ਤੁਸੀਂ ਵੀ ਬਣਾਓ ਕ੍ਰਿਸਪੀ ਭਿੰਡੀ, ਬੇਹੱਦ ਆਸਾਨ ਹੈ ਰੈਸਿਪੀ
Tuesday, Oct 21, 2025 - 10:21 AM (IST)

ਵੈੱਬ ਡੈਸਕ- ਜੇਕਰ ਤੁਸੀਂ ਭਿੰਡੀ ਦੇ ਸ਼ੌਂਕੀਨ ਹੋ ਪਰ ਇਸ ਨੂੰ ਹਮੇਸ਼ਾ ਦੀ ਤਰ੍ਹਾਂ ਸਾਧਾਰਣ ਤਰੀਕੇ ਨਾਲ ਨਹੀਂ, ਕੁਝ ਨਵਾਂ ਅਤੇ ਮਜ਼ੇਦਾਰ ਬਣਾਉਣਾ ਚਾਹੁੰਦੇ ਹੋ ਤਾਂ ਕ੍ਰਿਸਪੀ ਭਿੰਡੀ ਤੁਹਾਡੇ ਲਈ ਪਰਫੈਕਟ ਡਿਸ਼ ਹੈ। ਬਾਹਰੋਂ ਕੁਰਕੁਰੀ ਅਤੇ ਅੰਦਰੋਂ ਮੁਲਾਇਮ ਇਹ ਭਿੰਡੀ ਸਨੈਕ ਦੀ ਤਰ੍ਹਾਂ ਵੀ ਖਾਧੀ ਜਾ ਸਕਦੀ ਹੈ ਜਾਂ ਫਿਰ ਖਾਣ ਨਾਲ ਸਾਈਡ ਡਿਸ਼ ਵਜੋਂ ਪਰੋਸੀ ਜਾ ਸਕਦੀ ਹੈ। ਮਸਾਲਿਆਂ ਅਤੇ ਬੇਸਨ ਦੇ ਲਾਜਵਾਬ ਮੇਲ ਨਾਲ ਬਣੀ ਇਹ ਰੈਸਿਪੀ ਸਵਾਦ ਦੇ ਨਾਲ-ਨਾਲ ਬਹੁਤ ਹਲਕੀ ਵੀ ਹੁੰਦੀ ਹੈ।
Servings - 4
ਸਮੱਗਰੀ
ਭਿੰਡੀ- 450 ਗ੍ਰਾਮ
ਨਿੰਬੂ ਦਾ ਰਸ- 1 ਛੋਟਾ ਚਮਚ
ਲਾਲ ਮਿਰਚ ਪਾਊਡਰ- 2 ਛੋਟੇ ਚਮਚ
ਜੀਰਾ ਪਾਊਡਰ- 1 ਛੋਟਾ ਚਮਚ
ਚਾਟ ਮਸਾਲਾ- 1 ਵੱਡਾ ਚਮਚ
ਹਲਦੀ ਪਾਊਡਰ- 1/4 ਛੋਟਾ ਚਮਚ
ਧਨੀਆ ਪਾਊਡਰ- 1 ਛੋਟਾ ਚਮਚ
ਅਜਵਾਇਨ- 1/4 ਛੋਟਾ ਚਮਚ
ਹਿੰਗ- 1/8 ਚਮਚ
ਲੂਣ- 1 ਚਮਚ
ਬੇਸਨ- 50 ਗ੍ਰਾਮ
ਕੋਰਨ ਫਲੋਰ- 2 ਵੱਡੇ ਚਮਚ
ਚੌਲਾਂ ਦਾ ਆਟਾ- 1 ਚਮਚ
ਤੇਲ- ਤਲਣ ਲਈ
ਵਿਧੀ
1- ਇਕ ਵੱਡੇ ਬਾਊਲ 'ਤੇ ਤੇਲ ਨੂੰ ਛੱਡ ਕੇ ਬਾਕੀ ਸਾਰੀ ਸਮੱਗਰੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਭਿੰਡੀ 'ਤੇ ਮਸਾਲੇ ਅਤੇ ਆਟਾ ਚੰਗੀ ਤਰ੍ਹਾਂ ਲੱਗ ਜਾਣ।
2- ਕੜ੍ਹਾਹੀ 'ਚ ਪੂਰਾ ਤੇਲ ਗਰਮ ਕਰੋ।
3- ਭਿੰਡੀ ਨੂੰ ਛੋਟੇ ਬੈਚ 'ਚ ਪਾ ਕੇ ਸੁਨਹਿਰਾ ਅਤੇ ਕ੍ਰਿਸਪੀ ਹੋਣ ਤੱਕ ਡੀਪ ਫ੍ਰਾਈ ਕਰੋ।
4- ਤਲੀ ਹੋਈ ਭਿੰਡੀ ਨੂੰ ਟਿਸ਼ੂ ਪੇਪਰ 'ਤੇ ਕੱਢੋ ਤਾਂ ਕਿ ਵਾਧੂ ਤੇਲ ਨਿਕਲ ਜਾਵੇ।
5- ਗਰਮਾ-ਗਰਮ ਕ੍ਰਿਸਪੀ ਭਿੰਡੀ ਨੂੰ ਪਰੋਸੋ- ਚਾਹ ਜਾਂ ਦਾਲ ਚੌਲ ਨਾਲ ਮਜ਼ੇਦਾਰ ਲੱਗਦੀ ਹੈ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8