''ਹਿੱਟ ਐਂਡ ਰਨ'' ਮਾਮਲਿਆਂ ''ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ 2 ਲੱਖ ਰੁਪਏ, 7 ਮ੍ਰਿਤਕਾਂ ਦੇ ਕੇਸ ਹੋਏ ਮਨਜ਼ੂਰ
Sunday, Sep 08, 2024 - 05:15 AM (IST)
ਲੁਧਿਆਣਾ (ਸੁਭਾਸ਼)- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਾ-ਮਾਲੂਮ ਸੜਕ ਹਾਦਸਿਆਂ (ਹਿੱਟ ਐਂਡ ਰਨ ਕੇਸਾਂ) ’ਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਲਾਗੂ ਸਕੀਮ ਅਧੀਨ 2 ਲੱਖ ਰੁਪਏ ਦੀ ਰਾਸ਼ੀ ਅਤੇ ਗੰਭੀਰ ਜ਼ਖਮੀ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੀ ਵਿਵਸਥਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇ ਵੱਲੋਂ ਕੀਤੇ ਗਏ ਨੋਟੀਫਿਕੇਸ਼ਨ ਅਧੀਨ ਸਕੱਤਰ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਕਲੇਮ ਦੇਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਮੁਆਵਜ਼ਾ ਲੈਣ ਲਈ ਪੀੜਤ ਵਿਅਕਤੀ (ਮੌਤ ਹੋਣ ਕਾਰਨ) ਉਸ ਦੇ ਵਾਰਸਾਂ ਵੱਲੋਂ ਤੇ ਗੰਭੀਰ ਜ਼ਖਮੀ ਵਿਅਕਤੀ (ਖੁਦ) ਫਾਰਮ ਨੰ. 1 ਵਿਚ ਦਰਖਾਸਤ ਸਮੇਤ ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ, ਮੌਤ ਸਰਟੀਫਿਕੇਟ, ਆਧਾਰ ਕਾਰਡ, (ਸ਼ਨਾਖਤੀ ਕਾਰਡ), ਵਾਰਿਸਾਂ ਦਾ ਆਧਾਰ ਕਾਰਡ, ਬੈਂਕ ਪਾਸ ਬੁੱਕ ਦੀ ਕਾਪੀ, ਐੱਫ.ਆਈ.ਆਰ. ਦੀ ਕਾਪੀ, ਐੱਫ.ਏ.ਆਰ. ਰਿਪੋਰਟ ਦੀ ਕਾਪੀ ਸਮੇਤ ਕੈਸ਼ ਲੈੱਸ ਇਲਾਜ ਦੇ ਬਿੱਲ ਦੀ ਕਾਪੀ ਜੇਕਰ ਕੋਈ ਹੋਵੇ ਜਾਂ ਹਸਪਤਾਲ ਦਾ ਨਾਮ ਜਿਥੇ ਮ੍ਰਿਤਕ ਵਿਅਕਤੀ ਦਾ ਇਲਾਜ ਕੀਤਾ ਹੋਵੇ ਅਤੇ ਜਿਥੇ ਐਕਸੀਡੈਂਟ ਹੋਇਆ ਹੋਵੇ, ਉਸ ਇਲਾਕੇ ਦੇ ਤਹਿਸੀਲਦਾਰ, ਉਪ ਮੰਡਲ ਮੈਜਿਸਟਰੇਟ ਜਾਂ ਜ਼ਿਲਾ ਦਫਤਰ/ਡਿਪਟੀ ਕਮਿਸ਼ਨਰ ਦਫਤਰ ਨੂੰ ਦੇਣੀ ਹੁੰਦੀ ਹੈ ਤੇ ਕਲੇਮ ਇਨਕੁਆਰੀ ਅਫਸਰ/ਉੱਪ ਮੰਡਲ ਮੈਜਿਸਟਰੇਟ ਇਸ ਹਾਦਸੇ ਸਬੰਧੀ ਤੱਥਾਂ ਅਨੁਸਾਰ ਪੜਤਾਲ ਕਰ ਕੇ ਆਪਣੀ ਰਿਪੋਰਟ ਫਾਰਮ ਨੰ. 2 ਵਿਚ ਹਰ ਪੱਖੋਂ ਮੁਕੰਮਲ ਕਰ ਕੇ ਆਪਣੀ ਸਿਫਾਰਸ਼ ਹੇਠ ਕਲੇਮ ਸੈਟਲਮੈਂਟ ਕਮਿਸ਼ਨ-ਕਮ-ਡਿਪਟੀ ਕਮਿਸ਼ਨਰ ਕੋਲ ਭੇਜੇਗਾ।
ਇਹ ਵੀ ਪੜ੍ਹੋ- ਜ਼ਿਲ੍ਹੇ 'ਚ ਬੰਦ ਰਹਿਣਗੀਆਂ ਮੀਟ-ਆਂਡੇ ਦੀਆਂ ਦੁਕਾਨਾਂ, ਹੋਟਲਾਂ-ਢਾਬਿਆਂ ਲਈ ਵੀ ਜਾਰੀ ਹੋਇਆ ਸਖ਼ਤ ਫ਼ਰਮਾਨ
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕਲੇਮ ਸੈਟਲਮੈਂਟ ਕਮਿਸ਼ਨਰ ਆਪਣੀ ਸਿਫਾਰਸ਼ ਹੇਠ ਅਦਾਇਗੀ ਲਈ ਇਹ ਕੇਸ ਅੱਗੇ ਜਨਰਲ ਇੰਸ਼ੋਰੈਂਸ ਕੌਂਸਲ, ਪੰਜਵੀਂ ਮੰਜ਼ਿਲ, ਨੈਸ਼ਨਲ ਇੰਸ਼ੋਰੈਂਸ ਬਿਲਡਿੰਗ-14, ਜਮਸ਼ੇਦ ਜੀ ਟਾਟਾ ਰੋਡ, ਚਰਚ ਗੇਟ ਮੁੰਬਈ ਪਾਸ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀ ਜਾਣਕਾਰੀ ਅਤੇ ਲੋੜੀਂਦੇ ਫਾਰਮ ਲਿੰਕ https://www.gicouncil.in/insurance-education/hit-and-run-motor-accidents/ ’ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿਚ ਇਸ ਸਕੀਮ ਅਧੀਨ ਸਾਲ 2024 ਵਿਚ ਮਹੀਨਾ ਅਗਸਤ ਤੱਕ 7 ਕੇਸ, ਜਿਨ੍ਹਾਂ ਵਿਚ ਕੁਲਦੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁੰਡੀਆਂ ਕਲਾਂ, ਲੁਧਿਆਣਾ, ਮਨਪ੍ਰੀਤ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਸਾਹਿਬਾਨ, ਸ਼ਿਵਇੰਦਰ ਕੌਸ਼ਲ ਪੁੱਤਰ ਸ਼ਿਵਚਰਨਜੀਤ ਵਾਸੀ ਚਹਿਲਾਨ, ਜਗਦੀਸ਼ ਰਾਜ ਵਾਸੀ ਰਾਮਾ ਕਾਲੋਨੀ ਵਾਸੀ ਮਾਲੇਰਕੋਟਲਾ, ਅਜੇ ਕੁਮਾਰ ਪੁੱਤਰ ਪੂਰਨ ਸਿੰਘ ਵਾਸੀ ਇੰਦਰ ਨਗਰ, ਜੈਮਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਲੋਹਾਰਾ, ਲੁਧਿਆਣਾ, ਸ਼ਮਸ਼ੇਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਸਾਹਿਬਾਨਾ ਨਾਮਾਲੂਮ ਸੜਕ ਹਾਦਸੇ ਵਿਚ ਮੌਤ ਹੋਣ ਕਾਰਨ ਹਰੇਕ ਪਰਿਵਾਰ ਨੂੰ 2-2 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਜਨਰਲ ਇੰਸ਼ੋਰੈਂਸ ਕੌਂਸਲ ਆਫ ਮੁੰਬਈ ਨੂੰ ਭੇਜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਬੱਸਾਂ 'ਚ ਘੁੰਮਣਾ ਹੋਇਆ ਮਹਿੰਗਾ, ਹੁਣ ਸਫ਼ਰ ਕਰਨ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e