1600 ਕਰੋੜ ਸਿਰਫ਼ ਟੋਕਨ ਮਨੀ, ਲੋੜ ਪੈਣ ''ਤੇ ਹੋਰ ਪੈਸੇ ਦੇਵੇਗੀ ਕੇਂਦਰ: ਰਾਜਪਾਲ

Friday, Oct 03, 2025 - 04:38 PM (IST)

1600 ਕਰੋੜ ਸਿਰਫ਼ ਟੋਕਨ ਮਨੀ, ਲੋੜ ਪੈਣ ''ਤੇ ਹੋਰ ਪੈਸੇ ਦੇਵੇਗੀ ਕੇਂਦਰ: ਰਾਜਪਾਲ

ਖੰਨਾ (ਵਿਪਨ): ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੋਰਾਹਾ ਪਹੁੰਚੇ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਇਕ ਬਿਰਧ ਆਸ਼ਰਮ ਵਿਚ ਚੱਲ ਰਹੇ ਸਮਾਗਮ ਵਿਚ ਹਿੱਸਾ ਲਿਆ, ਉੱਥੇ ਹੀ ਪੰਜਾਬ ਵਿਚ ਆਏ ਹੜ੍ਹਾਂ ਮਗਰੋਂ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸਹਾਇਤਾ ਰਾਸ਼ੀ 'ਤੇ ਵੀ ਟਿੱਪਣੀ ਕੀਤੀ ਤੇ ਪੰਜਾਬ ਵਿਚੋਂ ਨਸ਼ੇ ਦੇ ਖ਼ਾਤਮੇ ਲਈ ਜਨਤਾ ਦੇ ਸਹਿਯੋਗ ਦੀ ਗੱਲ ਕਹੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਵੱਡੇ ਆਗੂ ਨਾਲ ਕੀਤੀ ਬੰਦ ਕਮਰਾ ਮੀਟਿੰਗ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਰਾਸ਼ੀ ਮਹਿਜ਼ ਟੋਕਨ ਹੈ। ਹਰ ਸੂਬੇ ਕੋਲ ਆਫ਼ਤ ਰਾਹਤ ਲਈ ਆਪਣਾ ਫੰਡ ਹੁੰਦਾ ਹੈ। ਇਸ ਫੰਡ ਵਿਚ 75 ਫ਼ੀਸਦੀ ਕੇਂਦਰ ਸਰਕਾਰ ਤੇ 25 ਫ਼ੀਸਦੀ ਸੂਬਾ ਸਰਕਾਰ ਪਾਉਂਦੀ ਹੈ। ਦੋਹਾਂ ਸਰਕਾਰਾਂ ਦਾ ਰਲ਼ਾ ਕੇ 12 ਹਜ਼ਾਰ ਕਰੋੜ ਰੁਪਏ ਉਸ ਫੰਡ ਵਿਚ ਹਨ। ਆਫ਼ਤ ਵੇਲੇ ਸਰਕਾਰ 6 ਹਜ਼ਾਰ 800 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ੇ ਵਜੋਂ ਦਿੰਦੀ ਹੈ। ਇੱਥੇ ਸਰਕਾਰ ਨੇ ਪੁਰਾਣੇ ਪਏ ਫੰਡ ਵਿਚ ਆਪਣੇ ਵੱਲੋਂ ਹੋਰ ਪੈਸੇ ਰਲ਼ਾ ਕੇ 20 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜਿਹੜੇ 1600 ਕਰੋੜ ਰੁਪਏ ਮਿਲੇ ਹਨ, ਉਹ ਕੇਂਦਰ ਵੱਲੋਂ ਐਮਰਜੈਂਸੀ ਵਿਚ ਦਿੱਤੇ ਗਏ ਹਨ, ਗਿਰਦਾਵਰੀ ਮਗਰੋਂ ਲੋੜ ਪੈਣ 'ਤੇ ਕੇਂਦਰ ਸਰਕਾਰ ਹੋਰ ਪੈਸੇ ਦੇਵੇਗੀ। 

ਇਹ ਖ਼ਬਰ ਵੀ ਪੜ੍ਹੋ - 2027 ਦੀਆਂ ਚੋਣਾਂ ਤੋਂ ਪਹਿਲਾਂ ਹਲਚਲ! ਕਾਂਗਰਸੀ ਆਗੂ ਨੇ ਖ਼ੁਦ ਨੂੰ ਐਲਾਨ ਦਿੱਤਾ ਉਮੀਦਵਾਰ

ਉੱਥੇ ਹੀ ਨਸ਼ੇ ਦੇ ਮੁੱਦੇ 'ਤੇ ਬੋਲਦਿਆਂ ਰਾਜਪਾਲ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਬਹੁਤ ਵੱਡੀ ਹੈ। ਬਹੁਤ ਸਾਰੀਆਂ ਸੰਸਥਾਵਾਂ ਇਸ ਦੇ ਖ਼ਾਤਮੇ ਵਿਚ ਲੱਗੀਆਂ ਹੋਈਆਂ ਹਨ। ਨਸ਼ਾਂ ਤਾਂ ਹੀ ਖ਼ਤਮ ਹੋਵੇਗਾ, ਜਦੋਂ ਆਮ ਜਨਤਾ ਨਸ਼ੇ ਦੇ ਖ਼ਿਲਾਫ਼ ਖੜ੍ਹੀ ਹੋਵੇਗੀ। ਸਰਕਾਰ ਦੇ ਪਿਛਲੇ ਕੁਝ ਮਹੀਨਿਆਂ ਵਿਚ 20 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਨਸ਼ੇ ਨੂੰ ਨੱਥ ਪਾਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News