Pak ਨੇ ਸਾਊਦੀ ਅਰਬ ਦੀ ਰੱਖਿਆ ਲਈ ਭੇਜੀ ਫੌਜ ਤੇ ਲੜਾਕੂ ਜਹਾਜ਼, US-ਈਰਾਨ ਤਣਾਅ ਵਿਚਾਲੇ ਖੁਲਾਸਾ

Monday, May 18, 2026 - 05:37 PM (IST)

Pak ਨੇ ਸਾਊਦੀ ਅਰਬ ਦੀ ਰੱਖਿਆ ਲਈ ਭੇਜੀ ਫੌਜ ਤੇ ਲੜਾਕੂ ਜਹਾਜ਼, US-ਈਰਾਨ ਤਣਾਅ ਵਿਚਾਲੇ ਖੁਲਾਸਾ

ਇਸਲਾਮਾਬਾਦ: ਪਾਕਿਸਤਾਨ ਨੇ ਇੱਕ ਅਹਿਮ ਫੌਜੀ ਕਦਮ ਚੁੱਕਦਿਆਂ ਸਾਊਦੀ ਅਰਬ 'ਚ 8,000 ਸੈਨਿਕ, ਲੜਾਕੂ ਜਹਾਜ਼ਾਂ ਦਾ ਇੱਕ ਸਕੁਐਡਰਨ ਤੇ ਇੱਕ ਆਧੁਨਿਕ ਹਵਾਈ ਰੱਖਿਆ ਪ੍ਰਣਾਲੀ (Air Defence System) ਤਾਇਨਾਤ ਕੀਤੀ ਹੈ। ਇਹ ਤਾਇਨਾਤੀ ਦੋਵਾਂ ਦੇਸ਼ਾਂ ਵਿਚਕਾਰ ਹੋਏ ਇੱਕ ਆਪਸੀ ਰੱਖਿਆ ਸਮਝੌਤੇ ਦੇ ਤਹਿਤ ਕੀਤੀ ਗਈ ਹੈ, ਜਿਸ ਦਾ ਮਕਸਦ ਸਾਊਦੀ ਅਰਬ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।

ਫੌਜੀ ਤਾਕਤ
ਸੂਤਰਾਂ ਅਨੁਸਾਰ, ਪਾਕਿਸਤਾਨ ਨੇ ਚੀਨ ਨਾਲ ਮਿਲ ਕੇ ਬਣਾਏ ਗਏ ਲਗਭਗ 16 JF-17 ਲੜਾਕੂ ਜਹਾਜ਼ ਸਾਊਦੀ ਅਰਬ ਭੇਜੇ ਹਨ। ਇਸ ਦੇ ਨਾਲ ਹੀ ਡਰੋਨ ਦੇ ਦੋ ਸਕੁਐਡਰਨ ਅਤੇ ਚੀਨੀ HQ-9 ਹਵਾਈ ਰੱਖਿਆ ਪ੍ਰਣਾਲੀ ਵੀ ਭੇਜੀ ਗਈ ਹੈ।

ਪਰਮਾਣੂ ਸੁਰੱਖਿਆ
ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਇਸ ਸਮਝੌਤੇ ਤਹਿਤ ਸਾਊਦੀ ਅਰਬ ਹੁਣ ਪਾਕਿਸਤਾਨ ਦੀ 'ਪਰਮਾਣੂ ਛਤਰੀ' (Nuclear Umbrella) ਹੇਠ ਆ ਗਿਆ ਹੈ।

ਸੈਨਿਕਾਂ ਦੀ ਗਿਣਤੀ
ਮੌਜੂਦਾ 8,000 ਸੈਨਿਕਾਂ ਤੋਂ ਇਲਾਵਾ, ਸਮਝੌਤੇ 'ਚ ਇਹ ਵਿਵਸਥਾ ਹੈ ਕਿ ਲੋੜ ਪੈਣ 'ਤੇ ਪਾਕਿਸਤਾਨ ਆਪਣੇ 80,000 ਤੱਕ ਸੈਨਿਕ ਸਾਊਦੀ ਅਰਬ ਦੀਆਂ ਸਰਹੱਦਾਂ ਦੀ ਰਾਖੀ ਲਈ ਭੇਜ ਸਕਦਾ ਹੈ।

ਖਰਚਾ ਤੇ ਸੰਚਾਲਨ
ਇਨ੍ਹਾਂ ਫੌਜੀ ਉਪਕਰਣਾਂ ਦਾ ਸੰਚਾਲਨ ਪਾਕਿਸਤਾਨੀ ਸੈਨਿਕਾਂ ਦੁਆਰਾ ਕੀਤਾ ਜਾਵੇਗਾ, ਜਦੋਂ ਕਿ ਇਸ ਦਾ ਸਾਰਾ ਵਿੱਤੀ ਖਰਚਾ ਸਾਊਦੀ ਅਰਬ ਚੁੱਕੇਗਾ।

ਵਿਚੋਲੇ ਦੀ ਭੂਮਿਕਾ ਅਤੇ ਤਣਾਅ
ਇਹ ਤਾਇਨਾਤੀ ਅਜਿਹੇ ਸਮੇਂ ਹੋਈ ਹੈ ਜਦੋਂ ਪਾਕਿਸਤਾਨ ਈਰਾਨ ਜੰਗ ਵਿੱਚ ਇੱਕ ਮੁੱਖ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਰਾਨ ਵੱਲੋਂ ਸਾਊਦੀ ਅਰਬ ਦੇ ਤੇਲ ਭੰਡਾਰਾਂ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਤਣਾਅ ਵਧ ਗਿਆ ਸੀ, ਜਿਸ ਕਾਰਨ ਸਾਊਦੀ ਅਰਬ ਨੇ ਆਪਣੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ।

ਪਾਕਿਸਤਾਨ ਅਤੇ ਸਾਊਦੀ ਅਰਬ ਦੇ ਸਬੰਧ ਇਤਿਹਾਸਕ ਤੌਰ 'ਤੇ ਬਹੁਤ ਡੂੰਘੇ ਰਹੇ ਹਨ, ਜਿੱਥੇ ਪਾਕਿਸਤਾਨ ਫੌਜੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਸਾਊਦੀ ਅਰਬ ਆਰਥਿਕ ਸੰਕਟ ਦੇ ਸਮੇਂ ਪਾਕਿਸਤਾਨ ਦੀ ਮਦਦ ਕਰਦਾ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News