵਾਲੇ ਰਾਸ਼ਟਰੀ ਉਪ-ਪ੍ਰਧਾਨ ਨੂੰ ਪਾਰਟੀ ਤੋਂ ਕੱਢਿਆ

Sunday, Jul 22, 2018 - 10:29 AM (IST)

ਨਵੀਂ ਦਿੱਲੀ— ਬੀ.ਐੱਸ.ਪੀ. ਦੇ ਉਪ ਪ੍ਰਧਾਨ ਅਤੇ ਨੈਸ਼ਨਲ ਕੋਅ-ਆਰਡੀਨੇਟਰ ਰਹੇ ਜੈ ਪ੍ਰਕਾਸ਼ ਸਿੰਘ ਨੂੰ ਪੀ.ਐੱਮ.ਮੋਦੀ ਨੂੰ ਗੱਬਰ ਸਿੰਘ ਅਤੇ ਰਾਹੁਲ ਗਾਂਧੀ ਨੂੰ ਵਿਦੇਸ਼ ਕਹਿਣ 'ਤੇ ਪਾਰਟੀ ਨੂੰ ਕੱਢ ਦਿੱਤਾ ਗਿਆ ਹੈ। ਪਿਛਲੇ ਦਿਨੀਂ ਪਾਰਟੀ ਮੀਟਿੰਗ 'ਚ ਉਨ੍ਹਾਂ ਨੇ ਇਹ ਬਿਆਨ ਦਿੱਤਾ ਸੀ, ਜਿਸ ਦੇ ਬਾਅਦ ਮਾਇਆਵਤੀ ਨੇ ਤੁਰੰਤ ਉਨ੍ਹਾਂ ਨੂੰ ਪਾਰਟੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਜਦਕਿ ਸ਼ਨੀਵਾਰ ਨੂੰ ਦਿੱਲੀ 'ਚ ਮਾਇਆਵਤੀ ਦੀ ਅਗਵਾਈ 'ਚ ਬੁਲਾਈ ਗਈ ਮੀਟਿੰਗ 'ਚ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ। 
ਮਾਇਆਵਤੀ ਨੇ ਕਿਹਾ ਕਿ ਉਹ ਪਾਰਟੀ ਨੂੰ ਬੀ.ਜੇ.ਪੀ.ਨਹੀਂ ਬਣਨ ਦੇਵੇਗੀ। ਸੂਤਰਾਂ ਮੁਤਾਬਕ ਮੀਟਿੰਗ 'ਚ ਜੈ ਪ੍ਰਕਾਸ਼ ਸਿੰਘ 'ਤੇ ਪਾਰਟੀ ਕਾਡਰ ਦੀ ਅਣਗਹਿਲੀ ਕਰਨ ਦਾ ਵੀ ਦੋਸ਼ ਲੱਗਾ ਸੀ। ਮੀਟਿੰਗ 'ਚ ਤੈਅ ਹੋਇਆ ਕਿ ਵਿਰੋਧੀ ਧਿਰ ਗਠਜੋੜ 'ਤੇ ਗੱਲ ਕਰਨ ਅਤੇ ਇਸ 'ਤੇ ਬਿਆਨ ਦੇਣ ਦੀ ਜ਼ਿੰਮੇਦਾਰੀ ਸਿਰਫ ਮਾਇਆਵਤੀ ਦੀ ਹੋਵੇਗੀ। 
ਪਾਰਟੀ 'ਚ ਇਸ ਮਾਮਲੇ 'ਚ ਹੋ ਰਹੀ ਬਿਆਨਬਾਜ਼ੀ 'ਤੇ ਵੀ ਨਾਰਾਜ਼ਗੀ ਜਤਾਈ ਗਈ ਅਤੇ ਸਾਫ ਚੇਤਾਵਨੀ ਦਿੱਤੀ ਗਈ ਕਿ ਜੇਕਰ ਕੋਈ ਇਸ ਨਿਰਦੇਸ਼ ਦਾ ਉਲੰਘਣ ਕਰਨ ਦਾ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖਿਲਾਫ ਪਾਰਟੀ ਕਾਰਵਾਈ ਕਰੇਗੀ। ਪਾਰਟੀ ਨੇ ਕਿਹਾ ਕਿ ਜਦੋਂ ਵੀ ਗਠਜੋੜ ਦੀ ਗੱਲ ਤੈਅ ਹੋਵੇਗੀ ਉਸ ਬਾਰੇ 'ਚ ਸਰਵਜਨਿਕ ਜਾਣਕਾਰੀ ਦਿੱਤੀ ਜਾਵੇਗੀ।


Related News