ਚੰਡੀਗੜ੍ਹ ਦੀ 40 ਸਾਲ ਪੁਰਾਣੀ ਕਾਲੋਨੀ ਢਹਿ-ਢੇਰੀ, ਭਾਰੀ ਗਿਣਤੀ ''ਚ ਪੁਲਸ ਫੋਰਸ ਤਾਇਨਾਤ (ਤਸਵੀਰਾਂ)
Tuesday, Sep 30, 2025 - 01:10 PM (IST)

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-38 ਵੈਸਟ 'ਚ 40 ਸਾਲ ਪੁਰਾਣੀ ਸ਼ਾਹਪੁਰ ਕਾਲੋਨੀ ਮੰਗਲਵਾਰ ਨੂੰ ਢਹਿ-ਢੇਰੀ ਹੋ ਗਈ ਅਤੇ ਇਸ 'ਤੇ ਪੀਲਾ ਪੰਜਾ ਚਲਾ ਦਿੱਤਾ ਗਿਆ। ਇਸ ਕਾਲੋਨੀ 'ਚ 200 ਤੋਂ ਜ਼ਿਆਦਾ ਪਰਿਵਾਰ ਰਹਿ ਰਹੇ ਸਨ। ਪੁਲਸ ਨੇ ਸੋਮਵਾਰ ਰਾਤ ਨੂੰ ਹੀ ਪੂਰੀ ਕਾਲੋਨੀ ਨੂੰ ਘੇਰ ਲਿਆ ਸੀ ਅਤੇ ਬਿਜਲੀ-ਪਾਣੀ ਦੀ ਸਪਲਾਈ ਕੱਟ ਦਿੱਤੀ ਸੀ। ਸਵੇਰੇ ਬੁਲਡੋਜ਼ਰ ਚੱਲਣ ਦੀ ਕਾਰਵਾਈ ਸ਼ੁਰੂ ਹੋਈ ਤਾਂ ਕੁੱਝ ਲੋਕਾਂ ਵਲੋਂ ਵਿਰੋਧ ਕੀਤਾ ਗਿਆ।
ਇੱਥੇ 500 ਤੋਂ ਜ਼ਿਆਦਾ ਪੁਲਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਪ੍ਰਸ਼ਾਸਨ ਵਲੋਂ 450 ਦੇ ਕਰੀਬ ਘਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਹਾਲਾਂਕਿ ਜਿਨ੍ਹਾਂ ਘਰਾਂ ਨੂੰ ਅਦਾਲਤ ਤੋਂ ਸਟੇਅ ਮਿਲਿਆ ਹੈ, ਉਨ੍ਹਾਂ ਦੇ ਘਰਾਂ ਨੂੰ ਨਹੀਂ ਢਾਹਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਬਿਜਲੀ ਦੇ ਬਿੱਲ ਹੁਣ...
ਕਾਲੋਨੀ ਦੇ ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ ਕਿ ਇੰਡਸਟਰੀਅਲ ਏਰੀਏ 'ਚ ਉਨ੍ਹਾਂ ਨੂੰ ਘਰ ਦਿੱਤੇ ਗਏ ਹਨ, ਜਦੋਂ ਕਿ ਇਹ ਘਰ 40 ਸਾਲ ਪੁਰਾਣੇ ਹਨ ਅਤੇ ਖ਼ਸਤਾਹਾਲ ਸਥਿਤੀ 'ਚ ਹਨ। ਇਨ੍ਹਾਂ ਦੇ ਲੈਂਟਰ ਟੁੱਟ ਚੁੱਕੇ ਹਨ ਅਤੇ ਕੰਧਾਂ 'ਚ ਵੀ ਸੈਲਾਬ੍ਹ ਹੈ। ਕਾਲੋਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਕਾਰਵਾਈ ਗਲਤ ਹੈ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8