ਭਾਰਤੀ ਵਿਗਿਆਨੀਆਂ ਨੇ ਬਣਾਇਆ ਅਨੋਖਾ ਮਾਸਕ, ਕੋਰੋਨਾ ਨੂੰ ਕਰ ਦਿੰਦੈ ਖਤਮ

Monday, Apr 20, 2020 - 12:13 AM (IST)

ਭਾਰਤੀ ਵਿਗਿਆਨੀਆਂ ਨੇ ਬਣਾਇਆ ਅਨੋਖਾ ਮਾਸਕ, ਕੋਰੋਨਾ ਨੂੰ ਕਰ ਦਿੰਦੈ ਖਤਮ

ਭਾਵਨਗਰ (ਏਜੰਸੀ)- ਪੂਰੀ ਦੁਨੀਆ ਵਿਚ ਤੇਜ਼ੀ ਨਾਲ ਪੈਰ ਪਸਾਰ ਰਹੇ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਲਈ ਸੀ.ਐਸ.ਐਮ.ਸੀ.ਆਰ.ਆਈ. ਦੇ ਵਿਗਿਆਨੀਆਂ ਨੇ ਕਾਰਗਰ ਤਰੀਕੇ ਲੱਭ ਲਏ  ਹਨ। ਕੇਂਦਰੀ ਨਮਕ ਅਤੇ ਸਮੁੰਦਰੀ ਰਸਾਇਣ ਖੋਜ ਸੰਸਥਾਨ ਗੁਜਰਾਤ ਭਾਵਨਗਰ ਦੇ ਵਿਗਿਆਨੀਆਂ ਨੇ ਅਜਿਹਾ ਫੇਸ ਮਾਸਕ ਤਿਆਰ ਕੀਤਾ ਹੈ। ਜਿਸ ਦੇ ਸੰਪਰਕ ਵਿਚ ਆਉਂਦੇ ਹੀ ਕੋਰੋਨਾ ਦਾ ਵਾਇਰਸ ਆਪਣੇ ਆਪ ਤਬਾਹ ਹੋ ਜਾਂਦਾ ਹੈ।
ਸੰਸਥਾਨ ਦੇ ਵਿਗਿਆਨੀਆਂ ਨੇ ਦੱਸਿਆ ਕਿ ਸੰਭਾਵਿਤ ਪਾਲੀਸਲਫੋਨ ਮੈਟੀਰੀਅਲ ਨਾਲ ਤਿਆਰ ਕੀਤੇ ਗਏ ਮਾਸਕ ਦੀ ਬਾਹਰੀ ਸੁਰਾਖਯੁਕਤ ਪਰਤ ਵਿਸ਼ੇਸ਼ ਸਮੱਗਰੀ ਨਾਲ ਤਿਆਰ ਕੀਤੀ ਗਈ ਹੈ। ਇਸ ਵਿਚ ਵੱਖ-ਵੱਖ ਤਰ੍ਹਾਂ ਦੀਆਂ ਪਰਤਾਂ ਦੀ ਵਰਤੋਂ ਕੀਤੀ ਗਈ ਹੈ। ਇਹ 150 ਮਾਈਕ੍ਰੋਮੀਟਰ ਮੋਟਾ ਹੈ।

ਇਹ ਮਾਸਕ 60 ਨੈਨੋਮੀਟਰ ਜਾਂ ਉਸ ਤੋਂ ਜ਼ਿਆਦਾ ਕਿਸੇ ਵੀ ਵਾਇਰਸ ਨੂੰ ਖਤਮ ਕਰ ਸਕਦਾ ਹੈ। ਅਜਿਹੇ ਵਿਚ 80 ਤੋਂ 120 ਨੈਨੋਮੀਟਰ ਦੇ ਕੋਰੋਨਾ ਵਾਇਰਸ ਦੇ ਖਤਮ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫਿਲਹਾਲ ਇਸ ਨੂੰ ਡਾਕਟਰੀ ਮਾਨਤਾ ਦੀ ਉਡੀਕ ਹੈ। ਇਹ ਡਾਕਟਰਾਂ, ਸਿਹਤ ਮੁਲਾਜ਼ਮਾਂ ਅਤੇ ਹੋਰ ਮੁਲਾਜ਼ਮਾਂ ਲਈ ਆਕਸੀਜਨ ਵਾਂਗ ਹੋਵੇਗਾ। ਉਨ੍ਹਾਂ ਨੂੰ ਇਸ ਬੀਮਾਰੀ ਦੇ ਖਤਰਿਆਂ ਤੋਂ ਬਚਣ ਵਿਚ ਸਹਾਇਤਾ ਮਿਲੇਗੀ। ਨਾਲ ਹੀ ਇਹ ਮਾਸਕ ਧੋਣ ਵਿਚ ਸੋਖੇ ਅਤੇ ਇਸ ਦੀ ਫਿਰ ਤੋਂ ਵਰਤੋਂ ਸੰਭਵ ਹੈ ਅਜਿਹੇ ਵਿਚ ਵਾਇਰਸ ਯੁਕਤ ਮਾਸਕ ਨੂੰ ਤਬਾਹ ਕਰਨ ਦੀ ਵੀ ਚਿੰਤਾ ਨਹੀਂ ਰਹੇਗੀ।

ਇਸ ਦੀ ਕੀਮਤ 50 ਰੁਪਏ ਤੱਕ ਹੋਵੇਗੀ। ਇਹ ਕਈ ਮਾਇਨਿਆਂ ਵਿਚ ਬਾਜ਼ਾਰ ਵਿਚ ਅਜੇ ਮੁਹੱਈਆ ਮਾਸਕ ਤੋਂ ਵੀ ਬਿਹਤਰ ਹੋਵੇਗਾ। ਕਿਉਂਕਿ ਇਸ ਦੀ ਬਾਹਰੀ ਪਰਤ ਫੰਗਲ ਅਤੇ ਬੈਕਟੀਰੀਆ ਨਾਲ ਲੜਣ ਵਿਚ ਸਮਰੱਥ ਹੈ। ਸੀ.ਐਸ.ਆਈ.ਆਰ. ਨਾਲ ਸਬੰਧਿਤ ਸੀ.ਐਮ.ਐਮ.ਸੀ.ਆਰ.ਆਈ. ਦੇ ਸਾਇੰਸ ਅਤੇ ਵੱਖਰੀ ਤਕਨੀਕ ਵਾਲੇ ਵਿਭਾਗ ਦੇ ਮੁਖੀ ਡਾ. ਵੀ.ਕੇ. ਸ਼ਾਹੀ ਨੇ ਦੱਸਿਆ ਕਿ ਇਹ ਕਿਸੇ ਵੀ ਮਾਇਨੇ ਵਿਚ ਐਨ-95 ਮਾਸਕ ਤੋਂ ਜ਼ਿਆਦਾ ਬਿਹਤਰ ਹੋਵੇਗਾ। ਇਸ ਨੂੰ ਿਕ ਹਫਤੇ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਅਜਿਹੇ ਵਿਚ ਵਿਗਿਆਨਕ ਮਨਜ਼ੂਰੀ ਮਿਲਦੇ ਹੀ ਇਸ ਨੂੰ ਵਿਧਾਨਕ ਤੌਰ 'ਤੇ ਵਰਤੋਂ ਲਈ ਲਿਆਂਦਾ ਜਾਵੇਗਾ ਕਿਉਂਕਿ ਇਸ ਦੇ ਬਾਹਰੀ ਕਵਰ ਦੇ ਵੱਖ-ਵੱਖ ਤਰ੍ਹਾਂ ਦੇ ਡਾਕਟਰਾਂ ਨੂੰ ਅਤੇ ਨਰਸਿੰਗ ਸਟਾਫ ਸਣੇ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਕਰਨ ਵਿਚ ਮਦਦਗਾਰ ਸਾਬਿਤ ਹੋਣਗੇ।
 


author

Sunny Mehra

Content Editor

Related News