ਸ਼੍ਰੀਲੰਕਾ ਨਾਲ ਭਾਰਤ ਦੇ ਰਿਸ਼ਤੇ ਮਹੱਤਵਪੂਰਣ, ਦੋਵੇਂ ਦੇਸ਼ਾਂ ਦੇ ਆਪਸ ''ਚ ਚੰਗੇ ਸੰਬੰਧ : ਮੋਦੀ

09/09/2017 9:38:07 PM

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼੍ਰੀਲੰਕਾ ਨਾਲ ਭਾਰਤ ਆਪਣੇ ਰਿਸ਼ਤਿਆਂ ਨੂੰ ਮਹੱਤਵਪੂਰਣ ਮੰਨਦਾ ਹੈ ਅਤੇ ਇਨ੍ਹਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦਾ ਇੱਛੁਕ ਹੈ। ਮੋਦੀ ਨੇ ਇਹ ਗੱਲ ਭਾਰਤ ਯਾਤਰਾ 'ਤੇ ਆਏ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਤਿਲਕ ਮਾਰਾਪਨਾ ਨੂੰ ਕਹੀ, ਜਿਨ੍ਹਾਂ ਨੇ ਸ਼ਨੀਵਾਰ ਨੂੰ ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ। ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਸੰਬੰਧ ਕਾਫੀ ਚੰਗੇ ਅਤੇ ਡੁੰਘੇ ਹਨ, ਜਿਸ ਕਾਰਨ ਭਾਰਤ ਸ਼੍ਰੀਲਕਾ ਨਾਲ ਆਪਣੇ ਰਿਸ਼ਤਿਆਂ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਣ ਮੰਨਦਾ ਹੈ। 

PunjabKesariਭਾਰਤ ਦੋਵੇਂ ਦੇਸ਼ਾਂ ਵਿਚਾਲੇ ਦੋ ਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਰੱਖਦਾ ਹੈ। ਪ੍ਰਧਾਨਮੰਤਰੀ ਨੇ ਇਸ ਸਾਲ ਮਈ 'ਚ ਬੈਸਾਕ ਅੰਤਰਰਾਸ਼ਟਰੀ ਦਿਵਸ ਮੌਕੇ 'ਤੇ ਆਪਣੀ ਸ਼੍ਰੀਲੰਕਾ ਦੀ ਯਾਤਰਾ ਨੂੰ ਯਾਦ ਕੀਤਾ ਅਤੇ ਮਾਰਾਪਨਾ ਨੂੰ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ। ਤਿੰਨ ਦਿਨ ਦੀ ਭਾਰਤ ਯਾਤਰਾ 'ਤੇ ਆਏ ਮਾਰਾਪਨਾ ਨੇ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਵੀ ਦੋ ਪੱਖੀ ਬੈਠਕ ਕੀਤੀ ਅਤੇ ਆਪਸੀ ਸਹਿਯੋਗ ਦੇ ਮੁੱਦੇ 'ਤੇ ਵਿਸਥਾਰ ਰੂਪ 'ਚ ਚਰਚਾ ਕੀਤੀ।


Related News