ਜੰਮੂ ''ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ ਜ਼ਬਤ

Wednesday, May 20, 2026 - 06:02 PM (IST)

ਜੰਮੂ ''ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ ਜ਼ਬਤ

ਜੰਮੂ- ਜੰਮੂ ਕਸ਼ਮੀਰ ਪੁਲਸ ਨੇ ਬੁੱਧਵਾਰ ਨੂੰ ਜੰਮੂ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਰਾਹੀਂ ਸੁੱਟੀ ਗਈ ਕਰੀਬ 2 ਕਿਲੋਗ੍ਰਾਮ ਹੈਰੋਇਨ ਦੀ ਖੇਖ ਜ਼ਬਤ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਮਿਲੀ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇਕ ਹਫ਼ਤੇ ਤੱਕ ਚਲਾਈ ਗਈ ਨਿਗਰਾਨੀ ਮੁਹਿੰਮ ਤੋਂ ਬਾਅਦ ਬਿਸ਼ਨਾ ਖੇਤਰ 'ਚ ਪੁਲਸ ਟੀਮ ਨੇ ਇਹ ਖੇਪ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਬਿਸ਼ਨਾ ਖੇਤਰ ਦੇ ਬਹਾਦੁਰਪੁਰ ਪੰਚਾਇਤ 'ਚ ਇਕ ਸਥਾਨਕ ਵਾਸੀ ਨੇ ਆਪਣੇ ਖੇਤ 'ਚ ਇਕ ਸ਼ੱਕੀ ਵਸਤੂ ਦੇਖੀ।

PunjabKesari

ਅਧਿਕਾਰੀਆਂ ਅਨੁਸਾਰ, ਸੂਚਨਾ ਮਿਲਦੇ ਹੀ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀਆਂ ਅਤੇ ਪੈਕੇਟ ਬਰਾਮਦ ਕੀਤਾ। ਅਧਿਕਾਰੀਆਂ ਅਨੁਸਾਰ, ਪੁਲਸ ਨੇ ਸ਼ੱਕੀ ਖੇਤਰਾਂ 'ਚ ਦਿਨ-ਰਾਤ ਨਿਗਰਾਨੀ ਰੱਖੀ ਅਤੇ ਸ਼ੱਕੀ ਵਸਤੂ ਨੂੰ ਉਸ ਦੇ ਪ੍ਰਾਪਤਕਾਰਾਵਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਜ਼ਬਤ ਕਰ ਲਿਆ। ਇਕ ਅਧਿਕਾਰੀ ਨੇ ਦੱਸਿਆ,''ਮੁਹਿੰਮ ਦੌਰਾਨ ਹੈਰੋਇਨ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਗਈ, ਜਿਸ ਦਾ ਭਾਰ ਲਗਭਗ 1.5 ਤੋਂ 2 ਕਿਲੋਗ੍ਰਾਮ ਹੈ।'' ਉਨ੍ਹਾਂ ਦੱਸਿਆ ਕਿ ਬਰਾਮਦ ਪਾਬੰਦੀਸ਼ੁਦਾ ਸਮੱਗਰੀ ਦੀ ਜਾਂਚ ਅਤੇ ਇਸ ਨਾਲ ਜੁੜੇ ਸਬੂਤ ਜੁਟਾਉਣ ਲਈ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਸਕਰੀ ਮੁਹਿੰਮ 'ਚ ਸ਼ਾਮਲ ਪਾਕਿਸਤਾਨੀ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਦੇ ਸੰਪਰਕਾਂ ਦਾ ਪਤਾ ਲਗਾਉਣ ਲਈ ਵਿਆਪਕ ਜਾਂਚ ਸ਼ੁਰੂ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News