ਇੰਦਰਾਣੀ ਮੁਖਰਜੀ ਨੇ ਕੀਤਾ ਸਨਸਨੀਖੇਜ ਦਾਅਵਾ- ‘ਜਿਊਂਦੀ ਹੈ ਉਸ ਦੀ ਧੀ ਸ਼ੀਨਾ ਬੋਰਾ’

Thursday, Dec 16, 2021 - 05:00 PM (IST)

ਇੰਦਰਾਣੀ ਮੁਖਰਜੀ ਨੇ ਕੀਤਾ ਸਨਸਨੀਖੇਜ ਦਾਅਵਾ- ‘ਜਿਊਂਦੀ ਹੈ ਉਸ ਦੀ ਧੀ ਸ਼ੀਨਾ ਬੋਰਾ’

ਮੁੰਬਈ (ਵਾਰਤਾ)- ਸਾਬਕਾ ਆਈ.ਐੱਨ.ਐਕਸ. ਮੀਡੀਆ ਅਧਿਕਾਰੀ ਇੰਦਰਾਣੀ ਮੁਖਰਜੀ ਨੇ ਵੀਰਵਾਰ ਨੂੰ ਸਨਸਨੀਖੇਜ ਬਿਆਨ ਦਿੰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦੀ ਧੀ ਸ਼ੀਨਾ ਬੋਰਾ ਜਿਊਂਦੀ ਹੈ ਅਤੇ ਉਹ ਕਸ਼ਮੀਰ ’ਚ ਹੈ। ਇੰਦਰਾਣੀ ਮੁਖਰਜੀ ਨੇ ਜਾਂਚ ਏਜੰਸੀ ਦੇ ਨਾਲ-ਨਾਲ ਵਿਸ਼ੇਸ਼ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਦਾਲਤ ਨੂੰ ਇਕ ਚਿੱਠੀ ਲਿਖੀ ਹੈ ਕਿ ਉਨ੍ਹਾਂ ਦੀ ਧੀ ਸ਼ੀਨਾ ਬੋਰਾ ਜਿਊਂਦੀ ਹੈ ਅਤੇ ਉਹ ਕਸ਼ਮੀਰ ’ਚ ਹੈ। ਇੰਦਰਾਣੀ ਨੇ ਸੀ.ਬੀ.ਆਈ. ਤੋਂ ਜਾਂਚ ਦੀ ਮੰਗ ਕੀਤੀ ਹੈ। ਇੰਦਰਾਣੀ ’ਤੇ ਆਪਣੀ ਧੀ ਸ਼ੀਨਾ ਦੇ ਕਤਲ ਦਾ ਦੋਸ਼ ਹੈ ਅਤੇ ਮੌਜੂਦਾ ਸਮੇਂ ਉਹ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਕਿਸਾਨਾਂ ਨੂੰ ਸੰਬੋਧਨ, ਦੱਸਿਆ ਗ਼ਰੀਬ ਦੀ ਰਸੋਈ ਕਿਉਂ ਹੋ ਰਹੀ ਹੈ ਮਹਿੰਗੀ

ਉੱਥੇ ਹੀ ਇੰਦਰਾਣੀ ਦੇ ਵਕੀਲ ਨੇ ਇਸ ਪੂਰੇ ਮਾਮਲੇ ’ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਇੰਦਰਾਣੀ ਦੇ ਵਕੀਲ ਦਾ ਕਹਿਣਾ ਹੈ ਕਿ ਉਸ ਨੇ ਇਹ ਚਿੱਠੀ ਸਿੱਧੀ ਸੀ.ਬੀ.ਆਈ. ਨੂੰ ਲਿਖੀ ਹੈ, ਜਿਸ ਕਾਰਨ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਚਿੱਠੀ ’ਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਜੇਲ੍ਹ ਜਾਣਗੇ ਤਾਂ, ਉਦੋਂ ਹੀ ਇੰਦਰਾਣੀ ਤੋਂ ਇਸ ਮਾਮਲੇ ਦੀ ਜਾਣਕਾਰੀ ਲੈ ਸਕਣਗੇ। ਦੱਸਣਯੋਗ ਹੈ ਕਿ ਸ਼ੀਨਾ ਬੋਰਾ, ਇੰਦਰਾਣੀ ਮੁਖਰਜੀ ਦੀ ਪਹਿਲੇ ਵਿਆਹ ਤੋਂ ਹੋਈ ਧੀ ਸੀ। ਇੰਦਰਾਣੀ ਨੂੰ 2015 ’ਚ 25 ਸਾਲਾ ਸ਼ੀਨਾ ਬੋਰਾ ਦੇ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਬਾਅਦ ਤੋਂ ਉਹ ਮੁੰਬਈ ਦੀ ਜੇਲ੍ਹ ’ਚ ਬੰਦ ਹੈ। ਸੀ.ਬੀ.ਆਈ. ਨੇ ਇਸ ਮਾਮਲੇ ’ਚ ਤਿੰਨ ਚਾਰਜਸ਼ੀਟ ਅਤੇ 2 ਸਪਲੀਮੈਂਟਰੀ ਚਾਰਜਸ਼ੀਟ ਫਾਈਲ ਕੀਤੀਆਂ ਹਨ, ਜਿਨ੍ਹਾਂ ’ਚ ਇੰਦਰਾਣੀ ਮੁਖਰਜੀ, ਉਸ ਦੇ ਡਰਾਈਵਰ ਸ਼ਾਮਵਰ ਰਾਏ, ਸਾਬਕਾ ਪਤੀ ਸੰਜੀਵ ਖੰਨਾ ਅਤੇ ਪੀਟਰ ਮੁਖਰਜੀ ਨੂੰ ਦੋਸ਼ੀ ਬਣਾਇਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News