''ਜੈ ਸ਼੍ਰੀਰਾਮ'' ਨਾ ਕਹਿਣ ''ਤੇ ਸਾੜੇ ਗਏ ਨੌਜਵਾਨ ਨੇ ਹਸਪਤਾਲ ''ਚ ਤੋੜਿਆ ਦਮ

Tuesday, Jul 30, 2019 - 10:28 AM (IST)

ਲਖਨਊ— ਉੱਤਰ ਪ੍ਰਦੇਸ਼ ਦੇ ਚੰਦੌਲੀ 'ਚ ਸਾੜੇ ਗਏ ਨੌਜਵਾਨ ਦੀ ਅੱਜ ਯਾਨੀ ਮੰਗਲਵਾਰ ਨੂੰ ਮੌਤ ਹੋ ਗਈ। ਨੌਜਵਾਨ ਅਬਦੁੱਲ ਖਾਲਿਕ ਦਾ ਵਾਰਾਣਸੀ ਦੇ ਕਰੀਬ ਚੌਰਾ ਮੰਡਲੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। 70 ਫੀਸਦੀ ਤੋਂ ਵਧ ਸੜੀ ਹਾਲਤ 'ਚ ਉਸ ਨੂੰ ਐਤਵਾਰ ਸਵੇਰੇ ਭਰਤੀ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਅਬਦੁੱਲ ਖਾਲਿਕ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਕੁਝ ਲੋਕਾਂ ਨੇ 'ਜੈ ਸ਼੍ਰੀਰਾਮ' ਦਾ ਨਾਅਰਾ ਲਗਾਉਣ ਲਈ ਕਿਹਾ ਸੀ। ਨਾਅਰਾ ਨਾ ਲਗਾਉਣ 'ਤੇ ਉਸ ਨੂੰ ਜਿਉਂਦਾ ਸਾੜ ਦਿੱਤਾ ਗਿਆ ਸੀ।

ਹਸਪਤਾਲ ਦੇ ਕੈਮਰੇ 'ਚ ਲੜਕੇ ਨੇ ਬਿਆਨ ਦਿੱਤਾ ਕਿ ਜੈ ਸ਼੍ਰੀਰਾਮ ਬੋਲਣ ਤੋਂ ਮਨ੍ਹਾ ਕਰਨ 'ਤੇ ਉਸ ਨੂੰ ਅੱਗ ਲੱਗਾ ਦਿੱਤੀ ਗਈ। ਉਸ ਨੇ ਕਿਹਾ,''ਮੈਂ ਦੁਧਾਰੀ ਪੁੱਲ 'ਤੇ ਟਹਿਲ ਰਿਹਾ ਸੀ, ਜਦੋਂ ਚਾਰ ਲੋਕਾਂ ਨੇ ਮੈਨੂੰ ਅਗਵਾ ਕਰ ਲਿਆ। ਉਨ੍ਹਾਂ 'ਚੋਂ 2 ਲੋਕਾਂ ਨੇ ਮੇਰੇ ਹੱਥ ਬੰਨ੍ਹ ਦਿੱਤੇ ਅਤੇ ਤੀਜਾ ਵਿਅਕਤੀ ਮੇਰੇ ਉੱਪਰ ਮਿੱਟੀ ਦਾ ਤੇਲ ਸੁੱਟਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਅੱਗ ਲਗਾ ਦਿੱਤੀ ਅਤੇ ਦੌੜ ਗਏ।'' ਉਸ ਬਾਅਦ ਉਸ ਨੇ ਕਿਹਾ ਕਿ ਉਸ ਨੂੰ 'ਜੈ ਸ਼੍ਰੀਰਾਮ' ਬੋਲਣ ਲਈ ਮਜ਼ਬੂਰ ਕੀਤਾ ਗਿਆ ਸੀ। ਪੁਲਸ ਹਾਲਾਂਕਿ ਪੂਰੇ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਸੜੀ ਹੋਈ ਹਾਲਤ 'ਚ ਘਰ ਪਹੁੰਚਿਆ। ਜਿਸ ਤੋਂ ਬਾਅਦ ਪੁਲਸ ਉੱਥੇ ਪਹੁੰਚੀ। ਮਨਰਾਜਪੁਰ ਪਿੰਡ 'ਚ ਕੁਝ ਮੁੰਡੇ ਸਨ, ਜੋ ਉਸ ਨੂੰ ਦੌੜਦੇ ਸਮੇਂ ਖੇਤ 'ਚ ਲੈ ਗਏ ਅਤੇ ਅੱਗ ਲਗਾ ਦਿੱਤੀ। ਪੁਲਸ ਇਸ ਪੂਰੇ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖਮੀ ਮੁੰਡੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


DIsha

Content Editor

Related News