ਭਾਰਤੀ ਸੈਨਾ ਦੀ ਵਧੀ ਤਾਕਤ: 2000 ''ਪ੍ਰਹਾਰ'' ਮਸ਼ੀਨ ਗਨਾਂ ਦੀ ਪਹਿਲੀ ਖੇਪ ਫੌਜ ਹਵਾਲੇ
Saturday, Mar 28, 2026 - 05:37 PM (IST)
ਗਵਾਲੀਅਰ- ਦੇਸ਼ ਦੀ ਇਕ ਰੱਖਿਆ ਕੰਪਨੀ ਨੇ ਸ਼ਨੀਵਾਰ ਨੂੰ 'ਮੇਕ ਇਨ ਇੰਡੀਆ' ਪਹਿਲ ਦੇ ਅਧੀਨ ਤਿਆਰ 2,000 'ਪ੍ਰਹਾਰ' ਲਾਈਟ ਮਸ਼ੀਨ ਗਨ (ਐੱਲਐੱਮਜੀ) ਦੀ ਪਹਿਲੀ ਖੇਪ ਭਾਰਤੀ ਫ਼ੌਜ ਨੂੰ ਸੌਂਪ ਦਿੱਤੀ। 'ਪ੍ਰਹਾਰ' ਨਾਮੀ ਇਹ ਐੱਲਐੱਮਜੀ 7.62 ਐੱਮਐੱਮ ਕੈਲਿਬਰ ਦੀ ਹੈ, ਜਿਸ ਨੂੰ 'ਅਡਾਨੀ ਡਿਫੈਂਸ ਐਂਡ ਏਰੋਸਪੇਸ' ਵਲੋਂ ਗਵਾਲੀਅਰ ਦੇ ਬਾਹਰੀ ਖੇਤਰ ਸਥਿਤ ਇਸ ਦੇ ਲਘੁ ਹਥਿਆਰ ਕੰਪਲੈਕਸ 'ਚ ਬਣਾਇਆ ਗਿਆ ਹੈ। ਫ਼ੌਜ ਨੂੰ ਐੱਲਐੱਮਜੀ ਸੌਂਪਣ ਲਈ ਸ਼ਨੀਵਾਰ ਨੂੰ ਸੰਬੰਧਤ ਕੰਪਲੈਕਸ 'ਚ ਇਕ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ 'ਚ ਰੱਖਿਆ ਮੰਤਰਾਲਾ ਦੇ ਡਾਇਰੈਕਟਰ ਜਨਰਲ (ਖਰੀਦ) ਏ. ਅੰਬਰਾਸੂ ਅਤੇ 'ਅਡਾਨੀ ਡਿਫੈਂਸ ਐਂਡ ਏਰੋਸਪੇਸ' ਦੇ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੀਸ਼ ਰਾਜਵੰਸ਼ੀ ਅਤੇ ਨਿੱਜੀ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਬਾਅਦ 'ਚ, ਅੰਬਰਾਸੂ ਨੇ ਫ਼ੌਜ ਲਈ ਬਣੀ ਐੱਲਐੱਮਜੀ ਦੀ ਪਹਿਲੀ ਖੇਪ ਲਿਜਾ ਰਹੇ ਟਰੱਕਾਂ ਨੂੰ ਹਰੀ ਝੰਡੀ ਦਿਖਾਈ।
ਰਾਜਵੰਸ਼ੀ ਨੇ ਪੱਤਰਕਾਰਾਂ ਨੂੰ ਕਿਹਾ,''ਅੱਜ ਜਿਸ ਯਾਤਰਾ ਦੀ ਸ਼ੁਰੂਆਤ ਹੋਈ ਹੈ, ਉਸ ਨੂੰ ਪੂਰਾ ਕਰਨ 'ਚ 6 ਸਾਲ ਲੱਗੇ- ਬੋਲੀ ਜਮ੍ਹਾਂ ਕਰਨ ਤੋਂ ਲੈ ਕੇ ਹੁਣ ਤੱਕ- ਅਤੇ ਅਸੀਂ ਇਸ ਨੂੰ ਤੈਅ ਸਮੇਂ ਤੋਂ 11 ਮਹੀਨੇ ਪਹਿਲਾਂ ਹੀ ਪੂਰਾ ਕਰ ਕੇ ਸੌਂਪ ਦਿੱਤਾ ਹੈ।'' ਉਨ੍ਹਾਂ ਕਿਹਾ,''ਗਾਹਕ ਨੇ ਸਾਨੂੰ ਜੋ ਸਮੇਂ ਹੱਦ ਦਿੱਤੀ ਸੀ, ਉਹ 7 ਸਾਲ ਤੋਂ ਜ਼ਿਆਦਾ ਦੀ ਸੀ ਪਰ ਮੈਂ ਤੁਹਾਨੂੰ ਭਰੋਸਾ ਦਿਵਾ ਸਕਦਾ ਹਾਂ ਕਿ ਅਗਲੇ ਤਿੰਨ ਸਾਲਾਂ 'ਚ ਪੂਰਾ 'ਆਰਡਰ' ਉਪਲੱਬਧ ਕਰਵਾ ਦਿੱਤਾ ਜਾਵੇਗਾ।'' ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਐੱਲਐੱਮਜੀ ਲਈ ਕੁੱਲ ਆਰਡਰ ਲਗਭਗ 40,000 ਹਥਿਆਰਾਂ ਦਾ ਹੈ। ਅੰਬਰਾਸੂ ਨੇ ਤੈਅ ਸਮੇਂ ਤੋਂ ਕਈ ਮਹੀਨੇ ਪਹਿਲਾਂ ਹੀ ਪਹਿਲੀ ਖੇਪ ਉਪਲੱਬਧ ਕਰਵਾਏ ਜਾਣ 'ਤੇ ਕੰਪਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਰੱਖਿਆ ਉਦਯੋਗ ਦੇ ਭਾਈਵਾਲਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
