ਵੱਡਾ ਹਾਦਸਾ, ਰਾਵੀ ਦਰਿਆ 'ਚ ਟਰੈਕਟਰ ਸਮੇਤ ਦਰਿਆ 'ਚ ਰੁੜਿਆ ਨੌਜਵਾਨ, ਹੋਈ ਮੌਤ
Tuesday, Nov 25, 2025 - 03:19 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਦੇ ਰਾਵੀ ਦਰਿਆ ਤੇ ਪਿੰਡ ਮਰਾੜਾ ਨੇੜੇ ਟਰੈਕਟਰ ਟਰਾਲੀ ਰਾਹੀਂ ਦਰਿਆ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਜਾ ਰਹੇ ਨੌਜਵਾਨ ਦਾ ਅਚਾਨਕ ਸੰਤੁਲਨ ਵਿਗੜ ਗਿਆ, ਜਿਸ ਕਾਰਨ ਟਰੈਕਟਰ ਟਰਾਲੀ ਦਰਿਆ 'ਚ ਪਲਟ ਗਈ ਅਤੇ ਨੌਜਵਾਨ ਦੀ ਦਰਿਆ 'ਚ ਰੁੜਨ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...
ਜਾਣਕਾਰੀ ਅਨੁਸਾਰ ਰਾਵੀ ਦਰਿਆ ਦੇ ਨੇੜਲੇ ਇਲਾਕੇ ਅੰਦਰ ਹੜ੍ਹਾਂ ਕਾਰਨ ਖੇਤਾਂ 'ਚ ਚੜੀ ਰੇਤ ਨੂੰ ਚੁੱਕਣ ਲਈ ਪੰਜਾਬ ਸਰਕਾਰ ਦੀ ਪਾਲਿਸੀ ਜਿਸ ਦਾ ਖੇਤ ਉਸਦੀ ਰੇਤ ਤਹਿਤ ਦਰਿਆ ਦੇ ਨੇੜਲੇ ਇਲਾਕੇ ਅੰਦਰ ਰੇਤ ਨੂੰ ਇੱਧਰ ਉਧਰ ਲਿਆਂਦਾ ਜਾ ਰਿਹਾ ਸੀ, ਜਦ ਇੱਕ ਨੌਜਵਾਨ ਟਰੈਕਟਰ ਟਰਾਲੀ 'ਤੇ ਸਵਾਰ ਹੋ ਕੇ ਪਾਰਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਉਸਦੀ ਟਰੈਕਟਰ ਟਰਾਲੀ ਦਰਿਆ ਵਿਚ ਡੁੰਘੀ ਜਗਾ ਵਿੱਚ ਪੈ ਗਈ ਜਿਸ ਕਾਰਨ ਨੌਜਵਾਨ ਟਰੈਕਟਰ ਤੋਂ ਹੇਠਾਂ ਡਿੱਗਣ ਕਾਰਨ ਦਰਿਆ ਦੇ ਪਾਣੀ ਵਿਚ ਰੁੜ ਗਿਆ । ਜਿਸ ਦੀ ਬੜੀ ਜੱਦੋ-ਜਹਿਦ ਕਰਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਕੱਢੀ ਗਈ ਹੈ।
ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ
ਉਧਰ ਇਸ ਸਬੰਧੀ ਜਦ ਡੀਐੱਸਪੀ ਦੀਨਾਨਗਰ ਰਜਿੰਦਰ ਮਿਹਨਾਸ ਨਾਲ ਗੱਲਬਾਤ ਕੀਤੀ ਗਈ ਤਾਂ ਨੌਜਵਾਨ ਦੀ ਪਹਿਚਾਣ ਰਣਜੀਤ ਸਿੰਘ ਪਿੰਡ ਮਾਖੋਵਾਲ ਥਾਣਾ ਦਸੂਹਾ ਹੁਸ਼ਿਆਰਪੁਰ ਵਜੋਂ ਦੱਸੀ ਗਈ ਹੈ। ਜੋ ਇੱਥੇ ਇਕ ਕਰੈਸ਼ਰ 'ਤੇ ਕੰਮਕਾਰ ਕਰਦਾ ਸੀ, ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੋਟਲ ’ਚ ਔਰਤ ਦਾ ਕਤਲ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਫੜੇ ਗਏ ਮੁਲਜ਼ਮ ਨੇ ਦੱਸੀ ਇਹ ਵਜ੍ਹਾ
