ਉਤਰਾਖੰਡ ’ਚ ITBP ਦੇ ਜਵਾਨਾਂ ਨਾਲ ਭਰੀ ਬੱਸ ਖੱਡ ’ਚ ਡਿੱਗੀ, 12 ਜ਼ਖਮੀ

Friday, Sep 09, 2022 - 12:01 PM (IST)

ਉਤਰਾਖੰਡ ’ਚ ITBP ਦੇ ਜਵਾਨਾਂ ਨਾਲ ਭਰੀ ਬੱਸ ਖੱਡ ’ਚ ਡਿੱਗੀ, 12 ਜ਼ਖਮੀ

ਨੈਨੀਤਾਲ– ਉਤਰਖੰਡ ਦੇ ਚੰਪਾਵਤ ਵਿਚ ਵੀਰਵਾਰ ਨੂੰ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਨਾਲ ਭਰੀ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ 12 ਜਵਾਨ ਜ਼ਖਮੀ ਹੋ ਗਏ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਚੰਪਾਵਤ ਆਫਤ ਮੈਨੇਜਮੈਂਟ ਕੇਂਦਰ ਤੋਂ ਮਿਲੀ ਜਾਣਕਾਰੀ ਵਿਚ ਦੱਸਿਆ ਗਿਆ ਕਿ ਹਾਦਸਾ ਵੀਰਵਾਰ ਸਵੇਰੇ 6.30 ਵਜੇ ਵਾਪਰਿਆ।

ਆਈ. ਟੀ. ਬੀ. ਪੀ. ਦੀ ਇੱਕ ਬੱਸ ਜਵਾਨਾਂ ਨੂੰ ਲੈ ਕੇ ਟਨਕਪੁਰ ਤੋਂ ਚੰਪਾਵਤ ਵੱਲ ਜਾ ਰਹੀ ਸੀ, ਜੋ ਟਨਕਪੁਰ-ਚੰਪਾਵਤ ਰਾਸ਼ਟਰੀ ਰਾਜਮਾਰਗ ’ਤੇ ਸਿਨਯਾੜੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਕੇ 200 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਚੌਕਸ ਹੋ ਗਿਆ। ਮੌਕੇ ’ਤੇ ਪੁਲਸ ਅਤੇ ਆਫਤ ਮੈਨੇਜਮੈਂਟ ਦੀ ਟੀਮ ਤੋਂ ਇਲਾਵਾ ਨੇੜੇ-ਤੇੜੇ ਦੇ ਪਿੰਡ ਇਕੱਠੇ ਹੋ ਗਏ ਤੇ ਜ਼ਖਮੀਅਾਂ ਨੂੰ ਖੱਡ ਵਿਚੋਂ ਬਾਹਰ ਕੱਢਿਆ ਗਿਆ।


author

Rakesh

Content Editor

Related News