ਚੌਟਾਲਾ ਨੇ ਕੀਤਾ ਇਨੈਲੋ ਦਾ ਪੁਨਰਗਠਨ

Thursday, Jun 13, 2019 - 04:52 PM (IST)

ਚੌਟਾਲਾ ਨੇ ਕੀਤਾ ਇਨੈਲੋ ਦਾ ਪੁਨਰਗਠਨ

ਚੰਡੀਗੜ੍ਹ—ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦਾ ਪੁਨਰਗਠਨ ਕੀਤਾ ਗਿਆ ਹੈ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਰਾਸ਼ਟਰੀ ਪ੍ਰਧਾਨ ਰਹਿਣਗੇ ਜਦਕਿ ਅਸ਼ੋਕ ਕੁਮਾਰ ਅਰੋੜਾ ਸੀਨੀਅਰ ਉਪ ਪ੍ਰਧਾਨ ਹੋਣਗੇ। ਅੱਜ ਭਾਵ ਵੀਰਵਾਰ ਇੱਥੇ ਜਾਰੀ ਬਿਆਨ ਅਨੁਸਾਰ ਸ਼੍ਰੀ ਚੌਟਾਲਾ ਨੇ ਸੂਬਾ ਪੱਧਰ, ਜ਼ਿਲਾ ਅਤੇ ਹਲਕਾ ਪੱਧਰ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪਾਰਟੀ ਦਾ ਪੁਨਰਗਠਨ ਕੀਤਾ ਹੈ। ਰਾਜ ਸਭਾ ਸੰਸਦ ਮੈਂਬਰ ਰਾਮਕੁਮਾਰ ਕਸ਼ਯਪ, ਸਾਧੂ ਰਾਮ ਚੌਧਰੀ, ਨਰਾਇਣ ਪ੍ਰਸਾਦ ਅਗਰਵਾਲ, ਬ੍ਰਿਗੇਡੀਅਰ, ਓ. ਪੀ. ਚੌਧਰੀ, ਅਸ਼ਵਨੀ ਦੱਤਾ ਅਤੇ ਸ਼੍ਰੀ ਭਾਗੀ ਰਾਮ ਉਪ ਪ੍ਰਧਾਨ ਬਣਾਏ ਗਏ ਹਨ। ਆਰ. ਐੱਸ. ਚੌਧਰੀ ਰਾਸ਼ਟਰੀ ਪ੍ਰਧਾਨ ਜਨਰਲ ਸਕੱਤਰ ਹੋਣਗੇ ਅਤੇ ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਅਤੇ ਕੈਪਟਨ ਇੰਦਰ ਸਿੰਘ, ਸਾਬਕਾ ਵਿਧਾਇਕ ਰਾਮਪਾਲ ਮਾਜਰਾ, ਰਮੇਸ਼ ਗਰਗ ਅਤੇ ਰਮੇਸ਼ ਦਲਾਲ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ। ਸਕੱਤਰ ਦਾ ਅਹੁਦਾ ਯੁਧਵੀਰ ਆਰੀਆ, ਚਤਰ ਸਿੰਘ, ਬਲਵੰਤ ਸਿੰਘ ਮਾਇਨਾ ਅਤੇ ਸ਼੍ਰੀਮਤੀ ਸਰੋਜ ਮੋਰ ਨੂੰ ਸੌਂਪਿਆ ਗਿਆ ਹੈ। ਹਿਸਾਰ ਦੇ ਰਾਮਭਗਤ ਗੁਪਤਾ ਪਾਰਟੀ ਦੇ ਖਜ਼ਾਨਚੀ ਹੋਣਗੇ। 

ਇਨ੍ਹਾ ਤੋਂ ਇਲਾਵਾ ਹੋਰ ਅਹੁਦਿਆਂ 'ਤੇ ਸੰਸਦ ਮੈਂਬਰ, ਸਾਬਕਾ ਸੰਸਦ ਮੈਂਬਰ ਅਤੇ ਇਨੈਲੋ ਦੇ ਸੂਬਾ ਪ੍ਰਧਾਨ ਵੀ ਰਾਸ਼ਟਰੀ ਕਾਰਜਕਾਰੀ ਦੇ ਮੈਂਬਰ ਹੋਣਗੇ। ਸੰਸਦੀ ਬੋਡਰ ਦੇ ਮੈਂਬਰਾਂ 'ਚ ਓਮ ਪ੍ਰਕਾਸ਼ ਚੌਟਾਲਾ, ਬੀਰਬਲ ਦਾਸ ਢਾਲੀਆ, ਵਿਧਾਇਕ ਵੇਦ ਨਾਰੰਗ, ਸ਼੍ਰੀਮਤੀ ਅੰਜੂ ਸਿੰਘ ਅਤੇ ਕਮਲ ਨਾਗਪਾਲ ਸ਼ਾਮਲ ਹਨ।


author

Iqbalkaur

Content Editor

Related News