ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਮੰਡੀ ਬੋਰਡ ਦੇ ਜੇ. ਈ. ਨੂੰ ਕੀਤਾ ਗਿਆ ਬਰਖ਼ਾਸਤ (ਵੀਡੀਓ)

Monday, Nov 17, 2025 - 05:09 PM (IST)

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਮੰਡੀ ਬੋਰਡ ਦੇ ਜੇ. ਈ. ਨੂੰ ਕੀਤਾ ਗਿਆ ਬਰਖ਼ਾਸਤ (ਵੀਡੀਓ)

ਮਾਨਸਾ/ਚੰਡੀਗੜ੍ਹ (ਵੈੱਬ ਡੈਸਕ, ਸੰਦੀਪ ਮਿੱਤਲ) : ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਮੰਡੀ ਬੋਰਡ ਦੇ ਜੇ. ਈ. ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦਰਅਸਲ ਇਹ ਵੱਡੀ ਕਾਰਵਾਈ ਸੀ. ਐੱਮ. ਫਲਾਈਂਗ ਸਕੁਐਡ ਵਲੋਂ ਸੜਕ ਨਿਰਮਾਣ 'ਚ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ 'ਤੇ ਜ਼ੀਰੋ ਟਾਲਰੈਂਸ ਤਹਿਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮਾਰਕਿਟ ਕਮੇਟੀ ਭੀਖੀ ਦੇ ਮਾਖਾ ਚਹਿਲਾਂ ਵਿਸ਼ੇਸ਼ ਸੰਪਰਕ ਮਾਰਗ 'ਤੇ ਅਚਾਨਕ ਨਿਰੀਖਣ ਦੌਰਾਨ ਨਿਰਮਾਣ 'ਚ ਖਾਮੀਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਜੇ. ਈ. ਗੁਰਪ੍ਰੀਤ ਸਿੰਘ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਇਸ ਤੋਂ ਇਲਾਵਾ ਉਪਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਐੱਸ. ਡੀ. ਓ. ਅਧੀਨ ਆਉਣ ਵਾਲੇ ਸਾਰੇ ਕੰਮਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ। ਪੰਜਾਬ ਸਰਕਾਰ ਦਾ ਸਾਫ਼ ਸੰਦੇਸ਼ ਹੈ ਕਿ ਸੂਬੇ 'ਚ ਸੜਕ ਨਿਰਮਾਣ ਕਾਰਜਾਂ 'ਚ ਭ੍ਰਿਸ਼ਟਾਚਾਰ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰ ਰਹਿਣ ਸਾਵਧਾਨ! PSPCL ਨੇ ਲਿਆ ਵੱਡਾ ਫ਼ੈਸਲਾ, ਹੁਣ ਗਲਤੀ ਨਾਲ ਵੀ...
ਪੜ੍ਹੋ ਕੀ ਹੈ ਪੂਰਾ ਮਾਮਲਾ
ਪਿੰਡ ਮਾਖਾ ਚਹਿਲਾਂ ਦੀ ਇਸ ਸੜਕ ਦਾ ਪਿਛਲੇ ਦਿਨੀਂ ਨਵ-ਨਿਰਮਾਣ ਹੋਇਆ ਸੀ। ਲੋਕਾਂ ਨੇ ਮੁੱਖ ਮੰਤਰੀ ਮਾਨ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਸੜਕ ਨੂੰ ਬਣਾਉਣ ਲਈ ਇੰਨਾ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਕਿ ਸੜਕ ਹੱਥਾਂ ਨਾਲ ਹੀ ਭੁਰ ਰਹੀ ਹੈ। ਇਸ ’ਤੇ ਤੁਰੰਤ ਐਕਸ਼ਨ ਲੈਂਦਿਆਂ ਇਸ ਲਈ ਜ਼ਿੰਮੇਵਾਰ ਮੰਨਦਿਆਂ ਮੰਡੀ ਬੋਰਡ ਦੇ ਜੇ. ਈ. ਗੁਰਪ੍ਰੀਤ ਸਿੰਘ ਨੂੰ ਨੌਕਰੀਓਂ ਬਰਖ਼ਾਸਤ ਕਰਨ ਦੇ ਨਾਲ-ਨਾਲ ਉਪ ਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕਰਕੇ ਉਸ ਅਧੀਨ ਆਉਂਦੇ ਸਾਰੇ ਕੰਮਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਸੜਕ ਦੇ ਮਟੀਰੀਅਲ ਦੀ ਗੁਣਵੱਤਾ ਵਿੱਚ ਇਹ ਕਮੀ ਪਾਏ ਜਾਣ ’ਤੇ ਸਰਕਾਰ ਵੱਲੋਂ ਫੌਰੀ ਤੌਰ ’ਤੇ ਇਹ ਕਾਰਵਾਈ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News