ਜੰਮੂ ਕਸ਼ਮੀਰ ''ਚ ਆਮ ਜਨਜੀਵਨ ਪ੍ਰਭਾਵਿਤ, ਪ੍ਰਸ਼ਾਸਨ ਨੇ ਲਾਕਡਾਊਨ 24 ਮਈ ਤੱਕ ਵਧਾਇਆ

05/16/2021 5:29:56 PM

ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਖਤਰਨਾਕ ਵਾਧੇ ਦੇ ਮੱਦੇਨਜ਼ਰ ਲਾਏ ਗਏ ਲਾਕਡਾਊਨ ਨੂੰ ਐਤਵਾਰ ਨੂੰ 18 ਦਿਨ ਹੋ ਗਏ, ਜਿਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰਾਂ 'ਚ ਆਮ ਜਨਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਲਾਕਡਾਊਨ 24 ਮਈ ਤੱਕ ਲਈ ਵਧਾ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੇ ਆਉਣ-ਜਾਣ ਅਤੇ ਇਕੱਠੇ ਹੋਣ 'ਤੇ ਪਾਬੰਦੀ ਐਤਵਾਰ ਨੂੰ ਵੀ ਜਾਰੀ ਰਹੀ, ਹਾਲਾਂਕਿ ਪਾਬੰਦੀ ਸਖ਼ਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਬਜ਼ਾਰ ਬੰਦ ਰਹੇ ਅਤੇ ਜਨਤਕ ਆਵਾਜਾਈ ਸੜਕਾਂ ਤੋਂ ਗਾਇਬ ਰਹੀ।

ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਇੱਥੇ ਸ਼ਹਿਰ ਦੇ ਕੁਝ ਇਲਾਕਿਆਂ ਅਤੇ ਘਾਟੀ ਅਤੇ ਜੰਮੂ ਖੇਤਰ ਦੇ ਹੋਰ ਜ਼ਿਲ੍ਹਾ ਹੈੱਡ ਕੁਆਰਟਰਾਂ 'ਚ ਨਿੱਜੀ ਕਾਰਾਂ ਚੱਲਦੀਆਂ ਦੇਖੀਆਂ ਗਈਆਂ। ਸੁਰੱਖਿਆ ਫ਼ੋਰਸਾਂ ਨੇ ਕਈ ਸੜਕਾਂ ਸੀਲ ਕਰ ਦਿੱਤੀਆਂ ਹਨ ਅਤੇ ਲੋਕਾਂ ਦੀ ਆਵਾਜਾਈ ਰੋਕਣਲਈ ਇੱਥੇ ਸ਼ਹਿਰ ਦੇ ਨਾਲ-ਨਾਲ ਘਾਟੀ ਦੇ ਹੋਰ ਜ਼ਿਲ੍ਹਾ ਹੈੱਡ ਕੁਆਰਟਰਾਂ 'ਚ ਵੀ ਕਈ ਜਗ੍ਹਾ ਬੈਰੀਕੇਡ ਲਾਏ ਗਏ ਹਨ। 29 ਅਪ੍ਰੈਲ ਨੂੰ, ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕੋਰੋਨਾ ਮਾਮਲਿਆਂ 'ਚ ਵਾਧੇ ਨਾਲ ਨਜਿੱਠਣ ਲਈ 11 ਜ਼ਿਲ੍ਹਿਆਂ 'ਚ ਕਰਫਿਊ ਲਗਾ ਦਿੱਤਾ, ਜਿਸ ਨੂੰ ਬਾਅਦ 'ਚ ਅਗਲੇ ਦਿਨ ਸਾਰੇ 20 ਜ਼ਿਲ੍ਹਿਆਂ 'ਚ 17 ਮਈ ਤੱਕ ਵਧਾ ਦਿੱਤਾ ਗਿਆ। ਹਾਲਾਂਕਿ ਸ਼ਨੀਵਾਰ ਨੂੰ, ਲਾਕਡਾਊਨ 24 ਮਈ ਨੂੰ ਸਵੇਰੇ 7 ਵਜੇ ਤੱਕ ਵਧਾ ਦਿੱਤਾ ਗਿਆ।


DIsha

Content Editor

Related News