ਜੰਮੂ ਕਸ਼ਮੀਰ ਦੇ ਊਧਮਪੁਰ ''ਚ ਬਣਾਏ ਗਏ ਪੁਲ ਦਾ 30 ਤੋਂ ਵੱਧ ਪਿੰਡ ਦੇ ਲੋਕਾਂ ਨੂੰ ਹੋਇਆ ਫ਼ਾਇਦਾ
Thursday, May 06, 2021 - 03:36 PM (IST)
ਊਧਮਪੁਰ- ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਜੰਮੂ ਅਤੇ ਕਸ਼ਮੀਰ ਦੇ ਰਾਮਨਗਰ ਦੇ ਸੁਦੂਰ ਇਲਾਕੇ ਦੇ 30 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਉਜ ਨਦੀ 'ਤੇ ਬਣਾਏ ਗਏ ਪੁਲ ਦਾ ਕਾਫ਼ੀ ਫ਼ਾਇਆ ਹੋਇਆ ਹੈ। ਪਾਰਲਾ ਚਕਲਾ ਤੋਂ ਬਾਲੋਟਾ ਰੋਡ 'ਤੇ ਕੇਮਨੀ ਪਿੰਡ 'ਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ (ਪੀ.ਐੱਮ.ਜੀ.ਐੱਸ.ਵਾਈ.) ਦੇ ਅਧੀਨ ਬਣਾਇਆ ਗਿਆ ਇਹ ਪੁਲ 70 ਮੀਟਰ ਲੰਬਾ ਹੈ ਅਤੇ ਇਸ ਦੀ ਲਾਗਤ ਲਗਭਗ 296.89 ਲੱਖ ਹੈ।
ਪਿੰਡ ਵਾਸੀਆਂ ਅਨੁਸਾਰ, ਇਹ ਪੁਲ ਆਜ਼ਾਦੀ ਤੋਂ ਬਾਅਦ ਬਣਾਇਆ ਗਿਆ ਆਪਣੀ ਤਰ੍ਹਾਂ ਦਾ ਪਹਿਲਾ ਪੁਲ ਹੈ। ਉਹ ਕਹਿੰਦੇ ਹਨ ਕਿ ਇਸ ਦਾ ਨਿਰਮਾਣ ਉਨ੍ਹਾਂ ਲਈ ਬਹੁਤ ਮਦਦਗਾਰ ਹੋਵੇਗਾ ਅਤੇ ਕਈ ਸਮੱਸਿਆਵਾਂ ਦਾ ਹੱਲ ਕਰੇਗਾ, ਜਿਨ੍ਹਾਂ ਦਾ ਉਨਾਂ ਨੇ ਸਾਲਾਂ ਤੋਂ ਸਾਹਮਣਾ ਕੀਤਾ ਸੀ। ਉਨ੍ਹਾਂ ਨੇ ਪੁਲ ਦੇ ਨਿਰਮਾਣ ਲਈ ਸਰਕਾਰ ਦੀ ਵੀ ਸ਼ਲਾਘਾ ਕੀਤੀ।
ਨਦੀ ਪਾਰ ਕਾਰਨ ਕਈ ਸਮੱਸਿਆਵਾਂ ਦਾ ਕਰਨਾ ਪਿਆ ਸਾਹਮਣਾ
ਦੁਦੂ ਦੇ ਇਕ ਸਥਾਨਕ ਵਾਸੀ ਓਮ ਪ੍ਰਕਾਸ਼ ਨੇ ਕਿਹਾ,''ਅਸੀਂ ਲੰਬੇ ਸਮੇਂ ਤੱਕ ਉਜ ਨਦੀ 'ਤੇ ਉੱਚਿਤ ਸੜਕ ਸੰਪਰਕ ਅਤੇ ਇਕ ਪੁਲ ਚਾਹੁੰਦੇ ਸੀ ਤਾਂ ਕਿ ਇਹ ਪਿੰਡ ਬਾਕੀ ਦੁਨੀਆ ਨਾਲ ਜੁੜ ਜਾਵੇ ਅਤੇ ਅੱਜ ਅਸੀਂ ਵੱਡੇ ਸੁਫ਼ਨੇ ਵੱਲ ਆਪਣੇ ਪਹਿਲੇ ਕਦਮ 'ਚ ਸਫ਼ਲ ਹੋਏ ਹਾਂ।'' ਉਨ੍ਹਾਂ ਕਿਹਾ,''ਇਸ ਤੋਂ ਪਹਿਲਾਂ ਸਾਨੂੰ ਨਦੀ ਪਾਰ ਕਰਨ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਲੋਕਾਂ ਦੀ ਜਾਨ ਚੱਲੀ ਗਈ। ਹੁਣ ਸਾਨੂੰ ਆਖ਼ਰਕਾਰ ਇਕ ਪੁਲ ਅਤੇ ਇਕ ਸੜਕ ਮਿਲ ਗਈ ਹੈ। ਅਸੀਂ ਭਾਰਤ ਸਰਕਾਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਸ਼ੁਕਰਗੁਜ਼ਾਰ ਹਾਂ।''
ਕਈ ਵਿਦਿਆਰਥੀ ਮਾਨਸੂਨ ਦੇ ਮੌਸਮ 'ਚ ਨਹੀਂ ਆਉਂਦੇ ਸਨ ਸਕੂਲ
ਇਸ ਤੋਂ ਪਹਿਲਾਂ ਲੱਕੜ ਦੇ 2 ਤਖਤ ਸਨ, ਜਿਨ੍ਹਾਂ ਦੀ ਵਰਤੋਂ ਪਿੰਡ ਵਾਸੀਆਂ ਵਲੋਂ ਨਦੀ ਪਾਰ ਕਰਨ ਲਈ ਕੀਤੀ ਜਾਂਦੀ ਸੀ। ਲੋਕਾਂ ਅਤੇ ਉਨ੍ਹਾਂ ਦੇ ਪਸ਼ੂ ਨੂੰ ਨਦੀ ਪਾਰ ਕਰਦੇ ਸਮੇਂ ਭਾਰੀ ਜ਼ੋਖਮ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਕਿਉਂਕਿ ਉਹ ਰਾਸ਼ਨ ਲਿਆਉਣ 'ਚ ਅਸਮਰੱਥ ਸਨ। ਇੱਥੇ ਤੱਕ ਕਿ ਬੱਚੇ ਮੀਂਹ ਅਤੇ ਮਾਨਸੂਨ ਦੌਰਾਨ ਉੱਚ ਪੱਧਰ ਕਾਰਨ ਆਪਣੇ ਸਕੂਲਾਂ ਤੱਕ ਪਹੁੰਚਣ 'ਚ ਅਸਮਰੱਥ ਸਨ। ਇਕ ਵਿਦਿਆਰਥੀ ਨੇ ਕਿਹਾ,''ਪਹਿਲਾਂ ਅਸੀਂ ਇਕ ਪੁਲ ਨਾ ਹੋਣ ਕਾਰਨ ਪੀੜਤ ਸੀ। ਕਈ ਵਿਦਿਆਰਥੀ ਮਾਨਸੂਨ ਦੇ ਮੌਸਮ 'ਚ ਸਕੂਲ ਨਹੀਂ ਆਉਂਦੇ ਸਨ, ਕਿਉਂਕਿ ਨਦੀ ਦਾ ਜਲ ਪੱਧਰ ਵੱਧਦਾ ਸੀ। ਨਦੀ ਪਾਰ ਕਰਨਾ ਮੁਸ਼ਕਲ ਹੁੰਦਾ ਸੀ ਪਰ ਹੁਣ ਸਾਡੇ ਕੋਲ ਇਕ ਪੁਲ ਹੈ।'' ਪਿੰਡ ਵਾਸੀਆਂ ਅਨੁਸਾਰ ਪੁਲ ਦੇ ਲਾਭ ਲਈ ਲਗਭਗ 30 ਪਿੰਡਾਂ ਦੇ ਹਜ਼ਾਰਾਂ ਪਿੰਡ ਵਾਸੀ ਖੜ੍ਹੇ ਹਨ।