ਭਾਰਤ ਨੇ ਕੀਤਾ ਪੋਰਟੇਬਲ ਐਂਟੀ ਟੈਂਕ ਗਾਇਡੇਡ ਮਿਜ਼ਾਇਲ ਦਾ ਸਫਲ ਪ੍ਰੀਖਣ

09/11/2019 8:44:30 PM

ਹੈਦਰਾਬਾਦ— ਭਾਰਤ ਨੇ ਅੱਜ ਆਂਧਰਾ ਪ੍ਰਦੇਸ਼ ਦੇ ਕੁਰਨੂਲ 'ਚ ਫਾਇਰਿੰਗ ਰੇਂਜ ਤੋਂ ਮੈਨ ਪੋਰਟੇਬਲ ਐਂਟੀ ਟੈਂਕ ਗਾਇਡੇਡ ਮਿਜ਼ਾਇਲ ਸਿਸਟਮ ਦਾ ਸਫਲ ਪ੍ਰੀਖਣ ਕੀਤਾ। ਇਹ ਮਿਜ਼ਾਇਲ ਪ੍ਰਣਾਲੀ ਦਾ ਤੀਜਾ ਸਫਲ ਪ੍ਰੀਖਣ ਹੈ, ਜਿਸ ਨੂੰ ਭਾਰਤੀ ਫੌਜ ਦੀ ਤੀਜੀ ਪੀੜ੍ਹੀ ਦੇ ਐਂਟੀ ਟੈਂਕ ਗਾਇਡੇਡ ਮਿਜ਼ਾਇਲ ਦੀ ਜ਼ਰੂਰਤ ਲਈ ਵਿਕਸਿਤ ਕੀਤਾ ਜਾ ਰਿਹਾ ਹੈ।

ਇਸ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਵਿਕਸਿਤ ਕੀਤਾ ਹੈ। ਮੈਨ ਪੋਰਟੇਬਲ ਐਂਟੀ ਟੈਂਕ ਗਾਇਡੇਡ ਮਿਜ਼ਾਇਲ ਦਾ ਭਾਰ ਬਹੁਤ ਘੱਟ ਹੈ। ਇਸ ਮਿਜ਼ਾਇਲ ਦੇ ਸਫਲ ਪ੍ਰੀਖਣ ਲਈ ਡੀ.ਆਰ.ਡੀ.ਓ. ਵਧਾਈ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ MPATGM  ਦਾ ਪ੍ਰੀਖਣ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਵਧਿਆ ਹੋਇਆ ਹੈ।


Inder Prajapati

Content Editor

Related News