ਪੰਜਾਬ ਬਿਜਲੀ ਵਿਭਾਗ ਦੇ ਹੈਰਾਨ ਕਰਨ ਵਾਲੇ ਅੰਕੜੇ, ਹੁਣ ਸ਼ੁਰੂ ਹੋਵੇਗਾ ਵੱਡਾ ਐਕਸ਼ਨ

Saturday, Oct 05, 2024 - 06:32 PM (IST)

ਪੰਜਾਬ ਬਿਜਲੀ ਵਿਭਾਗ ਦੇ ਹੈਰਾਨ ਕਰਨ ਵਾਲੇ ਅੰਕੜੇ, ਹੁਣ ਸ਼ੁਰੂ ਹੋਵੇਗਾ ਵੱਡਾ ਐਕਸ਼ਨ

ਪਟਿਆਲਾ : ਸੂਬੇ ਦੇ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦਿੱਤੇ ਜਾਣ ਦੇ ਬਾਵਜੂਦ ਪੰਜਾਬ ਵਿਚ ਬਿਜਲੀ ਚੋਰੀ ਦਾ ਅੰਕੜਾ ਹਰ ਸਾਲ ਵੱਧਦਾ ਜਾ ਰਿਹਾ ਹੈ। ਹੈਰਾਨਗੀ ਵਾਲੀ ਗੱਲ ਇਹ ਹੈ ਕਿ ਹੁਣ ਇਹ ਅੰਕੜਾ 2600 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਮੁਫਤ 300 ਯੂਨਿਟ ਬਿਜਲੀ ਦੇ ਬਦਲੇ ਪੰਜਾਬ ਸਰਕਾਰ 6000 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਿੰਦੀ ਹੈ ਅਤੇ 2023-24 ਦੌਰਾਨ 7 ਕਿੱਲੋਵਾਟ ਲੋਡ ਤਕ ਦੇ ਘਰੇਲੂ ਉਪਭੋਗਤਾਵਾਂ ਨੂੰ 2.50 ਰੁਪਏ ਦੀ ਛੋਟ ਲਈ 1400 ਕਰੋੜ ਰੁਪਏ ਦਿੱਤੇ ਹਨ। ਇਸ 'ਤੇ ਚਿੰਤਾ ਜਤਾਉਂਦੇ ਹੋਏ ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰਸ ਐਸੋਸੀਏਸ਼ਨ ਦਾ ਵਫਦ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਮਿਲਿਆ ਅਤੇ ਇਸ ਦੇ ਹੱਲ ਦੀ ਮੰਗ ਕੀਤੀ। ਇੰਜੀਨੀਅਰਸ ਨੇ ਕਿਹਾ ਕਿ ਬਿਜਲੀ ਚੋਰੀ ਨਾ ਸਿਰਫ ਸੂਬੇ 'ਤੇ ਵਿੱਤੀ ਬੋਝ ਹੈ, ਸਗੋਂ ਇਹ ਸੂਬੇ ਦੀ ਊਰਜਾ ਪ੍ਰਣਾਲੀ ਦੀ ਸੰਪੂਰਨ ਕਾਰਜਪ੍ਰਣਾਲੀ ਨੂੰ ਵੀ ਕਮਜ਼ੋਰ ਕਰਦਾ ਹੈ। ਸਰਕਾਰ ਨੇ ਜਲਦ ਹੀ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। 

ਇਹ ਵੀ ਪੜ੍ਹੋ : ਭਾਜਪਾ ਹਾਈਕਮਾਂਡ ਦਾ ਪੰਜਾਬ ਨੂੰ ਲੈ ਕੇ ਵੱਡਾ ਐਲਾਨ

ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਜੇ. ਐੱਸ. ਧੀਮਾਨ ਨੇ ਸਰਕਾਰ ਦੇ ਸਮਰਥਨ ਦਾ ਸੱਦਾ ਦਿੱਤਾ। ਐਸੋਸੀਏਸ਼ਨ ਦਾ ਮੰਨਣਾ ਹੈ ਕਿ ਇੰਜੀਨੀਅਰਾਂ ਅਤੇ ਸਰਕਾਰ ਦੋਵਾਂ ਦੇ ਸਾਂਝੇ ਯਤਨਾਂ ਨਾਲ ਸੂਬੇ ਵਿਚ ਬਿਜਲੀ ਚੋਰੀ ਦਾ ਸੰਕਟ ਖ਼ਤਮ ਹੋ ਜਾਵੇਗਾ। ਅੰਕੜਿਆਂ ਮੁਤਾਬਕ ਤਰਨਤਾਰਨ ਸਰਕਲ ਦੇ ਚਾਰ ਡਿਵੀਜ਼ਨ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਸੰਗਰੂਰ ਸਰਕਲ ਦੇ ਤਿੰਨ-ਤਿੰਨ ਡਿਵੀਜ਼ਨਾਂ ਮੁੱਖ ਚੋਰੀ ਸੰਭਾਵਤ ਖੇਤਰਾਂ ਵਿਚ ਹਨ। ਸੂਤਰਾਂ ਮੁਤਾਬਕ ਬਿਜਲੀ ਚੋਰੀ ਤੋਂ ਹੋਣ ਵਾਲੀ ਵਿੱਤੀ ਹਾਨੀ ਦੇ ਅੰਕੜਿਆਂ ਮੁਤਾਬਕ ਭਿਖੀਵਿੰਡ, ਪੱਟੀ ਅਤੇ ਜ਼ੀਰਾ ਡਿਵੀਜ਼ਨਾਂ ਵਿਚ ਹਰ ਇਕ ਨੇ 110 ਕਰੋੜ ਰੁਪਏ ਦੀ ਰਾਸ਼ੀ ਪਾਰ ਕਰ ਲਈ ਹੈ, ਜਿਸ ਤੋਂ ਬਾਅਦ ਪੱਛਮੀ ਅੰਮ੍ਰਿਤਸਰ ਹੈ, ਜਿੱਥੇ 92 ਕਰੋੜ ਰੁਪਏ ਦੀ ਰਾਸ਼ੀ ਹੈ। ਇਨ੍ਹਾਂ ਚਾਰ ਡਿਵੀਜ਼ਨਾਂ ਵਿਚ ਕੁਲ ਹਾਨੀ ਲਗਭਗ 435 ਕਰੋੜ ਰੁਪਏ ਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਰਡਾਰ 'ਤੇ ਇਹ ਸਕੂਲ, ਸਖ਼ਤ ਕਾਰਵਾਈ ਲਈ ਜਾਰੀ ਹੋਏ ਹੁਕਮ

ਇਸ ਤੋਂ ਇਲਾਵਾ ਪੇਂਡੂ ਇਲਾਕਿਆਂ ਵਿਚ 50 ਫੀਸਦੀ ਤੋਂ ਵੱਧ ਵਿੱਤੀ ਘਾਟੇ ਵਾਲੇ ਪੀ. ਐੱਸ. ਪੀ. ਸੀ. ਐੱਲ. ਡਿਵੀਜ਼ਨਾਂ ਦੀ ਗਿਣਤੀ 6 ਹੈ। ਘੱਟ ਬਿਲਿੰਗ ਵਾਲੇ ਮੁੱਢਲੇ ਚਾਰ ਡਿਵੀਜ਼ਨਾਂ ਵਿਚ ਭਿਖੀਵਿੰਡ ਵਿਚ 73.32 ਫੀਸਦੀ ਪੱਟੀ ਵਿਚ 65.02 ਫੀਸਦੀ, ਜ਼ੀਰਾ ਵਿਚ 64.9 ਫੀਸਦੀ ਅਤੇ ਪੱਛਮੀ ਅੰਮ੍ਰਿਤਸਰ ਵਿਚ 62.96 ਫੀਸਦੀ ਹੈ। ਲੋੜ ਹੈ ਕਿ ਕਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦੇ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲੱਗ ਰਹੇ ਖੋਰੇ ਨੂੰ ਰੋਕਿਆ ਜਾ ਸਕੇ। 

ਇਹ ਵੀ ਪੜ੍ਹੋ : ਪੰਜਾਬ ਵਿਚ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ, ਦੋ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News