ਮੀਂਹ ਪੈਣ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ, ਜਾਣੋ ਅਗਲੇ ਦਿਨਾਂ ਦਾ ਮੌਸਮ ਦਾ ਹਾਲ

Thursday, Sep 25, 2025 - 11:20 AM (IST)

ਮੀਂਹ ਪੈਣ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ, ਜਾਣੋ ਅਗਲੇ ਦਿਨਾਂ ਦਾ ਮੌਸਮ ਦਾ ਹਾਲ

ਚੰਡੀਗੜ੍ਹ (ਪਾਲ) : ਮੌਸਮ ਵਿਭਾਗ ਨੇ ਬੁੱਧਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਦੱਖਣ-ਪੱਛਮੀ ਮਾਨਸੂਨ ਦੀ ਪੂਰੀ ਵਿਦਾਈ ਦਾ ਐਲਾਨ ਕੀਤਾ। ਮੌਸਮ ਕੇਂਦਰ, ਚੰਡੀਗੜ੍ਹ ਮੁਤਾਬਕ 24 ਸਤੰਬਰ ਨੂੰ ਮਾਨਸੂਨ ਨੇ ਖੇਤਰ ਛੱਡ ਦਿੱਤਾ, ਜਿਸ ਨਾਲ ਉੱਤਰੀ ਮੈਦਾਨੀ ਇਲਾਕਿਆਂ 'ਚ ਬਾਰਸ਼ ਦਾ ਮੌਸਮ ਖ਼ਤਮ ਹੋ ਗਿਆ। ਮਾਨਸੂਨ ਦੇ ਪਿੱਛੇ ਹਟਦੇ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਅਗਲੇ 5-6 ਦਿਨਾਂ ਤੱਕ ਮੁੱਖ ਤੌਰ ’ਤੇ ਖੁਸ਼ਕ ਅਤੇ ਸਾਫ਼ ਮੌਸਮ ਰਹਿਣ ਦੀ ਸੰਭਾਵਨਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ’ਚ ਥੋੜ੍ਹੀ ਗਿਰਾਵਟ ਆਈ ਹੈ, ਪਰ ਇਹ ਆਮ ਪੱਧਰ ਦੇ ਨੇੜੇ ਜਾਂ ਉਸ ਤੋਂ ਉੱਪਰ ਹੀ ਬਣਿਆ ਰਹੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ ਰੂਹ ਕੰਬਾਊ ਵਾਰਦਾਤ, ਜਿੰਮ ਮਾਲਕ 'ਤੇ ਤਾਬੜਤੋੜ ਚਲਾਈਆਂ ਗੋਲੀਆਂ

ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਹੈ। ਘੱਟੋ-ਘੱਟ ਤਾਪਮਾਨ 24.2 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ 1 ਡਿਗਰੀ ਵੱਧ ਹੈ। 1 ਜੂਨ ਤੋਂ ਮੌਸਮੀ ਬਾਰਸ਼ 1071.2 ਮਿਮੀ ਦਰਜ ਕੀਤੀ ਗਈ। ਇਸ ਵਾਰ ਮੌਸਮੀ ਬਾਰਸ਼ ਆਮ ਨਾਲੋਂ 27.9 ਫ਼ੀਸਦੀ ਵੱਧ ਸੀ, ਜਿਸ ਨਾਲ ਇਸ ਸਾਲ ਮਾਨਸੂਨ ਦਾ ਪ੍ਰਦਰਸ਼ਨ ਖੇਤਰ ਵਿਚ ਆਮ ਨਾਲੋਂ ਥੋੜ੍ਹਾ ਉੱਪਰ ਰਿਹਾ। ਇਸ ਵਿਦਾਈ ਦੇ ਨਾਲ ਹੀ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲੋਕਾਂ ਨੂੰ ਹੁਣ ਮਾਨਸੂਨ ਦੀ ਹੁੰਮਸ ਭਰੀ ਬਾਰਸ਼ ਅਤੇ ਵੱਧਦੇ ਤਾਪਮਾਨ ਤੋਂ ਰਾਹਤ ਮਿਲਣ ਵਾਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਮੌਸਮ ਆਮ ਨਾਲੋਂ ਹਲਕਾ ਗਰਮ ਰਹੇਗਾ ਅਤੇ ਆਸਮਾਨ ਸਾਫ਼ ਰਹੇਗਾ।

ਇਹ ਵੀ ਪੜ੍ਹੋ : ਵਿਦਿਆਰਥਣਾਂ ਨਾਲ ਗਲਤ ਹਰਕਤਾਂ ਕਰਨ ਵਾਲਾ ਪ੍ਰੋਫੈਸਰ ਬਰਖ਼ਾਸਤ, Whatsapp 'ਤੇ ਭੇਜਦਾ ਸੀ...

ਟ੍ਰਾਈਸਿਟੀ ’ਚ ਅਗਲੇ ਪੰਜ ਦਿਨਾਂ ਲਈ ਭਵਿੱਖਬਾਣੀ ਦਰਸਾਉਂਦੀ ਹੈ ਕਿ ਦਿਨ ਦਾ ਤਾਪਮਾਨ 35 ਤੋਂ 37 ਡਿਗਰੀ ਦੇ ਵਿਚਕਾਰ ਰਹੇਗਾ। ਮੌਸਮ ਕੇਂਦਰ ਨੇ ਕਿਹਾ ਕਿ ਆਸਮਾਨ ਸਾਫ਼ ਹੋਣ ਨਾਲ ਦਿਨ ਅਤੇ ਰਾਤ ਦਾ ਅੰਤਰ ਸਪੱਸ਼ਟ ਰਹੇਗਾ, ਜਿਸ ਨਾਲ ਲੋਕਾਂ ਨੂੰ ਹਲਕੀ ਗਰਮੀ ਦੇ ਬਾਵਜੂਦ ਮੌਸਮ ਸੁਹਾਵਣਾ ਅਨੁਭਵ ਹੋਵੇਗਾ। ਵਿਭਾਗ ਮੁਤਾਬਕ ਇਸ ਸਾਲ ਉੱਤਰ-ਪੱਛਮੀ ਭਾਰਤ ਵਿਚ ਮਾਨਸੂਨ ਦਾ ਪ੍ਰਦਰਸ਼ਨ ਕਰੀਬ ਆਮ ਰਿਹਾ, ਹਾਲਾਂਕਿ ਜ਼ਿਲ੍ਹਾਵਾਰ ਬਾਰਸ਼ ਵਿਚ ਅੰਤਰ ਦੇਖਿਆ ਗਿਆ। ਖ਼ਾਸ ਤੌਰ ’ਤੇ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਮਾਨਸੂਨ ਦਾ ਅਸਰ ਸੰਤੁਲਿਤ ਰਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News