ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ

Tuesday, May 19, 2026 - 04:01 PM (IST)

ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ

ਇੰਟਰਨੈਸ਼ਨਲ ਡੈਸਕ- ਪੈਂਟਾਗਨ ਦੇ ਹਵਾਲੇ ਨਾਲ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਹਮਲੇ ਰੋਕਣ ਦਾ ਫੈਸਲਾ ਕਿਸੇ ਗੱਲਬਾਤ ਲਈ ਨਹੀਂ, ਸਗੋਂ ਈਰਾਨ ਦੀ ਵਧਦੀ ਫੌਜੀ ਤਾਕਤ ਅਤੇ ਬਿਹਤਰ ਹਵਾਈ ਰੱਖਿਆ ਪ੍ਰਣਾਲੀ ਦੇ ਡਰ ਕਾਰਨ ਲਿਆ ਸੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਈਰਾਨ ਹੁਣ ਅਮਰੀਕੀ ਹਵਾਈ ਕਾਰਵਾਈਆਂ ਨੂੰ ਟਰੈਕ ਕਰਨ ਵਿੱਚ ਇੰਨਾ ਮਾਹਿਰ ਹੋ ਗਿਆ ਹੈ ਕਿ ਉਹ ਕਿਸੇ ਵੀ ਅਚਾਨਕ ਹੋਣ ਵਾਲੇ ਹਮਲੇ ਦਾ ਪਹਿਲਾਂ ਹੀ ਪਤਾ ਲਗਾ ਲੈਂਦਾ ਹੈ।

ਸੂਤਰਾਂ ਅਨੁਸਾਰ ਈਰਾਨ ਨੇ ਜੰਗਬੰਦੀ ਦੇ ਸਮੇਂ ਦਾ ਭਰਪੂਰ ਫਾਇਦਾ ਉਠਾਇਆ ਹੈ। ਉਸ ਨੇ ਆਪਣੇ ਉਨ੍ਹਾਂ ਸਾਰੇ ਬੈਲਿਸਟਿਕ ਮਿਜ਼ਾਈਲ ਕੇਂਦਰਾਂ ਨੂੰ ਦੁਬਾਰਾ ਤਿਆਰ ਕਰ ਲਿਆ ਹੈ ਜੋ ਪਹਿਲਾਂ ਬੰਬਾਰੀ ਦੌਰਾਨ ਤਬਾਹ ਹੋ ਗਏ ਸਨ। ਹੁਣ ਇਹ ਸਾਰੇ ਕੇਂਦਰ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਈਰਾਨ ਨੇ ਪੂਰੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਮੋਬਾਈਲ ਲਾਂਚਰ ਤਾਇਨਾਤ ਕਰ ਦਿੱਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਨੇ ਦੇ'ਤੀ ਟਰੰਪ ਤੇ ਨੇਤਨਯਾਹੂ ਦੀ ਸੁਪਾਰੀ! killer ਨੂੰ ਮਿਲਣਗੇ 560,00,00,000 ਰੁਪਏ

ਈਰਾਨੀ ਕਮਾਂਡਰਾਂ ਨੇ ਰੂਸ ਅਤੇ ਚੀਨ ਦੀ ਨੇੜਲੀ ਮਦਦ ਨਾਲ ਅਮਰੀਕੀ ਲੜਾਕੂ ਜਹਾਜ਼ਾਂ ਅਤੇ ਬੰਬਾਰ ਜਹਾਜ਼ਾਂ ਦੇ ਉਡਾਣ ਪੈਟਰਨ ਦਾ ਬਾਰੀਕੀ ਨਾਲ ਅਧਿਐਨ ਕੀਤਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਅਤਿ-ਆਧੁਨਿਕ F-15E ਜਹਾਜ਼ ਨੂੰ ਡੇਗਣ ਅਤੇ ਇੱਕ F-35 'ਤੇ ਹੋਈ ਜ਼ਮੀਨੀ ਗੋਲੀਬਾਰੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਮਰੀਕਾ ਦੀਆਂ ਹਵਾਈ ਰਣਨੀਤੀਆਂ ਹੁਣ ਈਰਾਨ ਲਈ 'ਅੰਦਾਜ਼ੇਯੋਗ' ਹੋ ਚੁੱਕੀਆਂ ਹਨ। ਅਮਰੀਕੀ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਈਰਾਨ ਨੇ ਕਿਸੇ ਵੀ ਸੰਭਾਵੀ ਹਮਲੇ ਦਾ ਸਾਹਮਣਾ ਕਰਨ ਲਈ ਆਪਣੀਆਂ ਜੰਗੀ ਤਕਨੀਕਾਂ ਵਿੱਚ ਵੱਡਾ ਬਦਲਾਅ ਕੀਤਾ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News