''ਪੱਛਮੀ ਦੇਸ਼ ਚੋਣਾਂ ਕਰਾਉਣ ''ਤੇ ਸਾਨੂੰ ਨਾ ਦੇਣ ਗਿਆਨ...'', ਜਾਣੋ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਉਂ ਆਖੀ ਇਹ ਗੱਲ

Wednesday, May 15, 2024 - 11:30 AM (IST)

''ਪੱਛਮੀ ਦੇਸ਼ ਚੋਣਾਂ ਕਰਾਉਣ ''ਤੇ ਸਾਨੂੰ ਨਾ ਦੇਣ ਗਿਆਨ...'', ਜਾਣੋ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਉਂ ਆਖੀ ਇਹ ਗੱਲ

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤ ਵਿਚ ਲੋਕ ਸਭਾ ਚੋਣਾਂ 'ਤੇ ਪੱਛਮੀ ਮੀਡੀਆ ਦੇ ਕਵਰੇਜ਼ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਜੈਸ਼ੰਕਰ ਨੇ ਕਿਹਾ ਹੈ ਕਿ ਜਿਨ੍ਹਾਂ ਦੇਸ਼ਾਂ ਨੂੰ ਚੋਣ ਨਤੀਜੇ ਤੈਅ ਕਰਨ ਲਈ ਅਦਾਲਤ ਜਾਣਾ ਪੈਂਦਾ ਹੈ, ਉਹ ਅੱਜ ਸਾਨੂੰ ਚੋਣਾਂ ਕਰਾਉਣ 'ਤੇ ਗਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਲੱਗਦਾ ਹੈ ਕਿ ਪਿਛਲੇ 200 ਸਾਲਾਂ ਤੋਂ ਦੁਨੀਆ ਨੂੰ ਚਲਾ ਰਹੇ ਹਨ। ਉਹ ਭਾਰਤ ਨਾਲ ਵੀ ਉਹ ਹੀ ਕਰਨਾ ਚਾਹੁੰਦੇ ਹਨ। ਪੱਛਮੀ ਮੀਡੀਆ ਕੁਝ ਖ਼ਾਸ ਲੋਕਾਂ ਨੂੰ ਹੀ ਦੇਸ਼ ਦੀ ਸੱਤਾ ਸੰਭਾਲਦੇ ਵੇਖਣਾ ਚਾਹੁੰਦੀ ਹੈ ਅਤੇ ਜਦੋਂ ਅਜਿਹਾ ਨਹੀਂ ਹੁੰਦਾ ਹੈ ਤਾਂ ਇਹ ਉਨ੍ਹਾਂ ਨੂੰ ਪਸੰਦ ਨਹੀਂ ਆਉਂਦਾ ਹੈ। ਉਹ ਆਪਣੀ ਚੋਣ ਕਵਰੇਜ਼ ਵਿਚ ਖੁੱਲ੍ਹੇ ਤੌਰ 'ਤੇ ਕੁਝ ਖ਼ਾਸ ਲੋਕਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਇਹ ਵੀ ਗੱਲ ਆਖੀ ਕਿ ਅਜਿਹੇ ਸ਼ਖ਼ਸ ਤੋਂ ਕਿਵੇਂ ਕੋਈ ਉਮੀਦ ਕਰ ਸਕਦੇ ਹਾਂ, ਜੋ ਉਹ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਆਸਾਨੀ ਨਾਲ ਛੱਡ ਦੇਵੇਗਾ।

ਜੈਸ਼ੰਕਰ ਨੇ ਦਾਅਵਾ ਕੀਤਾ ਕਿ ਪੱਛਮੀ ਮੀਡੀਆ ਚਾਹੁੰਦਾ ਹੈ ਕਿ ਦੇਸ਼ 'ਤੇ ਇਕ ਖ਼ਾਸ ਵਰਗ ਦੇ ਲੋਕਾਂ ਦਾ ਰਾਜ਼ ਹੋਵੇ। ਉਨ੍ਹਾਂ ਕਿਹਾ ਕਿ ਇਹ ਪੱਛਮੀ ਮੀਡੀਆ ਭਾਰਤ ਪ੍ਰਤੀ ਇੰਨਾ ਨੈਗੇਟਿਵ ਕਿਉਂ ਹੈ, ਕਿਉਂਕਿ ਉਹ ਇਕ ਅਜਿਹੇ ਭਾਰਤ ਨੂੰ ਵੇਖ ਰਹੇ ਹਨ, ਜੋ ਉਨ੍ਹਾਂ ਦੇ ਅਕਸ ਤੋਂ ਉਲਟ ਹੈ। ਉਹ ਲੋਕ, ਵਿਚਾਰਧਾਰਾ ਅਤੇ ਜ਼ਿੰਦਗੀ ਜਿਊਣ ਦਾ ਇਕ ਤਰੀਕਾ ਚਾਹੁੰਦੇ ਹਨ। ਉਹ ਇਕ ਖ਼ਾਸ ਵਰਗ ਨੂੰ ਇਸ ਦੇਸ਼ 'ਤੇ ਸ਼ਾਸਨ ਕਰਦੇ ਹੋਏ ਵੇਖਣਾ ਚਾਹੁੰਦੇ ਹਨ, ਜਦੋਂ ਭਾਰਤੀ ਅਜਿਹਾ ਨਹੀਂ ਸੋਚਦੇ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ। ਪੱਛਮੀ ਮੀਡੀਆ ਪਿਛਲੇ 300 ਸਾਲਾਂ ਤੋਂ ਹਾਵੀ ਹੋਣ ਦੀ ਖੇਡ ਖੇਡ ਰਿਹਾ ਹੈ। ਉਹ ਤਜਰਬੇਕਾਰ ਅਤੇ ਚਲਾਕ ਲੋਕ ਹਨ। ਉਹ ਭਾਰਤ ਬਾਰੇ ਨਕਾਰਾਤਮਕ ਗੱਲਾਂ ਫੈਲਾਉਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਭਾਰਤ ਉਨ੍ਹਾਂ ਦੀ ਧਾਰਨਾ 'ਤੇ ਚੱਲਣ ਲਈ ਤਿਆਰ ਨਹੀਂ ਹੈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਅਖ਼ਬਾਰ ਤੁਹਾਡੀ ਸਾਖ ਨੂੰ ਨੁਕਸਾਨ ਪਹੁੰਚਾਉਣਗੇ। ਕੋਈ ਇੰਡੈਕਸ ਲੈ ਕੇ ਆਵੇਗਾ ਅਤੇ ਤੁਹਾਨੂੰ ਇਸ ਵਿਚ ਪਾ ਦੇਵੇਗਾ। ਜਿਨ੍ਹਾਂ ਦੇਸ਼ਾਂ ਨੂੰ ਆਪਣੇ ਚੋਣ ਨਤੀਜਿਆਂ ਦਾ ਫੈਸਲਾ ਕਰਨ ਲਈ ਅਦਾਲਤ ਵਿਚ ਜਾਣਾ ਪੈਂਦਾ ਹੈ, ਅਸੀਂ ਚੋਣਾਂ ਕਿਵੇਂ ਕਰਵਾਉਣੀਆਂ ਹਨ? ਇਸ ਬਾਰੇ ਗਿਆਨ ਦੇ ਰਹੇ ਹਨ। ਦਰਅਸਲ ਜੈਸ਼ੰਕਰ ਆਪਣੇ ਭਾਸ਼ਣ ਵਿਚ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਾ ਜ਼ਿਕਰ ਕਰ ਰਹੇ ਸਨ, ਜਿਸ ਦੇ ਖਿਲਾਫ ਡੋਨਾਲਡ ਟਰੰਪ ਅਦਾਲਤ ਵਿਚ ਪਹੁੰਚੇ ਸਨ।


author

Tanu

Content Editor

Related News