ਕੈਨੇਡਾ ਦੀ ''ਲਿਬਰਲ ਪਾਰਟੀ'' ਦਾ ਸਮਰਥਕ ਹੈ ਅਟਵਾਲ

Saturday, Feb 24, 2018 - 03:42 PM (IST)

ਨਵੀਂ ਦਿੱਲੀ— ਭਾਰਤ 'ਚ ਕੈਨੇਡੀਅਨ ਵਫਦ ਨਾਲ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਕਾਫੀ ਵਿਵਾਦ ਪੈਦਾ ਹੋ ਗਿਆ ਹੈ। ਅਟਵਾਲ ਲੰਬੇ ਸਮੇਂ ਤੋਂ ਕੈਨੇਡਾ ਦੀ ਲਿਬਰਲ ਪਾਰਟੀ ਦਾ ਸਮਰਥਕ ਰਿਹਾ ਹੈ ਅਤੇ ਉਸ ਨੇ ਪਾਰਟੀ ਨੂੰ 500 ਡਾਲਰ ਦਾਨ ਵੀ ਕੀਤੇ ਸਨ। ਅਧਿਕਾਰਤ ਰਿਕਾਰਡ ਦੱਸਦੇ ਹੋਏ ਅਟਵਾਲ ਨੇ 9 ਅਪ੍ਰੈਲ 2011 ਨੂੰ ਲਿਬਰਲ ਪਾਰਟੀ ਨੂੰ 500 ਡਾਲਰ ਦਾਨ 'ਚ ਦਿੱਤੇ ਸਨ।
ਟੋਰਾਂਟੋ ਦੀ ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਭਾਰਤ 'ਚ ਅਟਵਾਲ ਦੀ ਮੌਜੂਦਗੀ ਦਾ ਖੁਲਾਸਾ ਕੀਤਾ ਸੀ। 
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਅਟਵਾਲ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਅਟਵਾਲ ਸਿੱਖ ਕੈਬਨਿਟ ਮੰਤਰੀ ਮਲਕੀਅਤ ਸਿੰਘ ਸਿੱਧੂ ਦੇ ਕਤਲ ਦਾ ਦੋਸ਼ੀ ਹੈ। ਓਧਰ ਅਟਵਾਲ ਨੇ ਬੀਤੇ ਵੀਰਵਾਰ ਨੂੰ ਇਸ ਸੰਦਰਭ ਵਿਚ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਤੋਂ ਟਾਲ-ਮਟੋਲ ਕੀਤਾ ਸੀ। ਟਰੂਡੋ ਨੇ ਵੀ ਅਟਵਾਲ ਦੀ ਮੌਜੂਦਗੀ ਦੇ ਤੱਥਾਂ ਬਾਰੇ ਬਿਲਕੁੱਲ ਵੀ ਨਹੀਂ ਦੱਸਿਆ। ਹੁਣ ਸਵਾਲ ਇਹ ਉਠਦਾ ਹੈ ਕਿ ਇਕ ਕਾਤਲ ਭਾਰਤ ਵਿਚ ਅਧਿਕਾਰਤ ਰੂਪ ਨਾਲ ਕੈਨੇਡਾ ਦੇ ਵਫਦ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਅਖਬਾਰ ਕੋਲ ਜਸਟਿਨ ਟਰੂਡੋ ਨਾਲ ਅਟਵਾਲ ਦੀਆਂ ਦੋ ਤਸਵੀਰਾਂ ਹਨ। 

PunjabKesari
ਇਕ ਤਸਵੀਰ ਲਿਬਰਲ ਪਾਰਟੀ ਨਾਲ ਵੈਨਕੂਵਰ ਵਿਚ ਲਈ ਗਈ ਹੈ ਅਤੇ ਦੂਜੀ ਮਈ 2015 ਵਿਚ ਬ੍ਰਿਟਿਸ਼ ਕੋਲੰਬੀਆ ਵਿਚ ਖਿੱਚੀ ਗਈ ਹੈ। ਇਸ ਤੋਂ ਇਲਾਵਾ ਇਕ ਇਸ ਤੋਂ ਪੁਰਾਣੀ ਤਸਵੀਰ ਅਖਬਾਰ ਦੇ ਹੱਥ ਲੱਗੀ ਹੈ, ਜਦੋਂ ਟਰੂਡੋ ਨੇ ਲੰਬੇ ਵਾਲ ਰੱਖੇ ਹੋਏ ਸਨ, ਜੋ ਕਿਸੇ ਘਰ ਤੋਂ ਬਾਹਰ ਨਿੱਜੀਪ੍ਰਾਈਵੇਟ ਰੈਸਟੋਰੈਂਟ ਵਿਚ ਲਈ ਗਈ ਹੈ। ਇਹ ਤਸਵੀਰਾਂ ਸਾਫ ਬਿਆਨ ਕਰਦੀਆਂ ਹਨ ਕਿ ਟਰੂਡੋ ਅਤੇ ਜਸਪਾਲ ਮਈ 2015 'ਚ ਮਿਲੇ ਸਨ। ਓਧਰ ਟਰੂਡੋ ਦੇ ਵਾਰਤਾਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹਜ਼ਾਰਾਂ ਲੋਕ ਮਿਲਦੇ ਹਨ ਅਤੇ ਉਹ ਉਨ੍ਹਾਂ ਨਾਲ ਤਸਵੀਰਾਂ ਖਿਚਵਾ ਸਕਦੇ ਹਨ।


Related News