ਭਾਰਤ 'ਚ ਮੁੜ Active ਹੋਏ ਇਨ੍ਹਾਂ ਪਾਕਿ Actors ਦੇ Instagram ਅਕਾਊਂਟ, ਪਹਿਲਗਾਮ ਹਮਲੇ ਮਗਰੋਂ ਲੱਗਾ ਸੀ Ban
Wednesday, Jul 02, 2025 - 02:44 PM (IST)

ਮੁੰਬਈ (ਏਜੰਸੀ)- ਮਾਵਰਾ ਹੋਕੇਨ, ਯੁਮਨਾ ਜੈਦੀ, ਸਬਾ ਕਮਰ, ਆਹਦ ਰਜ਼ਾ ਮੀਰ ਅਤੇ ਦਾਨਿਸ਼ ਤੈਮੂਰ ਵਰਗੇ ਕਈ ਪਾਕਿਸਤਾਨੀ ਅਦਾਕਾਰਾਂ ਦੇ Instagram ਅਕਾਊਂਟ ਭਾਰਤ ਵਿਚ ਮੁੜ ਦਿੱਖਣ ਲੱਗੇ ਹਨ। ਹਾਲਾਂਕਿ ਫਵਾਦ ਖਾਨ, ਮਾਹਿਰਾ ਖਾਨ, ਹਾਨੀਆ ਆਮਿਰ, ਆਤਿਫ ਅਸਲਮ ਵਰਗੇ ਕਈ ਹੋਰ ਪਾਕਿਸਤਾਨੀ ਕਲਾਕਾਰਾਂ ਨੇ Instagram ਅਕਾਊਂਟ ਅਜੇ ਵੀ ਭਾਰਤ ਵਿੱਚ ਉਪਲਬਧ ਨਹੀਂ ਹਨ।
ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿਚ ਪਾਕਿਸਤਾਨੀਆਂ ਕਲਾਕਾਰਾਂ ਦੇ ਇੰਸਟਾਗ੍ਰਾਮ ਅਕਾਊਂਟ ਬੈਨ ਕਰ ਦਿੱਤੇ ਗਏ ਸਨ। ਇਸ ਹਮਲੇ ਵਿਚ 26 ਨਿਰਦੋਸ਼ ਸੈਲਾਨੀ, ਜ਼ਿਆਦਾਤਰ ਹਿੰਦੂ, ਮਾਰੇ ਗਏ ਸਨ। ਇਸ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਦੀ ਸ਼ਾਖਾ The Resistance Front (TRF) ਨੇ ਲਈ ਸੀ।ਇਸ ਦੇ ਜਵਾਬ ਵਜੋਂ ਭਾਰਤੀ ਸੈਨਾ ਨੇ ‘ਓਪਰੇਸ਼ਨ ਸਿੰਦੂਰ’ ਦੀ ਸ਼ੁਰੂਆਤ ਕਰਦਿਆਂ ਪਾਕਿਸਤਾਨ ਅਤੇ ਪੀਓਕੇ (PoJK) ਵਿਚ ਸਥਿਤ 9 ਅੱਤਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਨਾਲ LOC 'ਤੇ ਤਣਾਅ ਦੀ ਸਥਿਤੀ ਬਣ ਗਈ ਸੀ।
ਇਹ ਵੀ ਪੜ੍ਹੋ: 13 ਸਾਲਾਂ ਦੇ ਕਰੀਅਰ 'ਚ ਦਿੱਤੀਆਂ 8 ਫਿਲਮਾਂ ਉਹ ਵੀ ਫਲਾਪ, ਫਿਰ BF ਦੇ ਇੱਕ ਕਦਮ ਨਾਲ ਜਾਣਾ ਪਿਆ ਜੇਲ੍ਹ
'Sanam Teri Kasam 2' ਤੋਂ ਵੀ ਹਟਾਈ ਗਈ ਮਾਵਰਾ ਹੋਕੇਨ
ਮਾਵਰਾ ਹੋਕੇਨ ਨੇ 2016 ਵਿੱਚ ਹਰਸ਼ਵਰਧਨ ਰਾਣੇ ਨਾਲ ਫਿਲਮ Sanam Teri Kasam ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਹਾਲਾਂਖਿ ਬਾਅਦ ਵਿਚ ਉਨ੍ਹਾਂ ਨੇ ਫਿਲਮ ਦੇ ਸੀਕਵਲ ਤੋਂ ਹਟਾ ਦਿੱਤੀ ਗਿਆ। ਹਰਸ਼ਵਰਧਨ ਰਾਣੇ ਨੇ ਆਪਣੇ ਇੰਸਟਾਗ੍ਰਾਮ 'ਤੇ ਬਿਆਨ ਜਾਰੀ ਕਰਦਿਆਂ ਕਿਹਾ, "ਜੇਕਰ ਪਿਛਲੇ ਕਾਸਟ ਨੂੰ ਹੀ ਲੈ ਕੇ ਫਿਲਮ ਬਣਾਈ ਜਾਵੇਗੀ ਤਾਂ ਮੈਂ 'Sanam Teri Kasam 2' ਦਾ ਹਿੱਸਾ ਨਹੀਂ ਬਣਾਂਗਾ।"
ਦਿਲਜੀਤ ਦੋਸਾਂਝ ਵੀ ਵਿਵਾਦ 'ਚ
Punjabi ਅਦਾਕਾਰ ਦਿਲਜੀਤ ਦੋਸਾਂਝ ਵੀ ਦੀ ਵੀ ਇਨ੍ਹੀਂ ਦਿਨੀਂ ਫਿਲਮ Sardaar Ji 3 ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ਦੇ ਕਾਰਨ ਭਾਰੀ ਆਲੋਚਨਾ ਹੋ ਰਹੀ ਹੈ। ਵਿਵਾਦ ਦੇ ਚੱਲਦਿਆਂ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ: Gym 'ਚ ਵਰਕਆਊਟ ਕਰ ਰਿਹਾ ਸੀ ਨੌਜਵਾਨ, ਅਚਾਨਕ ਜ਼ਮੀਨ 'ਤੇ ਡਿੱਗਿਆ ਧੜੰਮ, ਮੌਕੇ 'ਤੇ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8