ਜੰਮੂ-ਕਸ਼ਮੀਰ ''ਚ ਵੀ ''ਕੋਰੋਨਾ'' ਦੀ ਮਾਰ, ਕੁੱਲ ਮਰੀਜ਼ਾਂ ਦੀ ਗਿਣਤੀ 494 ਤੱਕ ਪੁੱਜੀ

04/25/2020 6:45:58 PM

ਜੰਮੂ— ਜੰਮੂ-ਕਸ਼ਮੀਰ ਵਿਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਇਕ ਹੋਰ ਕੋਰੋਨਾ ਪਾਜ਼ੀਟਿਵ ਦੀ ਮੌਤ ਹੋ ਗਈ ਹੈ। ਬਾਰਾਮੂਲਾ ਜ਼ਿਲਾ ਵਾਸੀ 75 ਸਾਲਾ ਬਜ਼ੁਰਗ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਮੌਤ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਹੁਣ ਤੱਕ ਜੰਮੂ ਡਵੀਜ਼ਨ ਵਿਚ 1 ਅਤੇ ਕਸ਼ਮੀਰ ਡਵੀਜ਼ਨ ਵਿਚ 5 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

PunjabKesari

ਅੱਜ ਜਾਰੀ ਸਰਕਾਰੀ ਬੁਲੇਟਿਨ ਮੁਤਾਬਕ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਪੀੜਤ ਕਸ਼ਮੀਰ ਵਿਚ ਪਾਏ ਗਏ ਹਨ। ਇਸ ਦੇ ਨਾਲ ਹੀ ਪ੍ਰਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ 494 ਹੋ ਗਈ ਹੈ। ਇਨ੍ਹਾਂ 'ਚ 437 ਕਸ਼ਮੀਰ ਅਤੇ 57 ਜੰਮੂ ਦੇ ਹਨ। ਪ੍ਰਦੇਸ਼ 'ਚ ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਗਰਾਫ ਤੇਜ਼ੀ ਨਾਲ ਵਧ ਰਿਹਾ ਹੈ। ਸ਼ੁੱਕਰਵਾਰ ਤੱਕ 109 ਮਰੀਜ਼ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਨ੍ਹਾਂ 'ਚ ਕਸ਼ਮੀਰ ਦੇ 92 ਅਤੇ ਜੰਮੂ ਦੇ 17 ਮਰੀਜ਼ ਹਨ।


Tanu

Content Editor

Related News