50 ਸਾਲ ਪੁਰਾਣੇ ਘਰ ਦੀ ਖੁਦਾਈ ਦੌਰਾਨ ਮਿਲਿਆ ਮਨੁੱਖੀ ਕੰਕਾਲ, ਇਲਾਕੇ 'ਚ ਫੈਲੀ ਦਹਿਸ਼ਤ
Saturday, Oct 04, 2025 - 05:47 PM (IST)

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਪਿੰਡ ਸੋਹਲ 'ਚ 50 ਸਾਲ ਪੁਰਾਣੇ ਇੱਕ ਘਰ ਦੀ ਖੁਦਾਈ ਦੌਰਾਨ ਘਰ ਦੇ ਵਿੱਚੋਂ ਮਨੁੱਖੀ ਕੰਕਾਲ ਮਿਲਿਆ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਹੀ ਪਿੰਡ ਦੇ ਸਰਪੰਚ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਅਤੇ ਫਰੈਂਸਿਕ ਟੀਮਾਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬੰਦ ਪਏ ਘਰ ਦਾ ਮਾਲਿਕ ਪਿਛਲੇ ਪੰਜ ਛੇ ਮਹੀਨੇ ਤੋਂ ਲਾਪਤਾ ਹੈ ਜਿਸ ਦੀ ਪਤਨੀ ਨੇ ਪੁਲਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਪਵੇਗਾ ਕਿ ਇਹ ਕੰਕਾਲ ਉਸਦਾ ਹੈ ਜਾਂ ਫਿਰ ਕਿਸੇ ਹੋਰ ਦਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ 5, 6 ਤੇ 7 ਅਕਤੂਬਰ ਭਾਰੀ, ਫਿਰ ਸ਼ੁਰੂ ਹੋਵੇਗਾ ਮੀਂਹ ਦਾ ਦੌਰ
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10 ਵਜੇ ਨਾਲ ਦੇ ਘਰ ਵਾਲਿਆਂ ਨੇ ਸੂਚਨਾ ਦਿੱਤੀ ਸੀ ਕਿ ਜਦੋਂ ਉਹ ਆਪਣੇ ਘਰ ਦੀ ਨੀਂਹ ਪੁੱਟ ਰਹੇ ਸਨ ਤਾਂ ਨਾਲ ਦੇ ਬੰਦ ਪਏ ਘਰ ਵਿੱਚ ਜਦੋਂ ਖੁਦਾਈ ਕੀਤੀ ਗਈ ਤਾਂ ਖੁਦਾਈ ਦੌਰਾਨ ਇੱਕ ਮਨੁੱਖੀ ਕੰਕਾਲ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਅਧਿਕਾਰੀਆਂ ਨੇ ਫੋਰੈਂਸਿਕ ਟੀਮ ਦੇ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-ਗੁਰਦਾਸਪੁਰ 'ਚ ਫੈਲ ਰਹੀ ਇਹ ਬੀਮਾਰੀ, ਅਕਤੂਬਰ ਸ਼ੁਰੂ ਹੁੰਦਿਆਂ ਹੀ ਵਧਿਆ ਖਤਰਾ, 53 ਮਰੀਜ਼ਾਂ ਦੀ...
ਉਨ੍ਹਾਂ ਦੱਸਿਆ ਕਿ ਇਸ ਘਰ ਦਾ ਮਾਲਕ ਜਿਸਦਾ ਨਾਮ ਕੁਲਵੰਤ ਸਿੰਘ ਹੈ ਪਿਛਲੇ 5 ਮਹੀਨਿਆਂ ਤੋਂ ਲਾਪਤਾ ਹੈ, ਜਿਸਦੀ ਕਿ ਲਾਪਤਾ ਹੋਣ ਦੀ ਰਿਪੋਰਟ ਉਸਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸੀ । ਉਨ੍ਹਾਂ ਦੱਸਿਆ ਕਿ ਇਹ ਕੰਕਾਲ ਮਿਲਣ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਸ ਜਾਂਚ ਕਰ ਰਹੀ ਹੈ ਕਿ ਇਹ ਕੰਕਾਲ ਉਸੇ ਵਿਅਕਤੀ ਦਾ ਹੈ ਜਾਂ ਫਿਰ ਕਿਸੇ ਹੋਰ ਦਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ’ਚ ਫਿਰ ਛੱਡਿਆ ਪਾਣੀ, ਲੋਕਾਂ ਨੂੰ ਉੱਚੀਆਂ ਥਾਂਵਾਂ ’ਤੇ ਜਾਣ ਦੀ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8