ਵਿਦੇਸ਼ ਗਏ ਪੁੱਤ ਨਾਲ ਗੱਲ ਕਰਨ ਨੂੰ ਵੀ ਤਰਸਿਆ ਪਰਿਵਾਰ, ਫੋਨ ''ਤੇ ਆਈ ਵੀਡੀਓ ਨੇ ਟੱਬਰ ਦੇ ਉਡਾ ''ਤੇ ਹੋਸ਼

Sunday, Oct 06, 2024 - 06:58 PM (IST)

ਵਿਦੇਸ਼ ਗਏ ਪੁੱਤ ਨਾਲ ਗੱਲ ਕਰਨ ਨੂੰ ਵੀ ਤਰਸਿਆ ਪਰਿਵਾਰ, ਫੋਨ ''ਤੇ ਆਈ ਵੀਡੀਓ ਨੇ ਟੱਬਰ ਦੇ ਉਡਾ ''ਤੇ ਹੋਸ਼

ਕਪੂਰਥਲਾ (ਓਬਰਾਏ)- ਰੋਜ਼ੀ-ਰੋਟੀ ਖਾਤਿਰ ਇਟਲੀ ਗਏ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਰਫ਼ ਪੱਪੂ ਪੁਤਰ ਬਲਕਾਰ ਸਿੰਘ ਵਜੋਂ ਹੋਈ ਹੈ। ਭਾਵੁਕ ਹੁੰਦਿਆਂ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਪਿਛਲੇ ਦੋ-ਢਾਈ ਮਹੀਨਿਆਂ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਫੋਨ 'ਤੇ ਕੋਈ ਗੱਲ ਨਹੀਂ ਹੋ ਪਾ ਰਹੀ ਅਤੇ ਅੱਜ ਸ਼ੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਉਸ ਦੀ ਤਕਰੀਬਨ 2 ਮਹੀਨਾ ਪਹਿਲਾਂ ਮੌਤ ਚੁਕੀ ਹੈ ਅਤੇ ਇਟਲੀ ਵੱਸਦੇ ਸਮਾਜ ਸੇਵੀ ਪੰਜਾਬੀਆਂ ਨੇ ਉਸ ਦੀ ਮ੍ਰਿਤਕ ਦੇਹ ਸੰਭਾਲ ਕੇ   ਇਸ ਦੇ ਵਾਰਿਸਾਂ ਦੀ ਭਾਲ ਲਈ ਸੋਸ਼ਲ ਮੀਡੀਆ 'ਤੇ ਅਪੀਲ ਵੀ ਕੀਤੀ ਸੀ ਪਰ ਇਕ ਮਹੀਨਾ ਉਡੀਕ ਕੇ ਉਕਤ ਸਮਾਜਸੇਵੀਆਂ ਨੇ ਇਟਲੀ 'ਚ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। 

PunjabKesari

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, CM ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ

ਪਰਿਵਾਰ ਦਾ ਕਹਿਣਾ ਹੈ ਕਿ ਹਬੀਬਾ ਵਿਚ ਰਹਿੰਦੀ ਉਨ੍ਹਾਂ ਦੀ ਇਕ ਭੈਣ ਨੂੰ ਫੋਨ 'ਤੇ ਇਕ ਵੀਡੀਓ ਆਈ ਸੀ, ਜਿਸ ਦੇ ਜ਼ਰੀਏ ਪਤਾ ਲੱਗਾ ਕਿ ਉਕਤ ਮਨਜੀਤ ਸਿੰਘ ਦੀ ਮੌਤ ਹੋ ਗਈ ਹੈ। ਸਾਰਾ ਪਰਿਵਾਰ ਵੀਡੀਓ ਨੂੰ ਵੇਖ ਕੇ ਹੈਰਾਨ ਰਹਿ ਗਿਆ।  ਉਧਰ ਪਰਿਵਾਰਕ ਮੈਂਬਰਾ ਨੇ ਮੰਗ ਕੀਤੀ ਕਿ ਮਨਜੀਤ ਦੀ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਥੇ ਦੱਸ ਦੇਈਏ ਕਿ ਇਥੇ ਪੰਜਾਬ ਵਿੱਚ ਮਨਜੀਤ ਹੀ ਬਜ਼ੁਰਗ ਮਾਂ ਦਾ ਸਹਾਰਾ ਸੀ। 

PunjabKesari
ਇਹ ਵੀ ਪੜ੍ਹੋ- ਪਿੰਡ ਦਾ ਇਤਿਹਾਸਕ ਫ਼ੈਸਲਾ, ਦੇਸ਼ ਦੀ ਆਜ਼ਾਦੀ ਮਗਰੋਂ ਪਹਿਲੀ ਵਾਰ ਸਰਬਸੰਮਤੀ ਨਾਲ ਚੁਣੀ ਪੰਚਾਇਤ
PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News