ਕੋਰਟ ਨੇ ਵਿਜੀਲੈਂਸ ਦੀ FIR ’ਤੇ ਚੁੱਕੇ ਸਵਾਲ, ''ਭੁੱਲਰ ਦੀ 30 ਸਾਲ ਦੀ ਕਮਾਈ ਦਾ ਅੱਧੇ ਘੰਟੇ ’ਚ ਕਿਵੇਂ ਲਾਇਆ ਹਿਸਾਬ''
Saturday, Nov 08, 2025 - 07:33 AM (IST)
ਚੰਡੀਗੜ੍ਹ (ਪ੍ਰੀਕਸ਼ਤ) - ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਦਰਜ FIR ਦੇ ਤਰੀਕੇ ’ਤੇ CBI ਦੀ ਵਿਸ਼ੇਸ਼ ਅਦਾਲਤ ਨੇ ਸਵਾਲ ਉਠਾਏ ਹਨ। ਅਦਾਲਤ ਨੇ ਬੀਤੇ ਦਿਨ ਸੁਣਵਾਈ ਦੌਰਾਨ ਸਵਾਲ ਕੀਤਾ ਕਿ ਮੁਅੱਤਲ ਡੀ. ਆਈ. ਜੀ. ਭੁੱਲਰ ਦੀ 30 ਸਾਲਾਂ ਦੀ ਕਮਾਈ ਦਾ ਹਿਸਾਬ ਅੱਧੇ ਘੰਟੇ ’ਚ ਕਿਵੇਂ ਲਾਇਆ ਗਿਆ। ਅਦਾਲਤ ਨੇ ਵਿਜੀਲੈਂਸ ਦੀ FIR ’ਤੇ ਸ਼ੱਕ ਪ੍ਰਗਟਾਇਆ, ਜਦਕਿ ਭੁੱਲਰ ਦੇ ਵਕੀਲ ਨੇ ਕਿਹਾ ਕਿ CBI ਦੀ FIR ਵਿਜੀਲੈਂਸ ਤੋਂ ਬਾਅਦ ਦਰਜ ਕੀਤੀ ਗਈ ਹੈ। ਇਸ ਲਈ ਕਾਨੂੰਨੀ ਤੌਰ ’ਤੇ CBI ਦੀ FIR ਦਾ ਕੋਈ ਆਧਾਰ ਨਹੀਂ ਬਣਦਾ।
ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)
ਅਦਾਲਤ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਬਿਊਰੋ ਨੇ 29 ਅਕਤੂਬਰ ਨੂੰ ਸਵੇਰੇ 10:35 ਵਜੇ ਗੁਪਤ ਸੂਚਨਾ ਮਿਲਣ ਤੋਂ ਸਿਰਫ ਅੱਧੇ ਘੰਟੇ ਦੇ ਅੰਦਰ 11 ਵਜੇ FIR ਦਰਜ ਕਰ ਲਈ। ਅਦਾਲਤ ਨੇ ਕਿਹਾ ਕਿ 30 ਸਾਲਾਂ ਦੀ ਸੇਵਾ ਦੌਰਾਨ ਜੋੜੀ ਗਈ ਜਾਇਦਾਦ ਦੀ ਵੈਰੀਫਿਕੇਸ਼ਨ 30 ਮਿੰਟਾਂ ’ਚ ਸੰਭਵ ਨਹੀਂ ਹੈ। ਇਹ ਸਪੱਸ਼ਟ ਨਹੀਂ ਹੈ ਕਿ ਬਿਨਾਂ ਸੂਚਨਾ ਦੀ ਸੱਚਾਈ ਦੀ ਜਾਂਚ ਕੀਤੇ ਇੰਨੀ ਛੇਤੀ ਮਾਮਲਾ ਕਿਵੇਂ ਦਰਜ ਕਰ ਲਿਆ ਗਿਆ। ਅਦਾਲਤ ਨੇ ਕਿਹਾ ਕਿ ਵਿਜੀਲੈਂਸ ਦੀ FIR ਸਿਰਫ਼ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਦਰਜ ਕੀਤੀ ਹੋਈ ਲੱਗਦੀ ਹੈ। ਚੰਡੀਗੜ੍ਹ CBI ਦੀ ਵਿਸ਼ੇਸ਼ ਅਦਾਲਤ ਨੇ FIR ਨੂੰ ਰਹੱਸਮਈ ਦੱਸਿਆ ਹੈ।
ਪੜ੍ਹੋ ਇਹ ਵੀ : ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਲਈ ਵੱਡੀ ਖ਼ਬਰ: ਦਿੱਲੀ CM ਨੇ ਕਰ 'ਤਾ ਵੱਡਾ ਐਲਾਨ
ਵਿਜੀਲੈਂਸ ਦੀ ਚੁੱਪੀ ’ਤੇ ਸਵਾਲ
ਅਦਾਲਤ ਨੇ ਕਿਹਾ ਕਿ ਪੰਜਾਬ ਵਿਜੀਲੈਂਸ ਵੱਲੋਂ ਪੇਸ਼ ਹੋਏ ਵਧੀਕ ਸਰਕਾਰੀ ਵਕੀਲ ਹਰਭਜਨ ਕੌਰ ਨੇ ਅਦਾਲਤ ਦੇ ਸਵਾਲ ਦੇ ਬਾਵਜੂਦ ਕੋਈ ਦਲੀਲ ਨਹੀਂ ਦਿੱਤੀ। ਵਿਜੀਲੈਂਸ ਬਿਊਰੋ ਦੀ ਚੁੱਪੀ ਦੇ ਕਾਰਨ ਸਪੱਸ਼ਟ ਹਨ। 16 ਅਕਤੂਬਰ ਨੂੰ CBI ਨੇ ਭੁੱਲਰ ਨੂੰ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। 13 ਦਿਨ ਬਾਅਦ 29 ਅਕਤੂਬਰ ਨੂੰ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ। ਉੱਥੇ ਹੀ, ਪੰਜਾਬ ਵਿਜੀਲੈਂਸ ਬਿਊਰੋ ਨੇ ਵੀ 29 ਅਕਤੂਬਰ ਨੂੰ ਹੀ ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰ ਦਿੱਤਾ। ਹੁਣ ਦੋਵੇਂ ਏਜੰਸੀਆਂ ਇਕ-ਦੂਜੇ ਦੇ ਕੇਸ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ’ਚ ਲੱਗ ਗਈਆਂ।
ਪੜ੍ਹੋ ਇਹ ਵੀ : ਅਗਲੇ 72 ਘੰਟਿਆਂ 'ਚ ਹੋਰ ਵਧੇਗੀ ਠੰਡ! IMD ਵਲੋਂ ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ
ਹਾਲਾਂਕਿ ਵਿਜੀਲੈਂਸ ਦੀਆਂ ਦਲੀਲਾਂ ਅਦਾਲਤ ’ਚ ਕਮਜ਼ੋਰ ਸਾਬਤ ਹੋਈਆਂ। ਵਿਜੀਲੈਂਸ ਦੀ FIR 29 ਸਤੰਬਰ ਸਵੇਰੇ 11 ਵਜੇ ਦਰਜ ਹੋਈ ਸੀ, ਜਦਕਿ CBI ਨੇ ਉਸੇ ਦਿਨ ਦੁਪਹਿਰ 12:30 ਵਜੇ ਕੇਸ ਦਰਜ ਕੀਤਾ। ਭੁੱਲਰ ਦੇ ਵਕੀਲ ਨੇ ਅਦਾਲਤ ’ਚ ਸਵਾਲ ਉਠਾਇਆ ਕਿ CBI ਦੀ FIR ਦਾ ਕੋਈ ਮਾਅਨਾ ਨਹੀਂ ਹੈ ਅਤੇ ਉਸ ਕੇਸ ’ਚ ਭੁੱਲਰ ਦਾ ਰਿਮਾਂਡ ਵੀ ਨਹੀਂ ਬਣਦਾ। ਉੱਥੇ ਹੀ, CBI ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਸਵਾਲ ਉਠਾਇਆ ਕਿ ਪੰਜਾਬ ਵਿਜੀਲੈਂਸ ਨੇ 29 ਅਕਤੂਬਰ ਸਵੇਰੇ 11 ਵਜੇ ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ।
ਪੜ੍ਹੋ ਇਹ ਵੀ : ਹਵਾਈ ਅੱਡੇ 'ਤੇ ਜਹਾਜ਼ ਨੂੰ ਲੱਗੀ ਅੱਗ! ਪਈਆਂ ਭਾਜੜਾਂ, 178 ਲੋਕ ਸਨ ਸਵਾਰ
