''ਮਹਾਮਾਰੀ'' ਦਾ ਰੂਪ ਧਾਰ ਸਕਦੀ ਹੈ ਇਹ ਬੀਮਾਰੀ ! ਭੁੱਲ ਕੇ ਵੀ ਨਾ ਕਰੋ Ignore, ਡਾਕਟਰਾਂ ਨੇ ਦਿੱਤੀ ਚਿਤਾਵਨੀ

Sunday, Nov 02, 2025 - 02:25 PM (IST)

''ਮਹਾਮਾਰੀ'' ਦਾ ਰੂਪ ਧਾਰ ਸਕਦੀ ਹੈ ਇਹ ਬੀਮਾਰੀ ! ਭੁੱਲ ਕੇ ਵੀ ਨਾ ਕਰੋ Ignore, ਡਾਕਟਰਾਂ ਨੇ ਦਿੱਤੀ ਚਿਤਾਵਨੀ

ਨੈਸ਼ਨਲ ਡੈਸਕ- ਭਾਰਤ 'ਚ ਗੰਭੀਰ ਕਿਡਨੀ ਰੋਗ (Chronic Kidney Disease - CKD) ਤੇਜ਼ੀ ਨਾਲ ਇਕ ਵੱਡੀ ਜਨ ਸਿਹਤ ਚਿੰਤਾ ਵਜੋਂ ਉਭਰ ਰਿਹਾ ਹੈ। ਪ੍ਰਸਿੱਧ ਗੁਰਦਾ ਮਾਹਿਰ ਡਾ. ਐਚ. ਸੂਦਰਸ਼ਨ ਬੱਲਾਲ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਮਾਮਲੇ 'ਤੇ ਸਮੇਂ ‘ਤੇ ਧਿਆਨ ਨਾ ਦਿੱਤਾ ਗਿਆ, ਤਾਂ ਇਹ ਗੁਰਦੇ ਨਾਲ ਸੰਬੰਧਿਤ ਇਕ "ਮਹਾਮਾਰੀ" ਦਾ ਰੂਪ ਧਾਰ ਸਕਦਾ ਹੈ।

ਡਾ. ਬੱਲਾਲ ਨੇ ਕਿਹਾ ਕਿ ਗੁਰਦਾ ਰੋਗ ਸਿਰਫ਼ ਬਜ਼ੁਰਗਾਂ ਜਾਂ ਸ਼ਹਿਰੀ ਲੋਕਾਂ ਤੱਕ ਸੀਮਿਤ ਨਹੀਂ ਰਹੇ, ਹੁਣ ਇਹ ਜੀਵਨਸ਼ੈਲੀ ਨਾਲ ਜੁੜੇ ਰੋਗਾਂ ਜਿਵੇਂ ਕਿ ਸ਼ੂਗਰ (ਡਾਇਬੀਟੀਜ਼) ਅਤੇ ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਹਰ ਵਰਗ ਦੇ ਲੋਕਾਂ 'ਚ ਪਸਰ ਰਹੇ ਹਨ। ਇਸ ਤੋਂ ਇਲਾਵਾ, ਵਾਤਾਵਰਣੀ ਅਤੇ ਵਪਾਰਕ (occupational) ਕਾਰਕ ਵੀ ਹਾਲਤ ਨੂੰ ਹੋਰ ਜਟਿਲ ਬਣਾ ਰਹੇ ਹਨ।

ਇਹ ਵੀ ਪੜ੍ਹੋ : ਨਵੰਬਰ ਮਹੀਨਾ ਵੀ ਰਹੇਗਾ ਗਰਮ, ਨਹੀਂ ਪਵੇਗੀ ਕੜਾਕੇ ਦੀ ਠੰਡ! IMD ਨੇ ਦੱਸੀ ਇਹ ਵਜ੍ਹਾ

ਗੁਰਦਾ ਮਾਹਿਰ ਦਾ ਚਿੰਤਾਜਨਕ ਅੰਕੜਾ

ਡਾ. ਬੱਲਾਲ ਨੇ ਕਿਹਾ,“ਜਦੋਂ ਮੈਂ 1991 'ਚ ਅਮਰੀਕਾ ਤੋਂ ਵਾਪਸ ਆਇਆ ਸੀ, ਉਸ ਵੇਲੇ ਪੂਰੇ ਭਾਰਤ 'ਚ ਸਿਰਫ਼ 800 ਗੁਰਦਾ ਰੋਗ ਮਾਹਿਰ ਸਨ। ਉਸ ਸਮੇਂ ਅਮਰੀਕਾ 'ਚ ਭਾਰਤੀਆਂ ਦੀ ਗਿਣਤੀ ਭਾਰਤ ਤੋਂ ਵੀ ਵੱਧ ਸੀ।” ਉਨ੍ਹਾਂ ਨੇ ਕਿਹਾ ਕਿ ਅੱਜ ਹਾਲਤ 'ਚ ਕੁਝ ਸੁਧਾਰ ਹੋਇਆ ਹੈ। ਦੇਸ਼ ਭਰ 'ਚ ਹਜ਼ਾਰਾਂ ਮਾਹਿਰ ਅਤੇ ਉੱਚ ਇਲਾਜੀ ਸੁਵਿਧਾਵਾਂ ਉਪਲੱਬਧ ਹਨ, ਪਰ ਫਿਰ ਵੀ ਗੁਰਦੇ ਦੇ ਮਰੀਜ਼ਾਂ ਦੀ ਸੰਖਿਆ ਦੇ ਮੁਕਾਬਲੇ ਇਲਾਜ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।

ਇਹ ਵੀ ਪੜ੍ਹੋ : ਅੱਜ ਬਣ ਰਿਹੈ ਦੁਰਲੱਭ ਸੰਯੋਗ! ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ

ਗੰਭੀਰ ਅੰਕੜੇ

  • ਹਰ ਸਾਲ ਲਗਭਗ 2 ਲੱਖ ਲੋਕ ਗੰਭੀਰ ਗੁਰਦਾ ਰੋਗ (CKD) ਦਾ ਸ਼ਿਕਾਰ ਬਣਦੇ ਹਨ।
  • ਇਸ ਤੋਂ 10 ਗੁਣਾ ਵੱਧ ਲੋਕ ਹਲਕੇ ਗੁਰਦਾ ਰੋਗਾਂ ਨਾਲ ਪੀੜਤ ਹੁੰਦੇ ਹਨ।
  • ਕੇਵਲ 25 ਫ਼ੀਸਦੀ ਤੋਂ ਘੱਟ ਮਰੀਜ਼ਾਂ ਨੂੰ ਹੀ ਇਲਾਜ ਮਿਲ ਪਾਉਂਦਾ ਹੈ।

ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ 10 ਗ੍ਰਾਮ Gold ਦੇ ਨਵੇਂ ਰੇਟ

ਬੀਮਾਰੀ ਦੇ ਮੁੱਖ ਕਾਰਨ

  • ਸ਼ੂਗਰ (Diabetes)
  • ਹਾਈ ਬਲੱਡ ਪ੍ਰੈਸ਼ਰ (Hypertension)
  • ਖਰਾਬ ਜੀਵਨਸ਼ੈਲੀ, ਪ੍ਰਦੂਸ਼ਣ ਅਤੇ ਰਸਾਇਣਕ ਪਦਾਰਥਾਂ ਨਾਲ ਸੰਪਰਕ

ਡਾਕਟਰਾਂ ਦੀ ਅਪੀਲ

ਮਾਹਿਰਾਂ ਨੇ ਕਿਹਾ ਕਿ ਜੇ ਲੋਕ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਸਮੇਂ-ਸਮੇਂ ਤੇ ਸਿਹਤ ਜਾਂਚ ਕਰਵਾਉਣ ਅਤੇ ਸ਼ੂਗਰ ਤੇ ਬਲੱਡ ਪ੍ਰੈਸ਼ਰ ‘ਤੇ ਕੰਟਰੋਲ ਰੱਖਣ ਤਾਂ ਗੁਰਦਾ ਰੋਗਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News