ਜੰਮੂ-ਕਸ਼ਮੀਰ 'ਚ ਪਿਛਲੇ 2 ਸਾਲ 'ਚ ਘੁਸਪੈਠ ਦੀਆਂ 777 ਘਟਨਾਵਾਂ, ਮਾਰੇ ਗਏ 94 ਅੱਤਵਾਦੀ

Wednesday, Mar 07, 2018 - 11:43 PM (IST)

ਨਵੀਂ ਦਿੱਲੀ—ਜੰਮੂ-ਕਸ਼ਮੀਰ 'ਚ ਪਿਛਲੇ 2 ਸਾਲਾਂ 'ਚ ਘੁਸਪੈਠ ਦੀਆਂ 777 ਘਟਨਾਵਾਂ ਵਾਪਰੀਆਂ ਸਨ। ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਲਈ ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ 94 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ। ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਬੁੱਧਵਾਰ ਨੂੰ ਰਾਜਸਭਾ 'ਚ ਇਕ ਸਵਾਲ ਦੇ ਲਿਖਤ ਜਵਾਬ 'ਚ ਦੱਸਿਆ ਕਿ ਇਸ ਦੌਰਾਨ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਘੁਸਪੈਠ ਦੀਆਂ 16 ਘਟਨਾਵਾਂ 'ਚ 7 ਅੱਤਵਾਦੀ ਮਾਰੇ ਗਏ ਅਤੇ 11 ਹੋਰ ਫੜ੍ਹੇ ਗਏ ਸਨ। ਉਨ੍ਹਾਂ ਨੇ ਘੁਸਪੈਠ ਦੀਆਂ ਘਟਨਾਵਾਂ ਦਾ ਬਿਓਰਾ ਪੇਸ਼ ਕਰਦੇ ਹੋਏ ਕਿਹਾ ਕਿ ਸਾਲ 2017 'ਚ ਜੰਮੂ-ਕਸ਼ਮੀਰ 'ਚ ਘੁਸਪੈਠ ਦੀਆਂ 406 ਘਟਨਾਵਾਂ 'ਚ 59 ਅੱਤਵਾਦੀ ਮਾਰੇ ਗਏ, ਜਦਕਿ ਸਾਲ 2016 'ਚ 371 ਘਟਨਾਵਾਂ 'ਚ 35 ਅੱਤਵਾਦੀ ਮਾਰੇ ਗਏ।
ਰਿਜੀਜੂ ਨੇ ਦੱਸਿਆ ਕਿ ਘੁਸਪੈਠ ਰੋਕਣ ਲਈ ਸਰਹੱਦ 'ਤੇ ਸੁਰੱਖਿਆ ਬਲਾਂ ਦੇ ਜਵਾਨ ਲਗਾਤਾਰ ਚੌਕਸੀ ਵਰਤ ਰਹੇ ਹਨ। ਇਸ ਦੇ ਲਈ ਸੁਰੱਖਿਆ ਬਲਾਂ ਨੂੰ ਹੋਰ ਜ਼ਿਆਦਾ ਆਧੁਨਿਕ ਨਿਗਰਾਨੀ ਉਪਕਰਣਾਂ ਨਾਲ ਲੈੱਸ ਕੀਤਾ ਗਿਆ ਹੈ। ਸੰਪੂਰਨ ਇਕਸਾਰ ਬਾਰਡਰ ਪ੍ਰਬੰਧਨ ਪ੍ਰਣਾਲੀ ਦੀ ਸਹਾਇਤਾ ਨਾਲ ਸਰਹੱਦਾਂ ਦੀ ਨਿਗਰਾਨੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ 'ਤੇ ਇਸ ਪ੍ਰਣਾਲੀ ਨਾਲ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ।
2 ਸਾਲ 'ਚ ਪੱਥਰ ਮਾਰਨ ਦੀਆਂ 4799 ਘਟਨਾਵਾਂ 
ਇਕ ਹੋਰ ਸਵਾਲ ਦੇ ਜਵਾਬ 'ਚ ਅਹੀਰ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚ ਸਾਲ 2015 ਤੋਂ 2017 ਵਿਚਾਲੇ ਸੁਰੱਖਿਆ ਬਲਾਂ ਖਿਲਾਫ ਪੱਥਰ ਮਾਰਨ ਦੀਆਂ 4799 ਅਤੇ ਅੱਤਵਾਦ ਦੀਆਂ 872 ਘਟਨਾਵਾਂ ਹੋਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਕਸ਼ਮੀਰ ਘਾਟੀ 'ਚ ਸਾਲ 2015 'ਚ ਪੱਥਰਾਅ ਦੀਆਂ 730 ਅਤੇ ਅੱਤਵਾਦ ਦੀਆਂ 208, ਸਾਲ 2016 'ਚ ਪੱਥਰਾਵ ਦੀਆਂ 2808 ਅਤੇ ਅੱਤਵਾਦੀ ਦੀਆਂ 322 ਅਤੇ ਸਾਲ 2017 'ਚ ਪੱਥਰਾਅ ਦੀਆਂ 1261 ਘਟਨਾਵਾਂ ਹੋਈਆਂ ਸਨ।
 


Related News