ਗੁਰਪੁਰਬ 'ਤੇ ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ, ਲੱਖਾਂ ਲੋਕਾਂ ਨੂੰ ਮਿਲੇਗਾ ਫ਼ਾਇਦਾ (ਵੀਡੀਓ)
Wednesday, Nov 05, 2025 - 04:11 PM (IST)
ਪਠਾਨਕੋਟ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਕਾਫੀ ਦੇਰ ਤੋਂ ਨਿਰਮਾਣ ਅਧੀਨ ਸੀ। ਇਸ ਨਾਲ ਮਾਝਾ ਇਲਾਕੇ ਲਈ ਲਾਈਫ਼ਲਾਈਨ ਸਾਬਿਤ ਹੋਵੇਗਾ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਇਸ ਨਾਲ ਜਿੱਥੇ ਬਿਜਲੀ ਬਣੇਗੀ, ਨਾਲ-ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ ਅਤੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਡੈਮ ਦੀ ਕੁੱਲ ਲਾਗਤ 3394.49 ਕਰੋੜ ਹੈ, ਜਿਸ 'ਚ 80 ਫ਼ੀਸਦੀ ਯੋਗਦਾਨ ਪੰਜਾਬ ਦਾ ਹੈ ਅਤੇ 20 ਫ਼ੀਸਦੀ ਹਿੱਸਾ ਕੇਂਦਰ ਦਾ ਹੈ। ਇਸ ਨਾਲ 3171 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਗਈ, ਜਿਹਦੇ 'ਚੋਂ 1643.77 ਏਕੜ ਜ਼ਮੀਨ ਪੰਜਾਬ ਨਾਲ ਸਬੰਧਿਤ ਅਤੇ ਬਾਕੀ ਜੰਮੂ-ਕਸ਼ਮੀਰ ਨਾਲ ਸਬੰਧਿਤ ਜ਼ਮੀਨ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ FIR ਦਰਜ, ਜਾਣੋ ਕਿਉਂ ਹੋਈ ਕਾਰਵਾਈ
ਮੁੱਖ ਮੰਤਰੀ ਨੇ ਕਿਹਾ ਕਿ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਡੈਮ ਕਾਰਨ ਬਣਨ ਵਾਲੀਆਂ ਤਿੰਨ ਨਵੀਆਂ ਨਹਿਰਾਂ ਦਾ ਨਿਰਮਾਣ ਵੀ ਅੰਤਿਮ ਪੜਾਅ 'ਤੇ ਹੈ। ਇਸ ਤੋਂ ਇਲਾਵਾ ਇਕ ਝੀਲ ਵੀ ਬਣਾਈ ਗਈ ਹੈ, ਜਿਸ ਨੂੰ ਟੂਰਿੱਸਟ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਦਾ ਵੱਡਾ ਫ਼ਾਇਦਾ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
