''ਦੇਸ਼ ਦੀ ਖਾਣ ਵਾਲੇ ਤੇਲ ਦੀ ਦਰਾਮਦ 2025-26 ’ਚ 3 ਫੀਸਦੀ ਵਧੀ''
Wednesday, May 20, 2026 - 05:27 PM (IST)
ਬਿਜ਼ਨੈੱਸ ਡੈਸਕ - ਭਾਰਤ ਦੀ ਖਾਣ ਵਾਲੇ ਤੇਲ ਦੀ ਦਰਾਮਦ ਮਾਲੀ ਸਾਲ 2025-26 ’ਚ 3 ਫੀਸਦੀ ਵਧ ਕੇ 166.51 ਲੱਖ ਟਨ ਹੋ ਗਈ। ਨੇਪਾਲ ਤੋਂ ਡਿਊਟੀ-ਮੁਕਤ ਦਰਾਮਦ ’ਚ ਤੇਜ਼ ਵਾਧਾ ਇਸ ਦੀ ਮੁੱਖ ਵਜ੍ਹਾ ਰਿਹਾ। ਉਦਯੋਗ ਸੰਗਠਨ ਐੱਸ. ਈ. ਏ. ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦੀ ਖਾਣ ਵਾਲੇ ਤੇਲ ਦੀ ਦਰਾਮਦ ਮਾਲੀ ਸਾਲ 2024-25 ’ਚ 161.82 ਲੱਖ ਟਨ ਰਹੀ ਸੀ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ
ਉਦਯੋਗ ਸੰਗਠਨ ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ਼ ਇੰਡੀਆ (ਐੱਸ. ਈ. ਏ.) ਨੇ ਕਿਹਾ ਕਿ ਦੱਖਣ ਏਸ਼ੀਆਈ ਮੁਕਤ ਵਪਾਰ ਖੇਤਰ (ਸਾਫ਼ਟਾ) ਸਮਝੌਤੇ ਦੇ ਤਹਿਤ ਭਾਰਤੀ ਬਾਜ਼ਾਰਾਂ ’ਚ ਜ਼ੀਰੋ-ਡਿਊਟੀ ਪਹੁੰਚ ਦਾ ਲਾਭ ਉਠਾਉਣ ਵਾਲੇ ਨੇਪਾਲ ਨੇ ਇਸ ਦੌਰਾਨ ਭਾਰਤ ਨੂੰ 7.36 ਲੱਖ ਟਨ ਖਾਣ ਵਾਲੇ ਤੇਲ ਦੀ ਬਰਾਮਦ ਕੀਤੀ, ਜੋ 2024-25 ਸਾਲ ਦੇ 3.45 ਲੱਖ ਟਨ ਦੇ ਮੁਕਾਬਲੇ 113 ਫੀਸਦੀ ਵੱਧ ਹੈ। ਨੇਪਾਲ ਤੋਂ ਭਾਰਤ ਨੂੰ ਬਰਾਮਦ ’ਚ ਰਿਫਾਈਂਡ ਸੋਇਆਬੀਨ ਤੇਲ ਦਾ ਸਭ ਤੋਂ ਵੱਡਾ ਹਿੱਸਾ ਰਿਹਾ ਜਦੋਂ ਕਿ ਸੂਰਜਮੁਖੀ ਤੇਲ, ਆਰ. ਬੀ. ਡੀ. ਪਾਮੋਲੀਨ ਅਤੇ ਸਰ੍ਹੋਂ ਦਾ ਤੇਲ ਘੱਟ ਮਾਤਰਾ ’ਚ ਭੇਜਿਆ ਗਿਆ।
ਐੱਸ. ਈ. ਏ. ਨੇ ਬਿਆਨ ’ਚ ਕਿਹਾ, ‘‘ਨੇਪਾਲ ਤੋਂ ਰਿਫਾਈਂਡ ਤੇਲਾਂ ਦੀ ਡਿਊਟੀ-ਮੁਕਤ ਦਰਾਮਦ ’ਚ ਵਾਧੇ ਨੇ ਮਾਲੀ ਸਾਲ ਦੌਰਾਨ ਭਾਰਤ ਦੇ ਕੁੱਲ ਖਾਣ ਵਾਲੇ ਤੇਲ ਦੀ ਦਰਾਮਦ ’ਚ ਵਾਧੇ ’ਚ ਮਹੱਤਵਪੂਰਨ ਯੋਗਦਾਨ ਦਿੱਤਾ।’’ ਸੰਘ ਨੇ ਕਿਹਾ ਕਿ ਸਾਫ਼ਟਾ ਵਿਵਸਥਾ ਤੋਂ ਬਿਨਾਂ, ਘਰੇਲੂ ਮੰਗ ਵਧਣ ਦੇ ਬਾਵਜੂਦ ਕੁੱਲ ਦਰਾਮਦ ਸੰਭਵ ਤੌਰ ’ਤੇ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹਿੰਦੀ। ਨਾਲ ਹੀ ਅੰਤਰਰਾਸ਼ਟਰੀ ਕੀਮਤਾਂ ’ਚ ਵਾਧੇ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਨੇ ਦਰਾਮਦ ਲਾਗਤ ਵਧਾਈ ਹੈ।
ਇਹ ਵੀ ਪੜ੍ਹੋ : Credit Card ਉਪਭੋਗਤਾਵਾਂ ਨੂੰ ਵੱਡਾ ਝਟਕਾ, ਇਨ੍ਹਾਂ ਪ੍ਰੀਮੀਅਮ ਕਾਰਡਾਂ 'ਤੇ ਘਟਾਏ ਫਾਇਦੇ; ਜੇਬ ਹੋਵੇਗੀ ਜ਼ਿਆਦਾ ਢਿੱਲੀ
ਇਹ ਵੀ ਪੜ੍ਹੋ : ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ
ਇਹ ਵੀ ਪੜ੍ਹੋ : ਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
