ਦਵਾਈ ਲੈਣ ਜਾ ਰਹੀ ਇੱਕ ਔਰਤ ਦੀ ਬੱਸ ''ਚ ਮੌਤ
Wednesday, Nov 26, 2025 - 05:00 PM (IST)
ਬਠਿੰਡਾ (ਸੁਖਵਿੰਦਰ) : ਬਰਨਾਲਾ ਤੋਂ ਬਠਿੰਡਾ ਆ ਰਹੀ ਇੱਕ ਬੱਸ 'ਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਉਹ ਦਵਾਈ ਲੈਣ ਲਈ ਏਮਜ਼ ਜਾ ਰਹੀ ਸੀ। ਉਸਦੀ ਹਾਲਤ ਨਾਜ਼ੁਕ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਵਰਕਰ ਸੰਦੀਪ ਸਿੰਘ ਗਿੱਲ ਨੇ ਔਰਤ ਨੂੰ ਰਸਤੇ ਵਿਚ ਹੀ ਉਤਾਰਿਆ ਅਤੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ।
ਸਿਵਲ ਹਸਪਤਾਲ ਵਿਚ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਔਰਤ ਦਵਾਈ ਲੈਣ ਲਈ ਸੰਘੇੜਾ ਪਿੰਡ ਤੋਂ ਏਮਜ਼ ਜਾ ਰਹੀ ਸੀ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰ ਕੌਰ ਪਤਨੀ ਜਰਨੈਲ ਸਿੰਘ ਵਾਸੀ ਸੰਘੇੜਾ ਵਜੋਂ ਹੋਈ।
