ਭਾਰਤ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ; 3.11 ਲੱਖ ਨਵੇਂ ਮਾਮਲੇ, 24 ਘੰਟਿਆਂ ’ਚ 4077 ਮੌਤਾਂ

Sunday, May 16, 2021 - 11:59 AM (IST)

ਭਾਰਤ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ; 3.11 ਲੱਖ ਨਵੇਂ ਮਾਮਲੇ, 24 ਘੰਟਿਆਂ ’ਚ 4077 ਮੌਤਾਂ

ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ’ਚ ਪਿਛਲੇ 3 ਮਹੀਨਿਆਂ ਤੋਂ ਗਿਰਾਵਟ ਆ ਰਹੀ ਹੈ ਪਰ ਕੋਵਿਡ ਮਰੀਜ਼ਾਂ ਦੇ ਮਰਨ ਵਾਲਿਆਂ ਦਾ ਸਿਲਸਿਲਾ ਅਜੇ ਰੁੱਕਦਾ ਨਜ਼ਰ ਨਹੀਂ ਆ ਰਿਹਾ। ਕੋੋਰੋਨਾ ਮਾਮਲਿਆਂ ਵਿਚ ਜਾਰੀ ਗਿਰਾਵਟ ਦਰਮਿਆਨ ਪਿਛਲੇ 24 ਘੰਟਿਆਂ ਵਿਚ 3,11,170 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਮਹਾਮਾਰੀ ਨਾਲ 4077 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਇਸ ਸਮੇਂ ਦੌਰਾਨ 3,62,437 ਲੋਕਾਂ ਨੇ ਇਸ ਮਹਾਮਾਰੀ ਨੂੰ ਮਾਤ ਦਿੱਤੀ ਹੈ। ਜਿਸ ਨੂੰ ਮਿਲਾ ਕੇ ਹੁਣ ਤੱਕ 2,07,95,335 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।  ਜਿਸ ਨਾਲ ਰਿਕਵਰੀ ਦਰ ਵੱਧ ਕੇ 83.83 ਫ਼ੀਸਦੀ ਹੋ ਗਈ ਹੈ। ਇਸ ਦਰਮਿਆਨ 17 ਲੱਖ 33 ਹਜ਼ਾਰ 232 ਲੋਕਾਂ ਨੂੰ ਕੋਰੋੋਨਾ ਦੇ ਟੀਕੇ ਲਾਏ ਗਏ। ਦੇਸ਼ ਵਿਚ ਹੁਣ ਤੱਕ 18 ਕਰੋੜ 22 ਲੱਖ 20 ਹਜ਼ਾਰ 164 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। 

ਇਹ ਵੀ ਪੜ੍ਹੋ– ਭਾਰਤ ’ਚ 24 ਘੰਟਿਆਂ ’ਚ 3.26 ਲੱਖ ਨਵੇਂ ਮਾਮਲੇ, ਹੁਣ ਤੱਕ 2 ਕਰੋੜ ਤੋਂ ਵੱਧ ਮਰੀਜ਼ ਹੋਏ ਸਿਹਤਯਾਬ

PunjabKesari

ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 3,11,170 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 2,46,84,077 ਹੋ ਗਈ ਹੈ। ਇਸ ਦੌਰਾਨ 4,077 ਲੋਕਾਂ ਦੇ ਜਾਨ ਗੁਆਉਣ ਨਾਲ ਮਿ੍ਰਤਕਾਂ ਦੀ ਗਿਣਤੀ 2,70,284 ’ਤੇ ਪਹੁੰਚ ਗਈ ਹੈ। ਦੇਸ਼ ’ਚ ਸਰਗਰਮ ਮਾਮਲੇ 36,18,458 ਹਨ। ਦੇਸ਼ ’ਚ ਹੁਣ ਤੱਕ 2,07,95,335 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ– ਵਿਸਰਜਨ’ ਦੀ ਉਡੀਕ ’ਚ ਅਸਥੀਆਂ, ਕੁਝ ਆਪਣੇ ਰੱਖ ਕੇ ਭੁੱਲੇ ਤਾਂ ਕਈਆਂ ਨੂੰ ਹੈ ਕੋਰੋਨਾ ਦਾ ਡਰ

PunjabKesari

ਭਾਰਤ ਨੇ 4 ਮਈ ਨੂੰ ਦੋ ਕਰੋੜ ਮਾਮਲਿਆਂ ਦਾ ਅੰਕੜਾ ਪਾਰ ਕਰ ਲਿਆ ਸੀ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ 15 ਮਈ ਤੱਕ 31,48,50,143 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ’ਚੋਂ 18,32,950 ਨਮੂਨਿਆਂ ਦੀ ਜਾਂਚ ਸ਼ਨੀਵਾਰ ਨੂੰ ਕੀਤੀ ਗਈ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਦੇਸ਼ ’ਚ ਕੋਵਿਡ-19 ਦੇ ਕੁੱਲ ਮਾਮਲਿਆਂ ਵਿਚੋਂ 85 ਫ਼ੀਸਦੀ ਮਾਮਲੇ 10 ਸੂਬਿਆਂ ਤੋਂ ਹਨ। ਜਦਕਿ 11 ਸੂਬਿਆਂ ਵਿਚ ਵਾਇਰਸ ਦੇ 1-1 ਲੱਖ ਤੋਂ ਵੱਧ ਸਰਗਰਮ ਕੇਸ ਹਨ। ਹਾਲਾਂਕਿ ਭਾਰਤ ਵਿਚ ਕੋਰੋਨਾ ਲਪੇਟ ਵਿਚ ਆਏ ਲੋਕਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 84.25 ਫ਼ੀਸਦੀ  ਹੈ।

ਇਹ ਵੀ ਪੜ੍ਹੋ– WHO ਦਾ ਦਾਅਵਾ: ਭਾਰਤ ’ਚ ਕਹਿਰ ਢਾਹ ਰਿਹਾ ਕੋਰੋਨਾ ਦਾ ‘ਟ੍ਰਿਪਲ ਮਿਊਟੈਂਟ’ ਪੂਰੀ ਦੁਨੀਆ ਲਈ ਖ਼ਤਰਾ


author

Tanu

Content Editor

Related News