ਭਾਰਤੀਆਂ ਨੇ ਜਾਣੂ ਸਮੇਂ ਤੋਂ 500 ਸਾਲ ਪਹਿਲਾਂ ਹੀ ਕਰ ਲਈ ਸੀ ''ਸਿਫ਼ਰ'' ਦੀ ਖੋਜ

Monday, Sep 18, 2017 - 01:05 AM (IST)

ਭਾਰਤੀਆਂ ਨੇ ਜਾਣੂ ਸਮੇਂ ਤੋਂ 500 ਸਾਲ ਪਹਿਲਾਂ ਹੀ ਕਰ ਲਈ ਸੀ ''ਸਿਫ਼ਰ'' ਦੀ ਖੋਜ

ਲੰਡਨ-ਤੀਜੀ ਸਦੀ ਦੀ ਇਕ ਪੁਰਾਤਣ ਭਾਰਤੀ ਪਾਂਡੂਲਿਪੀ ਤੋਂ 'ਸਿਫ਼ਰ' ਦੇ ਸਭ ਤੋਂ ਪਹਿਲੇ ਇਸਤੇਮਾਲ ਦਾ ਪਤਾ ਲੱਗਾ ਹੈ ਜੋ ਇਸ ਵੱਲ ਇਸ਼ਾਰਾ ਕਰਦਾ ਹੈ ਕਿ 'ਸਿਫ਼ਰ' ਦੀ ਖੋਜ ਜਿਸ ਸਮੇਂ ਮੰਨੀ ਜਾਂਦੀ ਹੈ, ਉਸ ਤੋਂ ਲਗਭਗ 500 ਸਾਲ ਪਹਿਲਾਂ ਹੋ ਗਈ ਸੀ ਅਤੇ ਗਣਿਤ ਦੇ ਇਤਿਹਾਸ 'ਚ ਇਹ ਵੱਡੀ ਪ੍ਰਾਪਤੀ ਜ਼ਿਆਦਾ ਪੁਰਾਣੀ ਹੈ। ਆਕਸਫੋਰਡ ਦੇ ਮਾਹਿਰਾਂ ਨੇ ਇਹ ਗੱਲ ਕਹੀ ਹੈ।
ਬਖਸ਼ਾਲੀ ਦੀ ਪਾਂਡੂਲਿਪੀ 1881 'ਚ ਮਿਲੀ ਸੀ, ਜਿਸ ਨੂੰ ਇਕ ਖੇਤ 'ਚ ਦੱਬ ਦਿੱਤਾ ਗਿਆ ਸੀ। ਇਹ ਖੇਤ ਉਸ ਸਮੇਂ ਭਾਰਤੀ ਪਿੰਡ ਬਖਸ਼ਾਲੀ 'ਚ ਸੀ ਜੋ ਹੁਣ ਪਾਕਿਸਤਾਨ 'ਚ ਹੈ। ਸਾਲ 1902 ਤੋਂ ਇਹ ਬ੍ਰਿਟੇਨ 'ਚ ਬੋਡਲੀਯਨ ਲਾਇਬਰੇਰੀ 'ਚ ਰੱਖੀ ਹੈ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਾਰਬਨ ਡੇਟਿੰਗ ਦੀ ਵਰਤੋਂ ਕਰ ਕੇ 'ਸਿਫ਼ਰ' ਦੀ ਖੋਜ ਜਾਂ ਉਸ ਦੇ ਮੂਲ ਦਾ ਪਤਾ ਲਾਇਆ। ਉਨ੍ਹਾਂ ਪਤਾ ਲਾਇਆ ਕਿ ਪਾਂਡੂਲਿਪੀ 'ਚ ਅਣਗਿਣਤ 'ਸਿਫ਼ਰ' ਹਨ ਅਤੇ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ 'ਸਿਫ਼ਰ' ਦਾ ਜਨਮ ਉਸ ਸਮੇਂ ਤੋਂ 500 ਸਾਲ ਪਹਿਲਾਂ ਹੋਇਆ ਸੀ ਜੋ ਸਮਾਂ ਵਿਦਵਾਨਾਂ ਨੇ ਪਹਿਲਾਂ ਸੋਚਿਆ ਸੀ।


Related News