ਭਾਰਤੀਆਂ ਨੇ ਗੂਗਲ 'ਤੇ ਇਸ ਸਾਲ ਕੋਰੋਨਾ ਵਾਇਰਸ ਨਹੀਂ, ਸਗੋਂ IPL ਕੀਤਾ ਸਭ ਤੋਂ ਜ਼ਿਆਦਾ ਸਰਚ

Thursday, Dec 10, 2020 - 11:16 AM (IST)

ਭਾਰਤੀਆਂ ਨੇ ਗੂਗਲ 'ਤੇ ਇਸ ਸਾਲ ਕੋਰੋਨਾ ਵਾਇਰਸ ਨਹੀਂ, ਸਗੋਂ IPL ਕੀਤਾ ਸਭ ਤੋਂ ਜ਼ਿਆਦਾ ਸਰਚ

ਨਵੀਂ ਦਿੱਲੀ (ਭਾਸ਼ਾ) : ਭਾਰਤੀਆਂ ਦੇ ਕ੍ਰਿਕਟ ਪ੍ਰਤੀ ਪਿਆਰ ਦੀ ਬੁੱਧਵਾਰ ਨੂੰ ਗੂਗਲ ਵੱਲੋਂ ਘੋਸ਼ਿਤ 'ਯੀਅਰ ਇਨ ਸਰਚ 2020' ਵਿਚ ਵੀ ਪੁਸ਼ਟੀ ਹੋਈ, ਜਿਸ ਦੇ ਮੁਤਾਬਕ ਕੋਰੋਨਾ ਵਾਇਰਸ ਨੂੰ ਪਿੱਛੇ ਛੱਡ ਸਾਲ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਨੂੰ ਲੋਕਾਂ ਨੇ ਜ਼ਿਆਦਾ ਸਰਚ ਕੀਤਾ। ਗੂਗਲ ਸਰਚ 'ਤੇ ਪਿਛਲੇ ਸਾਲ 'ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ' ਸਰਚ ਕੀਤੀਆਂ ਗਈਆਂ ਚੀਜਾਂ ਵਿਚ ਸਿਖ਼ਰ 'ਤੇ ਸੀ। ਸਰਚ ਇੰਜਨ ਗੂਗਲ 'ਤੇ ਕੁੱਲ ਮਿਲਾ ਕੇ ਸਿਖ਼ਰ ਖੋਜਾਂ ਵਿਚ ਖੇਡ ਅਤੇ ਸਮਾਚਾਰ ਸਬੰਧੀ ਸ਼੍ਰੇਣੀ ਵਿਚ ਸਭ ਤੋਂ ਜ਼ਿਆਦਾ ਆਈ.ਪੀ.ਐਲ. ਨੂੰ ਸਰਚ ਕੀਤਾ ਗਿਆ, ਇਸ ਦੇ ਬਾਅਦ ਕੋਰੋਨਾ ਵਾਇਰਸ ਦਾ ਨੰਬਰ ਸੀ।

ਇਹ ਵੀ ਪੜ੍ਹੋ: ਭਾਰਤ 'ਚ ਬਣ ਰਹੀਆਂ ਨੇ ਕੋਰੋਨਾ ਦੀਆਂ ਇਹ 8 ਦਵਾਈਆਂ, ਟ੍ਰਾਇਲ ਦੇ ਸਕਾਰਾਤਮਕ ਨਤੀਜਿਆਂ ਨੇ ਜਗਾਈਆਂ ਉਮੀਦਾਂ

ਇਸਦੇ ਇਲਾਵਾ ਅਮਰੀਕੀ ਰਾਸ਼ਟਰਪਤੀ ਚੋਣ ਨਤੀਜੇ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਬਿਹਾਰ ਚੋਣ ਨਤੀਜੇ ਅਤੇ ਦਿੱਲੀ ਚੋਣਾਂ ਦੇ ਨਤੀਜੇ ਵੀ ਸਿਖ਼ਰ ਖੋਜਾਂ ਵਿਚ ਸਨ। ਕੋਵਿਡ-19 ਲਾਗ ਦੀ ਬੀਮਾਰੀ ਕਾਰਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਤੋਂ 10 ਨਵੰਬਰ ਦਰਮਿਆਨ ਖੇਡੇ ਗਏ ਆਈ.ਪੀ.ਐਲ. ਦੇ 13ਵੇਂ ਸੀਜ਼ਨ ਦੀ ਦਰਸ਼ਕ ਸੰਖਿਆ ਵਿਚ ਪਿਛਲੇ ਸੀਜ਼ਨ ਦੇ ਮੁਕਾਬਲੇ ਰਿਕਾਰਡ 28 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਸੂਚੀ ਮੁਤਾਬਕ ਭਾਰਤੀਆਂ ਵੱਲੋਂ ਸਭ ਤੋਂ ਜ਼ਿਆਦਾ ਸਰਚ ਕੀਤੀਆਂ ਗਈਆਂ ਸਿਖ਼ਰ 10 ਖ਼ਬਰਾਂ ਵਿਚ ਨਿਰਭਿਆ ਮਾਮਲਾ, ਤਾਲਾਬੰਦੀ, ਭਾਰਤ-ਚੀਨ ਝੜਪ ਅਤੇ ਰਾਮ ਮੰਦਰ ਨੇ ਵੀ ਜਗ੍ਹਾ ਬਣਾਈ। ਖੇਡ ਨਾਲ ਜੁੜੀਆਂ ਖ਼ਬਰਾਂ ਵਿਚ ਯੂ.ਈ.ਐਫ.ਏ. ਚੈਂਪੀਅਨ ਲੀਗ, ਇੰਗਲਿਸ਼ ਪ੍ਰੀਮੀਅਰ ਲੀਗ, ਫਰੈਂਚ ਓਪਨ ਅਤੇ ਲਾ ਲੀਗਾ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ। ਸਭ ਤੋਂ ਜ਼ਿਆਦਾ ਸਰਚ ਕੀਤੀਆਂ ਗਈਆਂ ਸਖ਼ਸ਼ੀਅਤਾਂ ਦੀ ਸੂਚੀ ਵਿਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ, ਪੱਤਰਕਾਰ ਅਰਨਬ ਗੋਸਵਾਮੀ ਅਤੇ ਗਾਇਕਾ ਕਨਿਕਾ ਕਪੂਰ ਸ਼ਾਮਲ ਹਨ। ਇਸ ਸੂਚੀ ਵਿਚ ਚੌਥੇ ਅਤੇ ਪੰਜਵੇਂ ਸਥਾਨ 'ਤੇ ਕਰਮਵਾਰ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਅਤੇ ਸੀਨੀਅਰ ਅਦਾਕਾਰ ਅਮਿਤਾਭ ਬੱਚਨ ਹਨ। ਸੂਚੀ ਵਿਚ ਅਦਾਕਾਰਾ ਕੰਗਣਾ ਰਣੌਤ, ਰੀਆ ਚੱਕਰਵਰਤੀ ਅਤੇ ਅੰਕਿਤਾ ਲੋਖੰਡੇ ਦਾ ਨਾਮ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਸੰਸਦ 'ਚ ਉਠਿਆ ਕਿਸਾਨ ਅੰਦੋਲਨ ਦਾ ਮੁੱਦਾ, PM ਜਾਨਸਨ ਬੋਲੇ, ਇਹ ਭਾਰਤ-ਪਾਕਿ ਦਾ ਮਾਮਲਾ

ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਫਿਲਮ ਰਹੀ 'ਦਿਲ ਬੇਚਾਰਾ' ਜਿਸ ਵਿਚ ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੰਮ ਕੀਤਾ ਸੀ। ਟੀਵੀ/ਵੈਬ ਸੀਰੀਜ਼ ਦੀ ਸ਼੍ਰੇਣੀ ਵਿਚ ਪਹਿਲਾ ਸਥਾਨ ਨੈਟਫਲਿਕਸ 'ਤੇ ਸਪੈਨਿਸ਼ ਡਰਾਮਾ 'ਮਨੀ ਹਾਈਸਟ' ਨੂੰ ਮਿਲਿਆ।“'ਦਿਲ ਬੇਚਾਰਾ' ਦੇ ਬਾਅਦ ਤਮਿਲ ਫਿਲਮ 'ਸੂਰਾਰਾਇ ਪੋੱਟਾਰੂ' ਰਹੀ, ਉਸ ਦੇ ਬਾਅਦ ਅਜੈ ਦੇਵਗਨ ਦੀ 'ਤਾਨਾਜੀ', ਵਿੱਦਿਆ ਬਾਲਨ ਅਭਿਨੀਤ 'ਸ਼ਕੁੰਤਲਾ ਦੇਵੀ' ਅਤੇ ਜਾਹਨਵੀ ਕਪੂਰ ਦੀ ਮੁੱਖ ਭੂਮਿਕਾ ਵਾਲੀ 'ਗੁੰਜਣ ਸਕਸੇਨਾ' ਸਿਖ਼ਰ 5 ਵਿਚ ਸ਼ਾਮਲ ਰਹੇ। ਟੀਵੀ/ਵੈਬ ਸੀਰੀਜ ਦੀ ਸ਼੍ਰੇਣੀ ਵਿਚ ਮਨੀ ਹਾਈਸਟ ਦੇ ਬਾਅਦ 'ਸਕੈਮ 1992 : ਦਿ ਹਰਸ਼ਦ ਮਹਿਤਾ ਸਟੋਰੀ', ਰਿਐਲਿਟੀ ਸ਼ੋਅ 'ਬਿੱਗ ਬੌਸ 14', 'ਮਿਰਜਾਪੁਰ 2' ਅਤੇ 'ਪਤਾਲ ਲੋਕ' ਨੂੰ ਸਰਚ ਕੀਤਾ ਗਿਆ।

ਨੋਟ : ਭਾਰਤੀਆਂ ਵੱਲੋਂ ਗੂਗਲ 'ਤੇ ਇਸ ਸਾਲ ਕੋਰੋਨਾ ਵਾਇਰਸ ਤੋਂ ਜ਼ਿਆਦਾ ਆਈ.ਪੀ.ਐਲ. ਨੂੰ ਸਰਚ ਕਰਨ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News