ਸਕੂਲ ''ਚ ਰੁੱਖ ਡਿੱਗਣ ਕਾਰਨ ਬੱਚੀ ਦੀ ਮੌਤ ਮਾਮਲੇ ''ਚ ਵੱਡਾ ਫ਼ੈਸਲਾ, 1.5 ਕਰੋੜ ਮੁਆਵਜ਼ਾ ਦੇਣ ਦੇ ਹੁਕਮ
Tuesday, Sep 30, 2025 - 03:37 PM (IST)

ਚੰਡੀਗੜ੍ਹ (ਵੈੱਬ ਡੈਸਕ, ਸੁਸ਼ੀਲ ਗੰਭੀਰ) : ਚੰਡੀਗੜ੍ਹ ਦੇ ਨਿੱਜੀ ਸਕੂਲ 'ਚ ਦਰੱਖਤ ਡਿੱਗਣ ਕਾਰਨ ਹੋਈ ਬੱਚੀ ਦੀ ਮੌਤ ਦੇ ਮਾਮਲੇ ਸਬੰਧੀ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਮ੍ਰਿਤਕ ਬੱਚੀ ਦੇ ਪਿਤਾ ਨੂੰ ਇਕ ਕਰੋੜ ਅਤੇ ਜ਼ਖਮੀ ਵਿਦਿਆਰਥਣ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਸ ਘਟਨਾ ਨੂੰ ਇੰਜੀਨੀਅਰਿੰਗ ਵਿਭਾਗ ਦੀ ਲਾਪਰਵਾਹੀ ਮੰਨਿਆ ਅਤੇ ਪ੍ਰਸ਼ਾਸਨ ਨੂੰ ਸੰਵੇਦਨਹੀਣ ਰਵੱਈਏ ਲਈ ਫਟਕਾਰ ਲਾਈ।
ਅਦਾਲਤ ਨੇ ਕਿਹਾ ਕਿ ਉਕਤ ਹਾਦਸਾ ਇਸ ਲਈ ਹੋਇਆ ਕਿਉਂਕਿ ਬੀਮਾਰ ਦਰੱਖਤ ਦੀ ਵਿਗਿਆਨਕ ਜਾਂਚ ਨਹੀਂ ਕਰਾਈ ਗਈ। ਅਦਾਲਤ ਨੇ ਪ੍ਰਸ਼ਾਸਨ ਨੂੰ ਜ਼ਖਮੀ ਵਿਦਿਆਰਥਣ ਦਾ ਪੂਰਾ ਇਲ਼ਾਜ ਅਤੇ ਟਰਾਂਸਪਲਾਂਟ ਸਰਜਰੀ ਤੱਕ ਦਾ ਖ਼ਰਚਾ ਚੁੱਕਣ ਦਾ ਹੁਕਮ ਦਿੱਤਾ। ਅਦਾਲਤ ਨੇ ਕਿਹਾ ਕਿ ਇਕ ਪਰਿਵਾਰ ਆਪਣੀ ਧੀ ਨੂੰ ਹਮੇਸ਼ਾ ਲਈ ਖੋਹ ਚੁੱਕਾ ਹੈ ਅਤੇ ਦੂਜੀ ਬੱਚੀ ਦਾ ਭਵਿੱਖ ਪ੍ਰਭਾਵਿਤ ਹੋਇਆ ਹੈ। ਇਹ ਨੁਕਸਾਨ ਕਦੇ ਪੂਰਾ ਨਹੀਂ ਹੋ ਸਕਦਾ ਪਰ ਨਿਆ ਵਿਵਸਥਾ ਨੂੰ ਸੰਵੇਦਨਸ਼ੀਲ ਰਹਿਣਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਬਿਜਲੀ ਦੇ ਬਿੱਲ ਹੁਣ...
ਦੱਸਣਯੋਗ ਹੈ ਕਿ ਇਹ ਘਟਨਾ 8 ਜੁਲਾਈ, 2022 ਨੂੰ ਵਾਪਰੀ ਸੀ। ਇੱਥੇ ਇਕ ਨਿੱਜੀ ਸਕੂਲ 'ਚ ਇਕ ਵੱਡਾ ਦਰੱਖਤ ਡਿੱਗਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਸੀ, ਜਦੋਂ ਕਿ ਇਕ ਬੱਚੀ ਦੀ ਬਾਂਹ ਹਾਦਸੇ 'ਚ ਟੁੱਟ ਗਈ ਸੀ। ਪਟੀਸ਼ਨਕਰਤਾਵਾਂ ਨੂੰ ਮੁਆਵਜ਼ਾ ਦੇਣ ਦਾ ਸਿਫ਼ਾਰਿਸ਼ ਕਰਨ ਵਾਲੀ ਰਿਪੋਰਟ 30 ਦਸੰਬਰ, 2022 ਨੂੰ ਪੇਸ਼ ਕੀਤੀ ਗਈ ਸੀ। ਮ੍ਰਿਤਕ ਬੱਚੀ ਦੇ ਪਿਤਾ ਨੂੰ ਸਿਰਫ 20 ਲੱਖ ਅਤੇ ਜ਼ਖਮੀ ਬੱਚੀ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8