ਪੁਰਾਣੀ ਤੋਂ ਪੁਰਾਣੀ ਖੰਘ ਦੂਰ ਕਰੇਗਾ ਇਹ ਦੇਸੀ ਨੁਸਖ਼ਾ, ਸਰਦੀਆਂ ''ਚ ਹੈ ਬੇਹੱਦ ਫ਼ਾਇਦੇਮੰਦ
Monday, Oct 27, 2025 - 10:25 AM (IST)
ਹੈਲਥ ਡੈਸਕ- ਅਕਤੂਬਰ ਦਾ ਮਹੀਨਾ ਖਤਮ ਹੁੰਦੇ-ਹੁੰਦੇ ਠੰਡ ਨੇ ਦਸਤਕ ਦੇ ਦਿੱਤੀ ਹੈ। ਇਹ ਮੌਸਮ ਜਿੱਥੇ ਸੁਹਾਵਣਾ ਹੁੰਦਾ ਹੈ, ਉਥੇ ਨਾਲ ਹੀ ਖੰਘ, ਜ਼ੁਕਾਮ ਅਤੇ ਛਾਤੀ 'ਚ ਜੰਮਦੇ ਕਫ ਦੀ ਸਮੱਸਿਆ ਵੀ ਲੈ ਕੇ ਆਉਂਦਾ ਹੈ। ਕਈ ਵਾਰੀ ਦਵਾਈਆਂ ਖਾਣ ਦੇ ਬਾਵਜੂਦ ਵੀ ਇਹ ਤਕਲੀਫ਼ਾਂ ਠੀਕ ਨਹੀਂ ਹੁੰਦੀਆਂ। ਅਜਿਹੇ 'ਚ ਆਯੁਰਵੈਦਿਕ ਤੇ ਦੇਸੀ ਨੁਸਖੇ ਬਹੁਤ ਹੀ ਅਸਰਦਾਰ ਸਾਬਤ ਹੋ ਸਕਦੇ ਹਨ।
ਪੁਰਾਣੀ ਖੰਘ ਤੇ ਕਫ ਲਈ ਇਹ ਨੁਸਖਾ ਸਭ ਤੋਂ ਪ੍ਰਭਾਵਸ਼ਾਲੀ
ਪੁਰਾਣੀ ਖੰਘ ਅਤੇ ਜੰਮੇ ਹੋਏ ਕਫ ਨੂੰ ਖਤਮ ਕਰਨ ਲਈ ਇਹ ਨੁਸਖਾ ਬਹੁਤ ਕਾਰਗਰ ਹੈ —
- ਸਭ ਤੋਂ ਪਹਿਲਾਂ ਇਕ ਨਿੰਬੂ ਨੂੰ ਹਲਕੇ ਸੇਕ 'ਤੇ ਕਰੀਬ 20 ਮਿੰਟ ਤੱਕ ਗਰਮ ਕਰੋ।
- ਫਿਰ ਉਸ ਨੂੰ ਵਿਚੋਂ ਕੱਟ ਲਵੋ।
- ਇਕ ਚਮਚ 'ਚ ਅੱਧਾ ਚਮਚ ਨਿੰਬੂ ਦਾ ਰਸ, ਅੱਧਾ ਚਮਚ ਅਦਰਕ ਦਾ ਰਸ, ਇਕ ਚਮਚ ਸ਼ਹਿਦ ਅਤੇ ਥੋੜ੍ਹਾ ਕਾਲਾ ਲੂਣ ਮਿਲਾ ਕੇ ਮਿਸ਼ਰਣ ਤਿਆਰ ਕਰੋ।
- ਇਸ ਮਿਸ਼ਰਣ ਨੂੰ ਹੌਲੀ-ਹੌਲੀ ਖਾਓ। ਇਹ ਘਰੇਲੂ ਦਵਾਈ ਦਾ ਮਿਊਕੋਲਾਇਟਿਕ ਐਕਸ਼ਨ (Mucolytic Action) ਛਾਤੀ 'ਚ ਜੰਮੇ ਕਫ ਨੂੰ ਢਿੱਲਾ ਕਰਦਾ ਹੈ ਅਤੇ ਲੰਬੇ ਸਮੇਂ ਤੋਂ ਚਲ ਰਹੀ ਖੰਘ ਤੋਂ ਰਾਹਤ ਦਿੰਦਾ ਹੈ।
ਸਰਦੀਆਂ 'ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਇਨਫੈਕਸ਼ਨ ਤੋਂ ਬਚਾਅ ਕਰੋ। ਠੰਡ ਦੇ ਮੌਸਮ 'ਚ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਸਫਾਈ ਦਾ ਖ਼ਾਸ ਧਿਆਨ ਰੱਖੋ। ਹੱਥ ਵਾਰ-ਵਾਰ ਧੋਵੋ ਅਤੇ ਭੀੜ ਵਾਲੀ ਥਾਵਾਂ 'ਤੇ ਜਾਣ ਤੋਂ ਪਹਿਲਾਂ ਮਾਸਕ ਪਹਿਨੋ। ਜਿਨ੍ਹਾਂ ਲੋਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੈ, ਉਨ੍ਹਾਂ ਨੂੰ ਖਾਸ ਸਾਵਧਾਨ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ
ਰੋਜ਼ ਪੀਓ ਹਲਦੀ ਵਾਲਾ ਦੁੱਧ
ਰਾਤ ਨੂੰ ਸੌਂਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੈ। ਹਲਦੀ 'ਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲਾਮੇਟਰੀ ਗੁਣ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ ਅਤੇ ਖੰਘ, ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਬਚਾਉਂਦੇ ਹਨ। ਇਹ ਸਰੀਰ ਨੂੰ ਅੰਦਰੋਂ ਤਾਕਤਵਰ ਬਣਾਉਂਦਾ ਹੈ ਤੇ ਠੰਡ 'ਚ ਗਰਮੀ ਕਾਇਮ ਰੱਖਦਾ ਹੈ।
ਪੋਸ਼ਟਿਕ ਭੋਜਨ ਖਾਓ
ਸਰਦੀਆਂ 'ਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਪੋਸ਼ਟਿਕ ਖੁਰਾਕ ਬਹੁਤ ਜ਼ਰੂਰੀ ਹੈ। ਆਪਣੀ ਡਾਇਟ 'ਚ ਹਰੀ ਸਬਜ਼ੀਆਂ, ਦਾਲਾਂ, ਮੌਸਮੀ ਫਲ ਅਤੇ ਤਾਜ਼ਾ ਘਰੇਲੂ ਖਾਣਾ ਸ਼ਾਮਲ ਕਰੋ। ਜੰਕ ਫੂਡ, ਤਲੀਆਂ-ਭੁੰਨੀਆਂ ਜਾਂ ਬਹੁਤ ਮਸਾਲੇਦਾਰ ਚੀਜ਼ਾਂ ਤੋਂ ਬਚੋ, ਕਿਉਂਕਿ ਇਹ ਪਾਚਣ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਜ਼ੁਕਾਮ ਦੀ ਸਮੱਸਿਆ ਵਧਾ ਸਕਦੀਆਂ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
