ਇਸਰੋ ਤੇ ਨਾਸਾ ਅਗਲੇ ਸਾਲ ਪੁਲਾੜ ’ਚ ਭੇਜਣਗੇ 12000 ਕਰੋੜ ਦਾ ਸੈਟੇਲਾਈਟ

Thursday, Sep 28, 2023 - 11:32 AM (IST)

ਨਵੀਂ ਦਿੱਲੀ (ਇੰਟ.)- ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਅਮਰੀਕੀ ਸਪੇਸ ਏਜੰਸੀ ਨਾਸਾ ਇਕੱਠੇ ਮਿਲ ਕੇ ਇਕ ਸੈਟੇਲਾਈਟ ਦਾ ਨਿਰਮਾਣ ਕਰ ਰਹੇ ਹਨ ਜਿਸਨੂੰ ‘ਇਸਰੋ ਸਿੰਥੈਟਿਕ ਅਪਰਚਰ ਰਾਡਾਰ’ ਨਾਂ ਦਿੱਤਾ ਗਿਆ ਹੈ। ਨਾਸਾ ਅਤੇ ਇਸਰੋ ਇਸਨੂੰ ਅਗਲੇ ਸਾਲ ਦੀ ਸ਼ੁਰੂਆਤ ਵਿਚ ਲਾਂਚ ਕਰਨਗੇ। ਇਸ ਸੈਟੇਲਾਈਟ ਨੂੰ ਬਣਾਉਣ ’ਚ 1.5 ਅਰਬ ਡਾਲਰ ਦਾ ਖਰਚਾ ਆਇਆ ਹੈ, ਜੋ ਕਿ ਭਾਰਤੀ ਰੁਪਏ ਵਿਚ 12000 ਕਰੋੜ ਤੋਂ ਵੱਧ ਹੈ। ਇਸ ਦੇ ਨਾਲ ਹੀ ਇਸ ਨੂੰ ਸਭ ਤੋਂ ਮਹਿੰਗਾ ਧਰਤੀ ਦਾ ਨਿਰੀਖਣ ਕਰਨ ਵਾਲਾ ਉਪਗ੍ਰਹਿ ਵੀ ਮੰਨਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਸੈਟੇਲਾਈਟ ਐਡਵਾਂਸ ਉਪਗ੍ਰਹਿ 5 ਤੋਂ 10 ਮੀਟਰ ਦੇ ਰੈਜ਼ੋਲਿਊਸ਼ਨ ’ਤੇ ਹਰ ਮਹੀਨੇ 4 ਤੋਂ 6 ਵਾਰ ਧਰਤੀ ਦੀ ਜ਼ਮੀਨ ਅਤੇ ਬਰਫ਼ ਦੇ ਪੁੰਜ ਦੀ ਉੱਚਾਈ ਨੂੰ ਇਕ ਉੱਨਤ ਰਾਡਾਰ ਇਮੇਜਿੰਗ ਰਾਹੀਂ ਮੈਪ ਕਰੇਗਾ। ਇਸਦੇ ਨਾਲ ਹੀ ਇਹ ਧਰਤੀ, ਸਮੁੰਦਰ ਅਤੇ ਬਰਫ ਦੀ ਸਤ੍ਹਾ ਦਾ ਵੀ ਨਿਰੀਖਣ ਕਰੇਗਾ। ਇਹੋ ਨਹੀਂ ਇਹ ਸੈਟੇਲਾਈਟ ਛੋਟੀ ਤੋਂ ਛੋਟੀ ਮੂਵਮੈਂਟ ਵੀ ਆਸਾਨੀ ਨਾਲ ਫੜ ਲਵੇਗਾ।

ਇਹ ਵੀ ਪੜ੍ਹੋ : ਗੂਗਲ 'ਤੇ ਖੋਜ ਰਿਹਾ ਸੀ 'ਖ਼ੁਦਕੁਸ਼ੀ ਕਰਨ ਦਾ ਤਰੀਕਾ' ਪੁਲਸ ਨੇ ਇੰਝ ਬਚਾਈ ਜਾਨ

ਭੂਚਾਲ, ਸੁਨਾਮੀ ਅਤੇ ਜਵਾਲਾਮੁਖੀ ਵਰਗੀਆਂ ਆਫਤਾਂ ਨੂੰ ਲੈ ਕੇ ਸੂਚਨਾ ਦੇਵੇਗਾ

ਨਾਸਾ ਅਤੇ ਇਸਰੋ ਦਾ ਇਹ ਸੰਯੁਕਤ ਉੱਦਮ ਇਕੋਸਿਸਟਮ ਵਿਚ ਗੜਬੜੀ ਅਤੇ ਦੁਨੀਆ ਭਰ ਦੇ ਬਦਲ ਰਹੇ ਮੌਸਮ ਦਾ ਨਿਰੀਖਣ ਕਰੇਗਾ। ਇਸ ਦੇ ਨਾਲ ਹੀ ਇਹ ਭੂਚਾਲ, ਸੁਨਾਮੀ, ਜਵਾਲਾਮੁਖੀ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਬਾਰੇ ਵੀ ਵਿਗਿਆਨੀਆਂ ਨੂੰ ਜਾਣਕਾਰੀ ਦੇਵੇਗਾ ਤਾਂ ਜੋ ਸਮੇਂ ਸਿਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਸਕਣ ਅਤੇ ਵੱਧ ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਇਸ ਸੈਟੇਲਾਈਟ ਦਾ ਭਾਰ 2600 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ।

ਇਸਰੋ ਨੂੰ ਮਿਲੇਗਾ ਡਾਟਾ

ਵਿਗਿਆਨੀਆਂ ਮੁਤਾਬਕ ਇਹ ਸੈਟੇਲਾਈਟ ਜਿੰਨੇ ਵਿਸਤਾਰ ਨਾਲ ਜਾਣਕਾਰੀ ਹਾਸਲ ਕਰੇਗਾ, ਉਸਦੇ ਲਈ ਕਈ ਕਿਲੋਮੀਟਰ ਲੰਬੇ ਐਂਟੀਨਾ ਦੀ ਲੋੜ ਹੋਵੇਗੀ। ਜਿਸ ਨੂੰ ਅਮਲੀ ਤੌਰ ’ਤੇ ਅਸੰਭਵ ਮੰਨਿਆ ਜਾ ਰਿਹਾ ਹੈ। ਇਸ ਲਈ, ਵਿਗਿਆਨੀ ਸੈਟੇਲਾਈਟ ਦੇ ਤੇਜ਼ ਮੋਸ਼ਨ ਦੀ ਵਰਤੋਂ ਕਰਨਗੇ, ਜਿਸ ਨਾਲ ਇਕ ਵਰਚੂਅਲ ਐਂਟੀਨਾ ਬਣ ਸਕੇਗਾ ਜਿਸਦੇ ਰਾਹੀਂ ਭਾਰਤੀ ਖੋਜਕਰਤਾ ਅਤੇ ਵਿਗਿਆਨੀ ਸੈਟੇਲਾਈਟ ਮਿਸ਼ਨ ਦਾ ਡਾਟਾ ਪ੍ਰਾਪਤ ਕਰ ਸਕਣਗੇ। ਇੰਨਾ ਹੀ ਨਹੀਂ, ਵਿਗਿਆਨੀਆਂ ਨੂੰ ਇਸ ਦੇ ਵਿਸ਼ਲੇਸ਼ਣ ਦੀ ਵਿਆਖਿਆ ਕਰਨ ਦਾ ਮੌਕਾ ਮਿਲੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News