ਭਾਰਤ ’ਚ ਔਰਤ IMR ਦਰ ਮਰਦਾਂ ਦੇ ਬਰਾਬਰ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਸੀ ਵੱਡਾ ਅੰਤਰ

Tuesday, Oct 04, 2022 - 02:03 PM (IST)

ਭਾਰਤ ’ਚ ਔਰਤ IMR ਦਰ ਮਰਦਾਂ ਦੇ ਬਰਾਬਰ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ’ਚ ਸੀ ਵੱਡਾ ਅੰਤਰ

ਨਵੀਂ ਦਿੱਲੀ- ਭਾਰਤ,ਦੁਨੀਆ ਦਾ ਇਕਲੌਤਾ ਦੇਸ਼ ਸੀ ਜਿੱਥੇ ਮੁੰਡਿਆਂ ਦੇ ਮੁਕਾਬਲੇ ਇਕ ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੀ ਮੌਤ ਦਾ ਵੱਡਾ ਅਨੁਪਾਤ ਸੀ। ਆਖ਼ਰਕਾਰ 2020 ’ਚ ਇਸ ਦੀ ਮਰਦ ਅਤੇ ਮਾਦਾ ਬਾਲ ਮੌਤ ਦਰ (IMR) ਬਰਾਬਰ ਹੋ ਗਈ। 16 ਸੂਬਿਆਂ ’ਚ ਮਰਦਾਂ ਦੇ ਮੁਕਾਬਲੇ ਮਾਦਾ ਬੱਚਿਆਂ ਲਈ IMR ਵੱਧ ਰਿਹਾ ਪਰ 2011 ਤੋਂ ਇਹ ਅੰਤਰ ਘੱਟ ਹੋ ਗਿਆ ਸੀ।

ਬਾਲ ਮੌਤ ਦਰ ਹਰ 1,000 ਜੀਵਤ ਜਨਮਾਂ ਲਈ ਬਾਲ ਮੌਤਾਂ ਦੀ ਗਿਣਤੀ ਹੈ। ਗ੍ਰਾਮੀਣ ਭਾਰਤ ਵਿਚ ਹਾਲਾਂਕਿ ਇਹ ਪਾੜਾ ਘਟਿਆ ਹੈ ਪਰ ਔਰਤ IMR ਮਰਦ IMR ਨਾਲੋਂ ਮਾਮੂਲੀ ਤੌਰ 'ਤੇ ਵੱਧ ਰਹੀ ਹੈ। ਹਾਲਾਂਕਿ ਸ਼ਹਿਰੀ ਭਾਰਤ ਵਿਚ ਜਿੱਥੇ 2011 ਵਿਚ ਮਰਦ ਅਤੇ ਮਾਦਾ IMR ਵਿਚਕਾਰ ਪਾੜਾ ਵੱਧ ਸੀ ਉੱਥੇ 2020 ਤੱਕ ਮਾਦਾ IMR ਮਰਦਾਂ ਨਾਲੋਂ ਘੱਟ ਹੋ ਗਈ। 2011 ਵਿਚ ਉੱਤਰਾਖੰਡ ਨੂੰ ਛੱਡ ਕੇ ਜਿੱਥੇ ਦੋਵੇਂ ਦਰਾਂ ਬਰਾਬਰ ਸਨ, ਸਾਰੇ ਸੂਬਿਆਂ ’ਚ ਪੁਰਸ਼ਾਂ ਦੀ ਤੁਲਨਾ ’ਚ ਔਰਤ ਬਾਲ ਮੌਤ ਵਧ IMR ਸੀ। 

PunjabKesari

 

ਛੱਤੀਸਗੜ੍ਹ ’ਚ 2020 ’ਚ ਸਭ ਤੋਂ ਵੱਧ ਅੰਤਰ ਸੀ, 41 ਔਰਤ IMR ਦੇ ਮੁਕਾਬਲੇਪੁਰਸ਼ IMR ਦੇ ਨਾਲ ਸਭ ਤੋਂ ਵੱਧ ਅੰਤਰ ਸੀ। ਹਾਲਾਂਕਿ ਛੱਤੀਸਗੜ੍ਹ ਵਿਚ ਸਮੁੱਚੀ IMR 48 ਤੋਂ 38 ਤੱਕ ਡਿੱਗੀ। ਇਹ ਉਨ੍ਹਾਂ ਕੁਝ ਸੂਬਿਆਂ ’ਚੋਂ ਇਕ ਹੈ ਜਿੱਥੇ 2011 ਦਰਮਿਆਨ ਮਰਦ ਅਤੇ ਔਰਤ IMR ਵਿਚ ਪਾੜਾ ਵਧਿਆ ਹੈ। 2020 ਹੋਰ ਸੂਬਿਆਂ ਜਿਨ੍ਹਾਂ ’ਚ ਪਾੜੇ ਵਿਚ ਮਾਮੂਲੀ ਵਾਧਾ ਹੋਇਆ ਹੈ, ਇਸ ’ਚ ਬਿਹਾਰ, ਅਸਾਮ ਅਤੇ ਕਰਨਾਟਕ ਸ਼ਾਮਲ ਹਨ।

ਸਾਰੇ ਸੂਬਿਆਂ ’ਚ ਪੇਂਡੂ IMR ਸ਼ਹਿਰੀ ਖੇਤਰਾਂ ਨਾਲੋਂ ਵੱਧ ਸੀ ਪਰ 2011 ਵਿਚ ਹਿਮਾਚਲ ਪ੍ਰਦੇਸ਼, ਗੁਜਰਾਤ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਕੇਰਲ, ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਕਈ ਸੂਬਿਆਂ ’ਚ ਸ਼ਹਿਰੀ ਖੇਤਰਾਂ ਵਿਚ ਮਰਦ ਅਤੇ ਔਰਤ IMR ਪਾੜਾ ਜ਼ਿਆਦਾ ਸੀ। 2020 ਤੱਕ ਇਨ੍ਹਾਂ ’ਚੋਂ ਜ਼ਿਆਦਾਤਰ ਸੂਬਿਆਂ ਵਿਚ ਇਹ ਰੁਝਾਨ ਉਲਟ ਹੋ ਗਿਆ ਸੀ। 2020 ਲਈ ਸੰਯੁਕਤ ਰਾਸ਼ਟਰ ਦੇ ਅੰਕੜੇ ਦਰਸਾਉਂਦੇ ਹਨ ਕਿ ਜਿਨ੍ਹਾਂ ਦੇਸ਼ਾਂ ਵਿਚ IMR 20 ਤੋਂ ਉੱਪਰ ਸੀ, ਉਨ੍ਹਾਂ ਵਿਚੋਂ ਭਾਰਤ ਹੀ ਇਕ ਅਜਿਹਾ ਦੇਸ਼ ਸੀ, ਜਿੱਥੇ ਮਰਦ ਅਤੇ ਔਰਤ IMR ਲਗਭਗ ਬਰਾਬਰ ਸਨ।


author

Tanu

Content Editor

Related News